ਸ਼ੇਅਰ ਬਜ਼ਾਰ ਨੇ ਫੜੀ ਰਫਤਾਰ, 41599 ਤੋਂ ਉੱਪਰ ਚੜ੍ਹਿਆ ਸੈਂਸੈਕਸ

Friday, Jan 10, 2020 - 04:27 PM (IST)

ਸ਼ੇਅਰ ਬਜ਼ਾਰ ਨੇ ਫੜੀ ਰਫਤਾਰ, 41599 ਤੋਂ ਉੱਪਰ ਚੜ੍ਹਿਆ ਸੈਂਸੈਕਸ

ਮੁੰਬਈ — ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਦੀ ਸੰਭਾਵਨਾਵਾਂ ਵਿਚਕਾਰ ਸ਼ੇਅਰ ਬਜ਼ਾਰ ਸ਼ੁੱਕਰਵਾਰ ਨੂੰ ਵਾਧੇ ਨਾਲ ਹਰੇ ਨਿਸ਼ਾਨ 'ਤੇ ਬੰਦ ਹੋਇਆ। ਸੈਂਸੈਕਸ 147.37 ਅੰਕਾਂ ਯਾਨੀ ਕਿ 147.37 ਫੀਸਦੀ ਦੇ ਵਾਧੇ ਨਾਲ 41599.72 ਅਤੇ ਨਿਫਟੀ 40.90 ਅੰਕ ਯਾਨੀ ਕਿ 0.33 ਫੀਸਦੀ ਦੇ ਵਾਧੇ ਨਾਲ 12256.80 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੀਆਂ ਕੰਪਨੀਆਂ 'ਚ ਮਾਰੂਤੀ 'ਚ ਸਭ ਤੋਂ ਜ਼ਿਆਦਾ ਤੇਜ਼ੀ ਦੇਖੀ ਗਈ ਹੈ । ਇਸ ਤੋਂ ਬਾਅਦ ਲਾਭ ਕਮਾਉਣ ਵਾਲਿਆਂ 'ਚ ਕੋਟਕ ਬੈਂਕ 'ਚ ਤੇਜ਼ੀ ਦੇਖੀ ਗਈ। ਐਚ.ਸੀ.ਐਲ. ਟੇਕ ਭਾਰਤੀ ਏਅਰਟੈੱਲ, ਇਫੋਸਿਸ, ਟੇਕ ਮਹਿੰਦਰਾ, ਹੀਰੋ ਮੋਟੋਕਾਰਪ  ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸ਼ੇਅਰ ਵੀ ਲਾਭ 'ਚ ਰਹੇ। 
ਦੂਜੇ ਪਾਸੇ ਪਾਵਰ ਗ੍ਰਿਡ, ਏਸ਼ੀਅਨ ਪੇਂਟਸ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡਸਇੰਡ ਬੈਂਕ, ਭਾਰਤੀ ਸਟੇਟ ਬੈਂਕ ਅਤੇ ਨੈਸਲੇ  ਇੰਡੀਆ ਦੇ ਸ਼ੇਅਰਾਂ ਵਿਚ ਗਿਰਵਾਟ ਰਹੀ।

ਬੈਂਕ ਨਿਫਟੀ

ਬੈਂਕ ਨਿਫਟੀ ਵੀ ਅੱਜ 5 ਅੰਕ ਯਾਨੀ ਕਿ 0.02 ਫੀਸਦੀ ਦੇ ਵਾਧੇ ਨਾਲ 32,97.40 ਅੰਕ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਕੋਟਕ ਬੈਂਕ ਨੇ ਸਭ ਤੋਂ ਵੱਧ 1.26 ਫੀਸਦੀ ਦਾ ਲਾਭ ਕਮਾਇਆ। ਇਸ ਦੇ ਨਾਲ ਹੀ ਐਚ.ਡੀ.ਐਫ.ਸੀ. ਬੈਂਕ 0.76 ਫੀਸਦੀ ਅਤੇ SBIN ਨੇ 0.68 ਫੀਸਦੀ ਦਾ ਵਾਧਾ ਹਾਸਲ ਕੀਤਾ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਪ੍ਰਾਈਵੇਟ ਬੈਂਕ ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਬੰਦ ਹੋਏ। ਇਨ੍ਹਾਂ ਵਿਚ ਫਾਰਮਾ, ਮੈਟਲ, ਰੀਅਲਟੀ, ਆਈ.ਟੀ., ਮੀਡਾ ਅਤੇ ਆਟੋ ਸ਼ਾਮਲ ਹੈ।


Related News