ਫਿੱਕੀ ਰਹਿ ਸਕਦੀ ਹੈ ਤਿਓਹਾਰੀ ਸੀਜ਼ਨ ਦੀ ਮਿਠਾਸ, 13 ਸਾਲਾਂ ’ਚ ਸਭ ਤੋਂ ਜ਼ਿਆਦਾ ਵਧੀ ਖੰਡ ਦੀ ਕੀਮਤ

Tuesday, Oct 10, 2023 - 11:37 AM (IST)

ਨਵੀਂ ਦਿੱਲੀ (ਇੰਟ.)- ਭਾਰਤ ’ਚ ਤਿਓਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਮਹਿੰਗਾਈ ਕਾਰਨ ਇਸ ਵਾਰ ਤਿਓਹਾਰੀ ਸੀਜ਼ਨ ਦੀ ਮਿਠਾਸ ਫਿੱਕੀ ਰਹਿ ਸਕਦੀ ਹੈ। ਇਸ ਦੌਰਾਨ ਕਈ ਖਾਣ-ਪੀਣ ਦੀਆਂ ਚੀਜ਼ਾਂ ’ਤੇ ਮਹਿੰਗਾਈ ਦੀ ਮਾਰ ਪੈ ਸਕਦੀ ਹੈ। ਮਹਿੰਗਾਈ ਦਾ ਅਸਰ ਸਭ ਤੋਂ ਵੱਧ ਖੰਡ ’ਤੇ ਪੈ ਰਿਹਾ ਹੈ। ਗਲੋਬਲ ਮਾਰਕੀਟ ’ਚ ਖੰਡ ਦੀਆਂ ਕੀਮਤਾਂ ਕਈ ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈਆਂ ਹਨ, ਜਿਸ ਦਾ ਅਸਰ ਹੁਣ ਘਰੇਲੂ ਮਾਰਕੀਟ ’ਤੇ ਵੀ ਦਿਖਾਈ ਦੇਣ ਲੱਗਾ ਹੈ। ਤਿਓਹਾਰੀ ਸੀਜ਼ਨ ’ਚ ਖੰਡ ਦੀਆਂ ਕੀਮਤਾਂ ਵਧਣ ਨਾਲ ਮਿਠਾਈਆਂ ਦੀ ਮਿਠਾਸ ਫਿੱਕੀ ਰਹਿ ਸਕਦੀ ਹੈ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਖੰਡ ਦੀਆਂ ਕੀਮਤਾਂ 13 ਸਾਲਾਂ ਦੇ ਉੱਚ ਪੱਧਰ ’ਤੇ
ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ ਦੀ ਰਿਪੋਰਟ ਮੁਤਾਬਕ ਖੰਡ ਦੀਆਂ ਗਲਬੋਲ ਕੀਮਤਾਂ ਸਤੰਬਰ ’ਚ 13 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈਆਂ ਹਨ। ਗਲੋਬਲ ਮਾਰਕੀਟ ’ਚ ਖੰਡ ਦੀਆਂ ਵਧਦੀਆਂ ਕੀਮਤਾਂ ਨਾਲ ਭਾਰਤ ’ਚ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਅਲ ਨੀਨੋ ਕਾਰਨ ਭਾਰਤ ਅਤੇ ਥਾਈਲੈਂਡ ’ਚ ਗੰਨੇ ਦੀ ਫ਼ਸਲ ’ਤੇ ਅਸਰ ਪਿਆ ਹੈ, ਜਿਸ ਕਾਰਨ ਖੰਡ ਦੀਆਂ ਕੀਮਤਾਂ ’ਚ ਇੰਨਾ ਉਛਾਲ ਆਇਆ ਹੈ। ਇਸ ਤੋਂ ਪਹਿਲਾਂ ਸਾਲ 2010 ’ਚ ਖੰਡ ਦੀਆਂ ਕੀਮਤਾਂ ’ਚ ਤੇਜ਼ੀ ਦੇਖੀ ਗਈ ਸੀ।

ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ

ਉੱਥੇ ਹੀ ਕੰਜਿਊਮਰ ਮੰਤਰਾਲਾ ਦੇ ਅਧਿਕਾਰੀਆਂ ਮੁਤਾਬਕ ਮਹਾਰਾਸ਼ਟਰ ਦੀ ਐਕਸ-ਮਿੱਲ ਕੀਮਤ ਵਧ ਕੇ ਮੌਜੂਦਾ ਸਮੇਂ ਵਿੱਚ 3,630-3,670 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ, ਜੋ 1 ਅਗਸਤ ਨੂੰ 3,520-3550 ਰੁਪਏ ਪ੍ਰਤੀ ਕੁਇੰਟਲ ਸੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ’ਚ ਵੀ ਇਕ ਮਹੀਨੇ ਵਿੱਚ ਲਗਭਗ 100 ਰੁਪਏ ਪ੍ਰਤੀ ਕੁਇੰਟਲ ਵਧਣ ਦੀ ਸੰਭਾਵਨਾ ਹੈ। ਯਾਨੀ 1 ਰੁਪਏ ਪ੍ਰਤੀ ਕਿਲੋ ਤੱਕ ਖੰਡ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਕਦੋਂ ਮਿਲੇਗੀ ਰਾਹਤ
ਸਤੰਬਰ ਮਹੀਨੇ ਦੀ ਰਿਕਾਰਡ ਤੇਜ਼ੀ ਤੋਂ ਪਹਿਲਾਂ ਅਗਸਤ ’ਚ ਵੀ ਇਸ ਸੂਚਕ ਅੰਕ ’ਚ ਤੇਜ਼ੀ ਦੇਖੀ ਗਈ ਸੀ। ਜਾਣਕਾਰਾਂ ਮੁਤਾਬਕ ਇਸ ਦਾ ਕਾਰਨ ਅਲ ਨੀਨੋ ਹੈ, ਜਿਸ ਕਾਰਨ ਗੰਨੇ ਦੀ ਫ਼ਸਲ ਖ਼ਰਾਬ ਹੋਈ ਹੈ। ਜੇ ਗੰਨੇ ਦੀ ਉਪਜ ਪ੍ਰਭਾਵਿਤ ਹੋਵੇਗੀ ਤਾਂ ਸਿੱਧੇ ਤੌਰ ’ਤੇ ਖੰਡ ਦੇ ਉਤਪਾਦਨ ਅਤੇ ਕੀਮਤਾਂ ’ਤੇ ਅਸਰ ਪਵੇਗਾ। ਫਿਲਹਾਲ ਖੰਡ ਦੀਆਂ ਕੀਮਤਾਂ ’ਚ ਹਾਲੇ ਰਾਹਤ ਮਿਲਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ। ਲੋਕਾਂ ਨੂੰ ਫੈਸਟਿਵ ਸੀਜ਼ਨ ਵਿੱਚ ਵੀ ਮਹਿੰਗੀ ਖੰਡ ਤੋਂ ਫਿਲਹਾਲ ਰਾਹਤ ਮਿਲਣ ਦਾ ਕੋਈ ਸੰਕੇਤ ਵੀ ਨਹੀਂ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News