ਸੂਬਾ ਲੀਡਰਸ਼ਿਪ ਨਾਟਕਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬੀਆਂ ਦੇ ਅਸਲ ਮੁੱਦਿਆਂ ਦਾ ਹੱਲ ਕਰੇ: ਬਾਜਵਾ

Tuesday, Feb 10, 2026 - 08:12 AM (IST)

ਸੂਬਾ ਲੀਡਰਸ਼ਿਪ ਨਾਟਕਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬੀਆਂ ਦੇ ਅਸਲ ਮੁੱਦਿਆਂ ਦਾ ਹੱਲ ਕਰੇ: ਬਾਜਵਾ

ਚੰਡੀਗੜ੍ਹ (ਅੰਕੁਰ) - ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਚੰਡੀਗੜ੍ਹ ’ਚ ‘ਆਪ’ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੀਆਂ ਤਰਜੀਹਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਸੂਬਾ ਸਰਕਾਰ ਦੇ ਸੀਨੀਅਰ ਮੈਂਬਰ ਜਿਨ੍ਹਾਂ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਹਨ, ਸੂਬੇ ਸਾਹਮਣੇ ਖੜ੍ਹੀਆਂ ਗੰਭੀਰ ਪ੍ਰਸ਼ਾਸਕੀ ਅਤੇ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਬਜਾਏ ਰਾਜਨੀਤਕ ਨਾਟਕਬਾਜ਼ੀ ਲਈ ਸਮਾਂ ਕੱਢ ਰਹੇ ਹਨ। 

ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਮੀਦ ਕਰਦੇ ਹਨ ਕਿ ਸਰਕਾਰ ਵਿਕਾਸ, ਲੋਕ ਭਲਾਈ ਅਤੇ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਵੇ ਨਾ ਕਿ ਸਿਆਸੀ ਲਾਭ ਲਈ ਕਥਿਤ ਗ਼ੈਰ-ਮੁੱਦਿਆਂ ’ਚ ਫਸੇ। ਪ੍ਰਸ਼ਾਸਨ ਨੂੰ ਮੰਚੀ ਪ੍ਰਦਰਸ਼ਨ ਜਾਂ ਸਿਆਸੀ ਤਮਾਸ਼ੇ ’ਚ ਨਹੀਂ ਬਦਲਿਆ ਜਾ ਸਕਦਾ। ਜੇ ਅਜਿਹੇ ਪ੍ਰਦਰਸ਼ਨ ਅਸਲ ’ਚ ਪੰਜਾਬੀਆਂ ਦੀ ਜ਼ਿੰਦਗੀ ਸੁਧਾਰਦੇ ਹਨ ਜਾਂ ਉਨ੍ਹਾਂ ਦੀ ਸੁਰੱਖਿਆ ਤੇ ਖ਼ੁਸ਼ਹਾਲੀ ’ਚ ਯੋਗਦਾਨ ਪਾਉਂਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਹਰ ਰੋਜ਼ ਜਾਰੀ ਰੱਖ ਸਕਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਗਰਿਕਾਂ ਨੂੰ ਅਜਿਹੀ ਜਵਾਬਦੇਹ ਤੇ ਕੇਂਦ੍ਰਿਤ ਲੀਡਰਸ਼ਿਪ ਦੀ ਲੋੜ ਹੈ, ਜੋ ਵਿੱਤੀ ਸਥਿਰਤਾ, ਵਿਕਾਸ ਤੇ ਸੂਬੇ ਦੀ ਭਲਾਈ ਨੂੰ ਤਰਜੀਹ ਦੇਵੇ। ਸਿਆਸੀ ਡਰਾਮਾ ਪ੍ਰਭਾਵਸ਼ਾਲੀ ਸ਼ਾਸਨ ਦਾ ਬਦਲ ਨਹੀਂ ਹੋ ਸਕਦਾ ਤੇ ਸੂਬਾਈ ਲੀਡਰਸ਼ਿਪ ਨਾਟਕਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬੀਆਂ ਦੇ ਅਸਲ ਮੁੱਦਿਆਂ ਦਾ ਹੱਲ ਕਰੇ।

ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News