ਪੰਜਾਬ ''ਚ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਨਹੀਂ ਦੇਖ ਹੁੰਦਾ ਬੱਚਿਆਂ ਦਾ ਹਾਲ

Tuesday, Nov 19, 2024 - 06:20 PM (IST)

ਪੰਜਾਬ ''ਚ ਸਕੂਲ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਨਹੀਂ ਦੇਖ ਹੁੰਦਾ ਬੱਚਿਆਂ ਦਾ ਹਾਲ

ਬਰੇਟਾ/ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਜਾਖਲ ਬਰੇਟਾ ਰੋਡ 'ਤੇ ਪੁੱਲ ਦੇ ਨਜ਼ਦੀਕ ਇਕ ਕਾਰ ਜੋ ਕਰਾਸ ਕਰਕੇ ਪੁੱਲ ਵੱਲ ਆ ਰਿਹਾ ਸੀ ਜਿਸ ਨੇ ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਵਿਚ ਲਗਭਗ 1 ਦਰਜਨ ਦੇ ਕਰੀਬ ਬੱਚੇ, ਡਰਾਈਵਰ ਅਤੇ ਸਕੂਲ ਦੀ ਇਕ ਮਹਿਲਾ ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਡੀ.ਐੱਸ.ਪੀ. ਬੁਢਲਾਡਾ ਗਮਦੂਰ ਸਿੰਘ ਚਹਿਲ ਅਤੇ ਐੱਸ.ਐੱਚ.ਓ. ਸਿਟੀ ਸੁਖਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਇਨ੍ਹਾਂ ਦੇ ਇਲਾਜ ਵਿਚ ਕੋਈ ਕਮੀ ਨਾ ਛੱਡੀ ਜਾਵੇ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਬੰਦ ਕਰਨ ਨੂੰ ਲੈ ਕੇ ਵੱਡੀ ਖ਼ਬਰ, ਆ ਗਿਆ ਵੱਡਾ ਫ਼ੈਸਲਾ

PunjabKesari

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਰੇਟਾ ਦੇ ਬੀ.ਐੱਮ.ਡੀ. ਸਕੂਲ ਦੀ ਇਕ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਪੁੱਲ ਦੇ ਨਜ਼ਦੀਕ ਕਰਾਸ ਕਰਕੇ ਜਾ ਰਹੀ ਬਰੀਜਾ ਕਾਰ ਨੇ ਵੈਨ ਵਿਚ ਟੱਕਰ ਮਾਰ ਦਿੱਤੀ। ਇਸ ਵਿਚ ਵੈਨ ਦਾ ਡਰਾਈਵਰ ਸੁਖਪਾਲ ਸਿੰਘ (35), ਸਕੂਲ ਦੀ ਮਹਿਲਾ ਮੁਲਾਜ਼ਮ ਬਲਵੀਰ ਦੇਵੀ (50), ਵਿਦਿਆਰਥਣ ਨਵਜੋਤ ਕੌਰ (14), ਅਮਨਦੀਪ ਕੌਰ (12), ਮਨਵੀਰ ਸਿੰਘ (10), ਤਮੰਨਾ (3), ਵੰਸ਼ਿਕਾ (7), ਸ਼ਿਵਮ (6) ਅਤੇ ਗੁਰਲੀਨ ਕੌਰ (6) ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹਨ। ਦੂਸਰੇ ਪਾਸੇ ਬਰੀਜਾ ਕਾਰ ਦਾ ਡਰਾਈਵਰ ਯੋਗੇਸ਼ ਸ਼ਰਮਾ (45) ਅਤੇ ਉਸਦਾ ਪੁੱਤਰ ਵੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਐੱਸ.ਐੱਚ.ਓ ਬਰੇਟਾ ਅਮਰੀਕ ਸਿੰਘ ਨੇ ਘਟਨਾ ਦਾ ਜਾਇਜ਼ਾ ਲੈਂਦਿਆਂ ਕਾਰਵਾਈ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਹਾਦਸਾ, ਦੋ ਸਕੂਲੀ ਵਿਦਿਆਰਥੀਆਂ ਦੀ ਮੌਤ

PunjabKesari

PunjabKesari

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News