ਪਾਣੀ ਵਾਲੀ ਟੈਂਕੀ ਉੱਪਰ ਚੜ੍ਹਿਆ ਪਿੰਡ ਕਿਰਪਾਲ ਸਿੰਘ ਵਾਲਾ ਦਾ ਵਿਅਕਤੀ
Tuesday, Feb 10, 2026 - 05:42 PM (IST)
ਮਹਿਲ ਕਲਾਂ (ਲਕਸ਼ਦੀਪ): ਮਹਿਲ ਕਲਾਂ ਤੋਂ ਕੁਝ ਦੂਰੀ 'ਤੇ ਪੈਂਦੇ ਪਿੰਡ ਕਿਰਪਾਲ ਸਿੰਘ ਵਾਲਾ ਵਿਚ ਇਕ ਮੰਗਤ ਸਿੰਘ, ਵਿਅਕਤੀ ਟੈਂਕੀ ਉੱਪਰ ਚੜ ਗਿਆ ਹੈ ਜਿਸ ਨੇ ਟੈਕੀ ਉੱਪਰ ਚੜਨ ਦਾ ਕਾਰਨ ਦੱਸਿਆ ਕਿ ਉਸ ਦੀ ਜਗ੍ਹਾ ਉੱਪਰ ਉਸ ਦੇ ਗੁਆਂਢੀਆਂ ਵੱਲੋਂ ਧੱਕੇ ਨਾਲ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ, ਜਦੋਂ ਕਿ ਸਾਡਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਕੁਝ ਦਿਨ ਪਹਿਲਾਂ ਡੀ.ਐੱਸ.ਪੀ. ਦਫਤਰ ਮਹਿਲ ਕਲਾਂ ਵਿਚ ਫ਼ੈਸਲਾ ਹੋਇਆ ਸੀ ਕਿ ਜਗ੍ਹਾ ਵਿਚ ਕੋਈ ਕੰਮ ਨਹੀਂ ਚਲਾਇਆ ਜਾਵੇਗਾ, ਪਰ ਉਸ ਤੋਂ ਬਾਅਦ ਵੀ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੀ ਪੁਲਸ ਨੂੰ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਉਸਾਰੀ ਦਾ ਕੰਮ ਨੂੰ ਰੋਕ ਕੇ ਵਿਆਕਤੀ ਨੂੰ ਟੈਂਕੀ ਤੇ ਥੱਲੇ ਉਤਾਰ ਲਿਆ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਕਿਹਾ ਗਿਆ। ਇਸ ਸਬੰਧੀ ਡੀ.ਐੱਸ.ਪੀ. ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਇਸ ਮਸਲੇ ਸਬੰਧੀ ਮੰਗਤ ਸਿੰਘ ਪੁੱਤਰ ਦਲੀਪ ਸਿੰਘ ਵੱਲੋਂ 7 ਕਨਾਲ 10 ਮਰਲੇ ਦੀ ਜ਼ਮੀਨ ਨੂੰ ਲੈ ਕੇ ਕੋਰਟ ਕੇਸ ਦਾਇਰ ਕੀਤਾ ਗਿਆ ਸੀ ਜਿਸ ਦਾ ਕਿ ਕੋਰਟ ਵੱਲੋਂ 5-12-25 ਨੂੰ ਮੰਗਤ ਸਿੰਘ ਅਤੇ ਉਸ ਦੇ ਗੁਆਂਢੀ ਦੋਵਾਂ ਨੂੰ, ਕਿਸੇ ਵੀ ਤਰ੍ਹਾਂ ਦੀ ਉਸਾਰੀ ਦਾ ਕੰਮ, ਨਾ ਕਰਨ ਤੇ ਰੋਕ ਲਾ ਦਿੱਤੀ ਗਈ ਸੀ। ਪਰ ਅੱਜ ਮੰਗਤ ਸਿੰਘ ਦੇ ਗੁਆਂਢੀ ਸ਼ਿੰਦਰ ਸਿੰਘ ਵੱਲੋਂ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੇ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
