ਰੁਪਏ ਦੀ ਜ਼ੋਰਦਾਰ ਸ਼ੁਰੂਆਤ, 63.52 'ਤੇ ਖੁੱਲ੍ਹਿਆ

Thursday, Jan 25, 2018 - 09:40 AM (IST)

ਰੁਪਏ ਦੀ ਜ਼ੋਰਦਾਰ ਸ਼ੁਰੂਆਤ, 63.52 'ਤੇ ਖੁੱਲ੍ਹਿਆ

ਨਵੀਂ ਦਿੱਲੀ— ਵੀਰਵਾਰ ਦੇ ਕਾਰੋਬਾਰੀ ਸਤਰ 'ਚ ਰੁਪਏ ਨੇ ਜ਼ੋਰਦਾਰ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ ਹੈ। ਡਾਲਰ 'ਚ ਆਈ ਕਮਜ਼ੋਰੀ ਨਾਲ ਰੁਪਏ ਨੂੰ ਤਾਕਤ ਮਿਲੀ ਹੈ। ਦੱਸਣਯੋਗ ਹੈ ਕਿ ਡਾਲਰ 3 ਸਾਲ ਤੋਂ ਜ਼ਿਆਦਾ ਦੇ ਹੇਠਲੇ ਪੱਧਰ 'ਤੇ ਚਲਾ ਗਿਆ ਹੈ, ਜਿਸ ਦਾ ਅਸਰ ਰੁਪਏ 'ਚ ਆਈ ਮਜ਼ਬੂਤੀ ਦੇ ਤੌਰ 'ਤੇ ਦਿਸ ਰਿਹਾ ਹੈ।

ਡਾਲਰ ਦੇ ਮੁਕਾਬਲੇ ਰੁਪਿਆ ਅੱਜ 17 ਪੈਸੇ ਵਧ ਕੇ 63.52 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ 'ਚ ਬੀਤੇ ਕੱਲ ਵੀ ਮਜ਼ਬੂਤੀ ਦੇਖਣ ਨੂੰ ਮਿਲੀ ਸੀ ਅਤੇ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਵਧ ਕੇ 63.69 ਦੇ ਪੱਧਰ 'ਤੇ ਬੰਦ ਹੋਇਆ ਸੀ। ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਰੁਪਏ ਦੀ ਸ਼ੁਰੂਆਤ ਵੀ ਮਜ਼ਬੂਤੀ ਨਾਲ ਹੋਈ ਸੀ। ਉਸ ਦਿਨ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਦੀ ਤੇਜ਼ੀ ਨਾਲ 63.73 ਦੇ ਪੱਧਰ 'ਤੇ ਖੁੱਲ੍ਹਿਆ ਸੀ। ਡਾਲਰ ਦੇ ਮੁਕਾਬਲੇ ਰੁਪਏ 'ਚ ਮੰਗਲਵਾਰ ਨੂੰ ਵੀ ਮਜ਼ਬੂਤੀ ਰਹੀ, ਇਸ ਦਿਨ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਵਧ ਕੇ 63.77 ਦੇ ਪੱਧਰ 'ਤੇ ਬੰਦ ਹੋਇਆ ਸੀ।


Related News