ਅਮਰੀਕਾ : ਨਸ਼ੇ ਚ’ ਗੱਡੀ ਚਲਾ ਰਹੀ ਗੁਜਰਾਤੀ ਔਰਤ ਨਾਲ ਹੋਏ ਹਾਦਸੇ ਚ’ ਇੱਕ ਨੋਜਵਾਨ ਦੀ ਮੌਤ

05/11/2024 3:31:04 PM

ਨਿਊਯਾਰਕ (ਰਾਜ ਗੋਗਨਾ) - ਅਮਰੀਕਾ 'ਚ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾ ਰਹੀ ਇਕ ਗੁਜਰਾਤੀ ਔਰਤ ਸੋਨਲ ਪਟੇਲ ਨਾਲ ਹੋਏ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਔਰਤ ਨਸ਼ੇ ਵਿਚ ਧੁੱਤ ਸੀ ਅਤੇ ਮੁਅੱਤਲ ਲਾਇਸੰਸ 'ਤੇ ਗੱਡੀ ਚਲਾ ਰਹੀ ਸੀ। ਇਸ ਦੇ ਨਾਲ ਹੀ ਸੋਨਲ ਪਟੇਲ ਕੋਲੋਂ ਗੱਡੀ ਵਿੱਚੋ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ। ਸੋਨਲ ਪਟੇਲ ਜੋ ਕਿ ਪਹਿਲਾਂ ਹੀ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ, ਫਿਲਹਾਲ ਬਾਂਡ 'ਤੇ ਹੈ।

ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਪੁਲਸ ਨੇ  ਸੋਨਲ  ਪਟੇਲ ਨਾਂ ਦੀ ਇਸ ਔਰਤ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਗਾਇਆ ਸੀ। ਸੋਨਲ ਪਟੇਲ, ਜਿਸ ਦਾ 4 ਫਰਵਰੀ 2024 ਨੂੰ ਸਵੇਰੇ ਚਾਰ ਵਜੇ ਐਕਸੀਡੈਂਟ ਹੋਇਆ ਸੀ, ਨੂੰ ਉਸ ਸਮੇਂ ਗ੍ਰਿਫਤਾਰੀ ਤੋਂ ਬਾਅਦ ਬਾਂਡ 'ਤੇ ਰਿਹਾਅ ਕਰ ਦਿੱਤਾ ਗਿਆ ਸੀ, ਪਰ ਪੁਲਸ ਨੇ ਸੋਮਵਾਰ ਨੂੰ ਉਸਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਇਲਾਵਾ ਹੱਤਿਆ ਦੇ ਦੋਸ਼ਾਂ ਵਿੱਚ ਦੁਬਾਰਾ ਗ੍ਰਿਫਤਾਰ ਕਰ ਲਿਆ।

ਹਾਲਾਂਕਿ ਇਸ ਦੋਸ਼ 'ਚ ਵੀ ਸੋਨਲ ਪਟੇਲ ਨੂੰ ਮੁੜ ਬਾਂਡ 'ਤੇ ਰਿਹਾਅ ਕਰ ਦਿੱਤਾ ਗਿਆ ਸੀ, ਜਿਸ 'ਤੇ ਇਸ ਕਾਰਨ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਸਖਤ ਇਤਰਾਜ਼ ਜਤਾਇਆ ਹੈ। ਸੋਨਲ ਪਟੇਲ ਦੇ ਕਾਰਨ ਹੋਏ ਹਾਦਸੇ 'ਚ ਮਰਨ ਵਾਲੇ ਨੌਜਵਾਨ ਦੀ ਪਛਾਣ ਉਮਰ ਔਰਟੀਜ਼ ਦੇ ਵਜੋਂ ਹੋਈ ਹੈ, ਜੋ ਕਿ ਕਿਊਬਾ ਦਾ ਰਹਿਣ ਵਾਲਾ ਸੀ। ਅਤੇ ਹਾਦਸੇ ਤੋਂ ਇਕ ਮਹੀਨਾ ਪਹਿਲਾਂ ਅਮਰੀਕਾ ਆਇਆ ਸੀ। ਉਮਰ ਦੇ ਪਰਿਵਾਰਕ ਮੈਂਬਰ ਮੁਤਾਬਕ ਉਹ ਆਪਣੇ ਦੋ ਬੱਚਿਆਂ ਦੇ ਚੰਗੇ ਭਵਿੱਖ ਲਈ ਅਮਰੀਕਾ ਆਇਆ ਸੀ। ਪਰ ਹੁਣ ਉਹ ਇਸ ਦੁਨੀਆ 'ਚ ਨਹੀਂ ਹੈ ਅਤੇ ਉਸ ਦੇ ਬੱਚਿਆਂ ਨੂੰ ਹੁਣ ਪਿਤਾ ਤੋਂ ਬਿਨਾਂ ਹੀ ਵੱਡਾ ਹੋਣਾ ਪਵੇਗਾ।

ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਹਾਦਸੇ ਦਾ ਕਾਰਨ ਬਣਨ ਵਾਲੀ ਕਾਰ ਸੋਨਲ ਪਟੇਲ ਚਲਾ ਰਹੀ ਸੀ ਅਤੇ ਉਸ ਕੋਲੋਂ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਇੰਨਾ ਹੀ ਨਹੀਂ ਪੁਲਸ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸੋਨਲ ਪਟੇਲ ਦੋ ਦਿਨਾਂ ਤੋਂ ਸੁੱਤੀ ਨਹੀਂ ਸੀ। ਗਵਿਨੇਟ ਕਾਉਂਟੀ ਪੁਲਸ ਵਿਭਾਗ ਦੇ ਅਧਿਕਾਰੀ ਜੁਆਨ ਮੈਡੀਡੋ ਦੇ ਅਨੁਸਾਰ, ਸੋਨਲ ਪਟੇਲ, ਜੋ ਕਿ ਦੋ ਦਿਨਾਂ ਤੋਂ ਸੁੱਤੀ ਨਹੀਂ ਸੀ ਅਤੇ ਸ਼ਰਾਬ ਪੀਤੀ ਹੋਈ ਸੀ।  ਤੜਕੇ 4:00 ਕੁ ਵਜੇ ਆਪਣੀ ਕਾਰ ਟ੍ਰੈਵਲ ਲੇਨ ਦੇ ਵਿਚਕਾਰ ਖੜ੍ਹੀ ਕਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਉਸ  ਦੀ ਕਾਰ ਹਾਦਸੇ 'ਚ ਜੁਆਨ ਮੈਡੀਡੋ  ਨਾਮੀ ਨੋਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸੋਨਲ ਪਟੇਲ ਹਾਦਸੇ ਦੇ ਸਮੇਂ ਸਸਪੈਂਡ ਕੀਤੇ ਡਰਾਈਵਿੰਗ ਲਾਇਸੈਂਸ 'ਤੇ ਗੱਡੀ ਚਲਾ ਰਹੀ ਸੀ ਅਤੇ 2007 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਵੀ ਹੋਈ ਸੀ। ਹਾਲਾਂਕਿ ਸੋਨਲ ਪਟੇਲ ਇਸੇ ਮਾਮਲੇ 'ਚ ਦੋ ਵਾਰ ਗ੍ਰਿਫਤਾਰ ਹੋਣ ਤੋਂ ਬਾਅਦ ਵੀ ਬਾਹਰ ਹੈ। ਹਾਲਾਂਕਿ, ਉਸ ਦੇ ਖਿਲਾਫ ਕੇਸ ਚੱਲ ਰਿਹਾ ਹੈ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸੋਨਲ ਪਟੇਲ ਨੂੰ ਕਤਲ ਦੇ ਦੋਸ਼ਾਂ ਵਿੱਚ ਜੇਲ੍ਹ ਭੇਜਿਆ ਜਾਵੇਗਾ। ਜਾਰਜੀਆ ਦੇ ਕਾਨੂੰਨ ਅਨੁਸਾਰ, ਵਾਹਨਾਂ ਦੀ ਹੱਤਿਆ ਦੇ ਦੋਸ਼ ਵਿੱਚ ਦੋਸ਼ੀ ਸਾਬਤ ਹੋਣ 'ਤੇ ਤਿੰਨ ਤੋਂ ਪੰਦਰਾਂ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਦਸੇ ਦੇ ਸਮੇਂ ਸੋਨਲ ਪਟੇਲ ਨਸ਼ੇ 'ਚ ਸੀ ਅਤੇ ਉਸ ਕੋਲੋਂ ਨਸ਼ੇ ਵੀ ਮਿਲੇ ਹਨ, ਜਿਸ ਕਾਰਨ ਉਸ ਦੀ ਪਰੇਸ਼ਾਨੀ ਹੋਰ ਵੀ ਵਧ ਸਕਦੀ ਹੈ।


Harinder Kaur

Content Editor

Related News