ਬਾਜ਼ਾਰ 'ਚ ਵਾਧਾ, ਸੈਂਸੈਕਸ 34878 'ਤੇ ਅਤੇ ਨਿਫਟੀ 10760 ਦੇ ਪਾਰ ਖੁੱਲ੍ਹਿਆ

01/16/2018 10:32:59 AM

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਤੋਂ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਰਿਕਾਰਡ ਪੱਧਰ 'ਤੇ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ 34.20 ਅੰਕ ਭਾਵ 0.10 ਫੀਸਦੀ ਵਧ ਕੇ 34,877.71 ਅੰਕ 'ਤੇ ਅਤੇ ਨਿਫਟੀ 19.95 ਅੰਕ ਭਾਵ 0.19 ਫੀਸਦੀ ਵਧ ਕੇ 10,761.50 'ਤੇ ਖੁੱਲ੍ਹਿਆ ਹੈ। 

ਫਿਲਹਾਲ ਸੈਂਸੈਕਸ 23 ਅੰਕਾਂ ਦੇ ਵਾਧੇ ਨਾਲ 34,866 ਦੇ ਪੱਧਰ 'ਤੇ ਅਤੇ ਨਿਫਟੀ ਸਪਾਟ ਹੋ ਕੇ 10,742 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਸੁਸਤੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਸੁਸਤੀ ਦਾ ਮਾਹੌਲ ਹੈ। ਬੀ.ਐੱਸ.ਈ. ਦਾ ਇੰਡੈਕਸ ਸਪਾਟ ਹੈ ਜਦਕਿ ਨਿਫਟੀ ਦਾ ਮਿਡਕੈਪ 100 ਇੰਡੈਕਸ ਵੀ ਸੁਸਚ ਹੀ ਹੈ। ਬੀ.ਐੱਸ.ਈ.ਦੇ ਸਮਾਲਕੈਪ ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਫਾਈਨੈਂਸ਼ੀਅਲ ਸਰਵਿਸੇਜ਼, ਮੈਟਲ ਰਿਐਲਟੀ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਬਿਕਵਾਲੀ ਦਿਸ ਰਹੀ ਹੈ। ਬੈਂਕ ਨਿਫਟੀ 0.25 ਫੀਸਦੀ ਤੱਕ ਡਿੱਗ ਕੇ 26,015 ਦੇ ਪੱਧਰ 'ਤੇ ਆ ਗਿਆ ਹੈ। ਹਾਲਾਂਕਿ ਆਈ.ਟੀ., ਐੱਫ.ਐੱਨ.ਸੀ.ਜੀ. ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਖਰੀਦਾਰੀ ਆਈ ਹੈ।
ਟਾਪ ਗੇਨਰਸ
ਟੇਕ ਮਹਿੰਦਰਾ, ਭਾਰਤੀ ਏਅਰਟੈੱਲ, ਓ.ਐੱਨ.ਜੀ.ਸੀ., ਵਿਪਰੋ, ਐੱਚ.ਸੀ.ਐੱਲ.ਟੇਕ, ਐੱਚ.ਡੀ.ਐੱਫ.ਸੀ., ਟਾਟਾ ਸਟੀਲ, ਬਜਾਜ ਆਟੋ, ਸਨ ਫਾਰਮਾ
ਟਾਪ ਲੂਸਰ
ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ., ਰਿਲਾਇੰਸ, ਬੀ.ਪੀ.ਸੀ.ਐੱਲ, ਟਾਟਾ ਸਟੀਲ, ਟਾਟਾ ਮੋਟਰਜ਼, ਅਦਾਨੀ ਪੋਟਰਸ, ਵਿਪਰੋ।


Related News