UP 'ਚ ਗੱਡੀ ਦਾ VIP ਨੰਬਰ ਲੈਣਾ ਹੁਣ ਤੋਂ ਮਹਿੰਗਾ, ਇੰਨੀ ਵੱਧ ਗਈ ਫੀਸ

09/07/2019 12:38:19 PM

ਨਵੀਂ ਦਿੱਲੀ— ਯੂ. ਪੀ. ਸਰਕਾਰ ਨੇ ਵੀ. ਆਈ. ਪੀ. ਯਾਨੀ ਫੈਂਸੀ ਨੰਬਰਾਂ ਦੀ ਰਜਿਸਟਰੇਸ਼ਨ ਫੀਸ 'ਚ ਵੱਡਾ ਵਾਧਾ ਕਰ ਦਿੱਤਾ ਹੈ। ਹੁਣ ਫੈਂਸੀ ਨੰਬਰ ਦੇ ਸ਼ੌਕੀਨਾਂ ਨੂੰ ਪਹਿਲਾਂ ਨਾਲੋਂ ਕਈ ਗੁਣਾ ਵੱਧ ਫੀਸ ਚੁਕਾਉਣੀ ਪਵੇਗੀ।
 

 

ਉੱਤਰ ਪ੍ਰਦੇਸ਼ (ਯੂ. ਪੀ.) ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਹੁਣ ਫੈਂਸੀ ਨੰਬਰ ਖਰੀਦਣ ਦੀ ਫੀਸ ਘੱਟੋ-ਘੱਟ 15,000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਵਿਚਕਾਰ ਹੋਵੇਗੀ। ਪਹਿਲਾਂ ਇਹ ਚਾਰਜ 3,000 ਰੁਪਏ ਤੋਂ ਲੈ ਕੇ 20,000 ਰੁਪਏ ਵਿਚਕਾਰ ਸਨ। ਉੱਥੇ ਹੀ. ਯੂ. ਪੀ. ਸਰਕਾਰ ਨੇ ਵਪਾਰਕ ਤੇ ਗੈਰ-ਵਪਾਰਕ ਦੋਹਾਂ ਵ੍ਹੀਕਲਸ ਲਈ ਰਜਿਸਟਰੇਸ਼ਨ ਨੰਬਰ ਪੋਰਟੇਬਿਲਟੀ ਦੀ ਮਨਜ਼ੂਰੀ ਦੇ ਦਿੱਤੀ ਹੈ।
ਯੂ. ਪੀ. ਸਰਕਾਰ ਵੱਲੋਂ ਫੈਂਸੀ ਨੰਬਰ ਲਈ ਵਧਾਈ ਗਈ ਫੀਸ ਮਗਰੋਂ ਹੋਰ ਸੂਬੇ ਵੀ ਇਹ ਕਦਮ ਉਠਾ ਸਕਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਰਕਾਰ ਨੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਵੱਡੇ ਜੁਰਮਾਨੇ ਲਾਗੂ ਕੀਤੇ ਹਨ। ਹਾਲਾਂਕਿ ਪੰਜਾਬ ਸਮੇਤ ਕੋਈ ਤਿੰਨ-ਚਾਰ ਸੂਬੇ ਹਨ ਜਿਨ੍ਹਾਂ ਨੇ ਹੁਣ ਤਕ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰੀਬ ਜਨਤਾ 'ਤੇ ਇੰਨਾ ਬੋਝ ਪਾਉਣਾ ਠੀਕ ਨਹੀਂ ਹੈ। ਉੱਥੇ ਹੀ, ਜੇਕਰ ਕੋਈ ਪੁਲਸ ਮੁਲਾਜ਼ਮ ਟ੍ਰੈਫਿਕ ਨਿਯਮਾਂ ਨੂੰ ਤੋੜਦਾ ਹੈ ਤਾਂ ਉਸ 'ਤੇ ਜਨਰਲ ਪਬਲਿਕ ਨਾਲੋਂ ਦੁੱਗਣਾ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ।


Related News