ਚੋਣ ਘਮਸਾਨ ਤੋਂ ਡਰਿਆ ਸ਼ੇਅਰ ਬਾਜ਼ਾਰ, ਸੈਂਸੈਕਸ 1,062.22 ਅੰਕ ਡਿੱਗਿਆ, ਨਿਵੇਸ਼ਕਾਂ ਦੇ ਡੁੱਬੇ 7,34,513.48 ਕਰੋੜ

Friday, May 10, 2024 - 10:29 AM (IST)

ਮੁੰਬਈ (ਭਾਸ਼ਾ) - ਲੋਕ ਸਭਾ ਚੋਣਾਂ ਦਾ ਘਮਸਾਨ ਪੂਰੇ ਜੋਬਨ ’ਤੇ ਹੈ। ਤਿੰਨ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ ਹਨ। ਚੌਥੇ ਪੜਾਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਚੋਣਾਂ ’ਚ ਸੱਤਾਧਾਰੀ ਪਾਰਟੀ ‘ਐੱਨ. ਡੀ. ਏ.’ ਅਤੇ ‘ਇੰਡੀਆ’ ਗੱਠਜੋੜ ਵਿਚਾਲੇ ਸਖ਼ਤ ਮੁਕਾਬਲਾ ਹੈ। ਚੋਣਾਂ ’ਚ ਕਿਸ ਦਾ ਪੱਲੜਾ ਭਾਰੀ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਵੀ ਵਿਖਾਈ ਦੇ ਰਿਹਾ ਹੈ। ਚੋਣ ਘਮਸਾਨ ਤੋਂ ਸ਼ੇਅਰ ਬਾਜ਼ਾਰ ਡਰ ਗਿਆ ਹੈ। ਬਾਜ਼ਾਰ ’ਚ ਲਗਾਤਾਰ ਵਿਕਰੀ ਹਾਵੀ ਹੈ। ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਬਾਜ਼ਾਰ ’ਚ ਗਿਰਾਵਟ ਜਾਰੀ ਰਹੀ। 

ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ

ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 1,062.22 ਅੰਕ ਡਿੱਗ ਕੇ 72,404.17 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 345 ਅੰਕਾਂ ਦੀ ਗਿਰਾਵਟ ਨਾਲ 21,957.50 ਅੰਕ ’ਤੇ ਪਹੁੰਚ ਗਿਆ। ਬਾਜ਼ਾਰ ’ਚ ਸਿਰਫ਼ ਆਟੋ ਸੈਕਟਰ ਦੇ ਸ਼ੇਅਰਾਂ ’ਚ ਹੀ ਤੇਜ਼ੀ ਰਹੀ। ਵਿਕਰੀ ਦੇ ਦਬਾਅ ’ਚ 8 ਮਈ ਨੂੰ 4,00,69,409.62 ਕਰੋੜ ਰੁਪਏ ਰਿਹਾ ਬਾਜ਼ਾਰ ਪੂੰਜੀਕਰਣ ਅੱਜ ਵੀਰਵਾਰ ਨੂੰ 7,34,513.48 ਕਰੋੜ ਰੁਪਏ ਘੱਟ ਹੋ ਕੇ 3,93,34,896.14 ਕਰੋੜ ਰੁਪਏ ’ਤੇ ਆ ਗਿਆ, ਭਾਵ ਅੱਜ ਦੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਨਾਲ ਨਿਵੇਸ਼ਕਾਂ ਦੇ 7,34,513.48 ਕਰੋੜ ਰੁਪਏ ਡੁੱਬ ਗਏ।

ਇਹ ਵੀ ਪੜ੍ਹੋ - Air India Express ਦੀਆਂ 90 ਉਡਾਣਾਂ ਰੱਦ, ਹਵਾਈ ਅੱਡੇ 'ਤੇ ਫਸੇ ਕਈ ਯਾਤਰੀ, ਅੱਖਾਂ 'ਚੋਂ ਨਿਕਲੇ ਹੰਝੂ

ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਗਿਰਾਵਟ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਆਮ ਚੋਣਾਂ ਹੈ। ਆਮ ਚੋਣਾਂ ਨੂੰ ਲੈ ਕੇ ਬਾਜ਼ਾਰ ਘਬਰਾਹਟ ਦਾ ਸ਼ਿਕਾਰ ਹੈ। ਇਸ ਤੋਂ ਇਲਾਵਾ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰੀ ਵਿਕਰੀ (ਸੈਲਿੰਗ ਆਊਟ) ਕੀਤੀ ਜਾ ਰਹੀ ਹੈ। ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚ. ਡੀ. ਐੱਫ. ਸੀ. ਬੈਂਕ ਵਰਗੇ ਹੈਵੀਵੇਟ ਸ਼ੇਅਰਾਂ ’ਚ ਗਿਰਾਵਟ ਹੈ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਕਈ ਕੰਪਨੀਆਂ ਦੇ ਨਤੀਜੇ ਮਾੜੇ ਆਏ ਹਨ। ਇਨ੍ਹਾਂ ਸਾਰੇ ਕਾਰਨਾਂ ਨੇ ਬਾਜ਼ਾਰ ਦਾ ਮੂਡ ਖ਼ਰਾਬ ਕੀਤਾ ਹੈ, ਜਿਸ ਕਾਰਨ ਵਿਕਰੀ ਹਾਵੀ ਹੈ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News