UPI ਦੇ ਇਸਤੇਮਾਲ ਨਾਲ ਲੋੜ ਤੋਂ ਵੱਧ ਖ਼ਰਚ ਕਰ ਰਹੇ ਨੇ 75 ਫ਼ੀਸਦੀ ਭਾਰਤੀ, ਬਣੀ ਚਿੰਤਾ ਦਾ ਵਿਸ਼ਾ

Tuesday, May 07, 2024 - 01:45 PM (IST)

UPI ਦੇ ਇਸਤੇਮਾਲ ਨਾਲ ਲੋੜ ਤੋਂ ਵੱਧ ਖ਼ਰਚ ਕਰ ਰਹੇ ਨੇ 75 ਫ਼ੀਸਦੀ ਭਾਰਤੀ, ਬਣੀ ਚਿੰਤਾ ਦਾ ਵਿਸ਼ਾ

ਨੈਸ਼ਨਲ ਡੈਸਕ : ਭਾਰਤ ਵਿੱਚ ਯੂਪੀਆਈ ਦੇ ਇਸਤੇਮਾਲ ਨਾਲ ਖਰੀਦਦਾਰੀ ਆਸਾਨ ਅਤੇ ਆਪਣੇ ਕੋਲ ਕੈਸ਼ ਰੱਖਣ ਦੀ ਮਜਬੂਰੀ ਖ਼ਤਮ ਹੋ ਗਈ ਹੈ। ਦੂਜੇ ਪਾਸੇ ਇਸ ਨਾਲ ਖ਼ਰਚੇ ਆਮ ਨਾਲੋਂ ਵਧ ਹੋ ਰਹੇ ਹਨ। ਆਈਆਈਆਈਟੀ, ਦਿੱਲੀ (ਇੰਦਰਪ੍ਰਸਥ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ) ਦੇ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਯੂਪੀਆਈ ਕਾਰਨ ਭਾਰਤੀਆਂ ਨੇ ਜ਼ਿਆਦਾ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ ਹੈ। 74.2% ਭਾਵ 4 ਵਿੱਚੋਂ 3 ਭਾਰਤੀਆਂ ਦਾ ਮੰਨਣਾ ਹੈ ਕਿ UPI ਕਾਰਨ ਉਨ੍ਹਾਂ ਦੇ ਖ਼ਰਚੇ ਦਾ ਪੈਟਰਨ ਬਦਲ ਗਿਆ ਹੈ। UPI ਦੇ ਇਸਤੇਮਾਲ ਨਾਲ ਉਹ ਬੇਲੋੜਾ ਖ਼ਰਚ ਕਰ ਰਹੇ ਹਨ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਆਨਲਾਈਨ ਪੇਮੈਂਟ ਕਾਰਨ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਜ਼ਿਆਦਾ ਖ਼ਰਚ ਕਰ ਰਹੇ ਹਨ। ਅਸਲ ਵਿੱਚ ਜਦੋਂ ਸਾਮਾਨ ਖਰੀਦ ਕੇ ਉਸ ਦਾ ਕੈਸ਼ ਭੁਗਤਾਨ ਕਰਦੇ ਹਨ ਤਾਂ ਉਸ ਸਮੇਂ ਕੁਝ ਗੁਆਉਣ ਦਾ ਅਹਿਸਾਸ ਹੁੰਦਾ ਹੈ। ਇਸੇ ਕਰਕੇ ਖ਼ਰਚੇ ਦਾ ਦਰਦ ਮਹਿਸੂਸ ਹੁੰਦਾ ਹੈ। ਇਸ ਲਈ ਲੋਕ ਖ਼ਰਚ ਕਰਨ ਤੋਂ ਪਹਿਲਾਂ ਸੋਚਦੇ ਹਨ। ਆਨਲਾਈਨ ਭੁਗਤਾਨ ਵਿੱਚ ਖਰਚਿਆਂ ਵਿੱਚ ਕੁਝ ਵੀ ਗੁਆਉਣ ਦੀ ਭਾਵਨਾ ਨਹੀਂ ਹੈ। ਇਸ ਲਈ ਖ਼ਰਚੇ ਹੋਣ ਦਾ ਪਤਾ ਨਹੀਂ ਲੱਗਦਾ। ਆਨਲਾਈਨ ਭੁਗਤਾਨ ਵਿੱਚ ਪੈਸਾ ਸਿਰਫ਼ ਸੰਖਿਆਵਾਂ ਵਾਂਗ ਦਿਖਾਈ ਦਿੰਦਾ ਹੈ, ਜੋ ਵਧਦਾ ਜਾਂ ਘਟਦਾ ਰਹਿੰਦਾ ਹੈ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਉਦਾਹਰਨ UPI ਰਾਹੀਂ 2500 ਰੁਪਏ ਦਾ ਭੁਗਤਾਨ ਕਰਨ ਬਾਰੇ ਲੋਕ ਓਨਾ ਨਹੀਂ ਸੋਚਦੇ, ਜਿੰਨਾ 500 ਦੇ 5 ਨੋਟਾਂ ਰਾਹੀਂ ਕਿਸੇ ਚੀਜ਼ ਦਾ ਭੁਗਤਾਨ ਕਰਨ ਬਾਰੇ ਸੋਚਦੇ ਹਨ। ਆਈਆਈਆਈਟੀ ਦਿੱਲੀ ਦੇ ਸਹਾਇਕ ਪ੍ਰੋਫ਼ੈਸਰ ਧਰੁਵ ਕੁਮਾਰ ਨੇ ਆਪਣੇ ਵਿਦਿਆਰਥੀਆਂ ਨਾਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ 'ਤੇ ਇੱਕ ਸਰਵੇਖਣ ਕੀਤਾ। ਇਸ ਦੌਰਾਨ ਪਤਾ ਲੱਗਾ ਕਿ 74.2 ਫ਼ੀਸਦੀ ਲੋਕਾਂ ਦਾ ਖ਼ਰਚ UPI ਦੀ ਵਰਤੋਂ ਸ਼ੁਰੂ ਕਰਨ ਤੋਂ ਬਾਅਦ ਵਧਿਆ ਹੈ। ਇਹ ਵੀ ਸਾਹਮਣੇ ਆਇਆ ਕਿ 91.5 ਫ਼ੀਸਦੀ ਲੋਕ UPI ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ, ਜਦੋਂ ਕਿ 95.2 ਫ਼ੀਸਦੀ ਨੇ UPI ਨੂੰ ਕਿਸੇ ਵੀ ਭੁਗਤਾਨ ਲਈ ਸਭ ਤੋਂ ਆਸਾਨ ਅਤੇ ਭਰੋਸੇਯੋਗ ਮੰਨਿਆ ਹੈ।

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

2016 ਵਿੱਚ ਸ਼ੁਰੂ ਹੋਏ UPI ਨੇ 8 ਸਾਲਾਂ ਵਿੱਚ ਦੇਸ਼ ਵਿਚ ਭੁਗਤਾਨ ਦਾ ਤਰੀਕਾ ਹੀ ਨਹੀਂ ਬਦਲਿਆ ਸਗੋਂ ਅਹਿਸਾਸ ਵੀ ਬਦਲ ਦਿੱਤਾ ਹੈ। ਯੂਪੀਆਈ ਦੇ ਇਸਤੇਮਾਲ ਕਾਰਨ ਛੋਟੇ ਕਾਰੋਬਾਰੀਆਂ ਜਿਵੇਂ ਸਟਰੀਟ ਵਿਕਰੇਤਾ ਅਤੇ ਕੋਠੀਆਂ ਵਿੱਚ ਸਮਾਨ ਵੇਚਣ ਵਾਲਿਆਂ ਦੀ ਬਚਤ ਵਧੀ ਹੈ। ਯੂਪੀਆਈ ਪੇਮੈਂਟ ਕਾਰਨ ਉਨ੍ਹਾਂ ਦਾ ਸਾਰਾ ਪੈਸਾ ਸਿੱਧਾ ਖਾਤੇ ਵਿੱਚ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਬਚਤ ਅਤੇ ਇਸ ਤੋਂ ਹੋਣ ਵਾਲਾ ਵਿਆਜ ਦੋਵੇਂ ਵਧ ਗਏ ਹਨ। ਇਸ ਦੇ ਨਾਲ ਹੀ ਇਸ ਸਰਵੇਖਣ ਵਿੱਚ ਲਗਭਗ 25 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ UPI ਦੀ ਵਰਤੋਂ ਕਾਰਨ ਉਨ੍ਹਾਂ ਦੀ ਬਚਤ ਵਧੀ ਹੈ।

ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News