ਹਾਈਵੇਅ ''ਤੇ ਚੂਚਿਆਂ ਨਾਲ ਭਰੀ ਗੱਡੀ ਪਲਟੀ, ਸੜਕ ''ਤੇ ਦਿਖੇ ਚੂਚੇ ਹੀ ਚੂਚੇ
Saturday, Apr 27, 2024 - 10:30 AM (IST)

ਲੁਧਿਆਣਾ (ਅਸ਼ੋਕ) : ਇੱਥੇ ਹਾਈਵੇਅ 'ਤੇ ਚੂਚਿਆਂ ਨਾਲ ਭਰੀ ਇਕ ਗੱਡੀ ਪਲਟ ਗਈ, ਜਿਸ ਤੋਂ ਬਾਅਦ ਸੜਕ 'ਤੇ ਚੂਚੇ ਹੀ ਚੂਚੇ ਹੋ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਭੱਟੀਆਂ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਚੂਚਿਆਂ ਨਾਲ ਭਰੀ ਗੱਡੀ ਜੰਮੂ ਵੱਲ ਜਾ ਰਹੀ ਸੀ ਪਰ ਰਾਹ 'ਚ ਹੀ ਇਹ ਗੱਡੀ ਪਲਟ ਗਈ, ਜਿਸ ਕਾਰਨ 300 ਤੋਂ ਉੱਪਰ ਚੂਚਿਆਂ ਦੀ ਮੌਤ ਹੋ ਗਈ।
ਮੌਕੇ 'ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਵਲੋਂ ਚੂਚਿਆਂ ਦੇ ਡੱਬਿਆਂ ਨੂੰ ਛਾਂ 'ਚ ਰੱਖਿਆ ਜਾ ਰਿਹਾ ਹੈ। ਇਸ ਦੌਰਾਨ ਕਈ ਲੋਕ ਚੂਚਿਆਂ ਨੂੰ ਚੋਰੀ ਕਰਕੇ ਵੀ ਲਿਜਾ ਰਹੇ ਹਨ।