ਪੰਜਾਬ ਪੁਲਸ ਦੇ ਜਵਾਨ ਦਾ ਕਾਤਲ ਅਮਨਦੀਪ ਸਿੰਘ ਚੜ੍ਹਿਆ ਯੂ.ਪੀ. ATS ਦੇ ਅੜਿੱਕੇ, ਲਖਨਊ ਤੋਂ ਕੀਤਾ ਕਾਬੂ
Tuesday, Apr 23, 2024 - 10:21 AM (IST)
ਨੈਸ਼ਨਲ ਡੈਸਕ: ਪੰਜਾਬ 'ਚ ਲੋੜੀਂਦੇ ਮੁਲਜ਼ਮ ਅਮਨਦੀਪ ਸਿੰਘ ਨੂੰ ਯੂ. ਪੀ. ਏ. ਟੀ. ਐੱਸ. ਨੇ ਲਖਨਊ ਦੇ ਆਲਮਬਾਗ ਥਾਣਾ ਖੇਤਰ ਦੇ ਸਰਦਾਰੀ ਖੇੜਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਯੂ. ਪੀ. ਏ. ਟੀ. ਐੱਸ. ਨੇ ਪੰਜਾਬ ਪੁਲਸ ਦੇ ਇਨਪੁਟ 'ਤੇ ਕੀਤੀ ਹੈ। ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਇਕ ਪੁਲਸ ਮੁਲਾਜ਼ਮ ਦੇ ਕਤਲ ਦੇ ਮਾਮਲੇ 'ਚ ਪੰਜਾਬ ਪੁਲਸ ਕਾਫੀ ਸਮੇਂ ਤੋਂ ਉਸ ਦੀ ਭਾਲ 'ਚ ਲੱਗੀ ਹੋਈ ਸੀ ਤੇ ਹੁਣ ਸੂਚਨਾ ਮਿਲੀ ਸੀ ਕਿ ਅਮਨਦੀਪ ਸਿੰਘ ਲਖਨਊ 'ਚ ਲੁਕ-ਛਿਪ ਕੇ ਰਹਿ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੜਕਸਾਰ ਵਾਪਰਿਆ ਰੂਹ ਕੰਬਾਊ ਹਾਦਸਾ! ਜਿਉਂਦੇ ਸੜ ਗਏ ਮਾਸੂਮ ਬੱਚੇ (ਵੀਡੀਓ)
ਆਈ.ਜੀ. ਏ. ਟੀ. ਐੱਸ. ਨੀਲਬਜਾ ਚੌਧਰੀ ਅਨੁਸਾਰ ਪੰਜਾਬ ਪੁਲਸ ਨੇ ਏ. ਟੀ. ਐੱਸ. ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜਾਬ ਤੋਂ ਕਤਲ ਸਮੇਤ ਕਈ ਘਿਨਾਉਣੇ ਅਪਰਾਧਾਂ ਵਿਚ ਸ਼ਾਮਲ ਅਮਨਦੀਪ ਸਿੰਘ ਉੱਥੋਂ ਫਰਾਰ ਹੋ ਗਿਆ ਹੈ ਅਤੇ ਲਖਨਊ ਵਿਚ ਲੁਕਿਆ ਹੋਇਆ ਹੈ। ਪੰਜਾਬ ਪੁਲਸ ਅਨੁਸਾਰ ਅਮਨਦੀਪ ਇਕ ਪੁਲਸ ਮੁਲਾਜ਼ਮ ਦੇ ਕਤਲ ਵਿਚ ਵੀ ਲੋੜੀਂਦਾ ਹੈ। ਪੰਜਾਬ ਪੁਲਸ ਦੇ ਇਨਪੁਟ ਦੇ ਆਧਾਰ 'ਤੇ ਯੂ.ਪੀ. ਏ.ਟੀ.ਐੱਸ. ਨੇ ਇਕ ਟੀਮ ਬਣਾਈ ਅਤੇ ਅਮਨਦੀਪ ਦੀ ਲੋਕੇਸ਼ਨ ਟਰੇਸ ਕੀਤੀ ਗਈ।
ਆਈ.ਜੀ. ਏ.ਟੀ.ਐੱਸ. ਨੇ ਦੱਸਿਆ ਕਿ ਅਮਨਦੀਪ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿੱਥੋਂ ਉਸ ਨੂੰ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਪੰਜਾਬ ਲਿਆਂਦਾ ਜਾਵੇਗਾ। ਜਿੱਥੇ ਸਬੰਧਤ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਈ.ਜੀ. ਏ.ਟੀ.ਐੱਸ. ਨੇ ਦੱਸਿਆ ਕਿ ਅਮਨਦੀਪ ਕਿਸ ਇਰਾਦੇ ਨਾਲ ਲਖਨਊ ਵਿਚ ਲੁਕਿਆ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਚੱਲਦੀ ਰੇਲਗੱਡੀ ਨੂੰ ਲੱਗ ਗਈ ਅੱਗ, ਖੌਫ਼ਨਾਕ ਮੰਜ਼ਰ ਵੇਖ ਪਈਆਂ ਭਾਜੜਾਂ
ਪੁਲਿਸ ਅਨੁਸਾਰ 36 ਸਾਲਾ ਅਮਨ ਦੀਪ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਦਰ ਧੂਰੀ ਥਾਣਾ ਖੇਤਰ ਵਿਚ ਸਥਿਤ ਬਬਨਪੁਰ ਦਾ ਰਹਿਣ ਵਾਲਾ ਹੈ। ਮੌਜੂਦਾ ਸਮੇਂ ਵਿਚ ਉਹ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿਚ ਭੂਰੇ ਰੋਡ, ਚਮਕੌਰ ਸਾਹਿਬ ਵਿਖੇ ਵੀ ਰਹਿ ਰਿਹਾ ਸੀ। ਪੰਜਾਬ ਪੁਲਸ ਨੂੰ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ, ਜਲੰਧਰ ਜ਼ਿਲ੍ਹੇ ਦੀ ਰਾਮਾ ਮੰਡੀ ਅਤੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਰੋਡ ਥਾਣੇ ਵਿਚ ਦਰਜ ਕਈ ਮਾਮਲਿਆਂ ਵਿਚ ਉਸ ਦੀ ਭਾਲ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8