ਰਾਏਬਰੇਲੀ ''ਚ ''ਕਮਲ'' ਖਿੜਾ ਦਿਓ, 400 ਪਾਰ ਆਪਣੇ ਆਪ ਹੋ ਜਾਵੇਗਾ: ਅਮਿਤ ਸ਼ਾਹ

Sunday, May 12, 2024 - 03:53 PM (IST)

ਰਾਏਬਰੇਲੀ ''ਚ ''ਕਮਲ'' ਖਿੜਾ ਦਿਓ, 400 ਪਾਰ ਆਪਣੇ ਆਪ ਹੋ ਜਾਵੇਗਾ: ਅਮਿਤ ਸ਼ਾਹ

ਰਾਏਬਰੇਲੀ- ਭਾਜਪਾ ਪਾਰਟੀ ਦੇ ਨੇਤਾ ਅਮਿਤ ਸ਼ਾਹ ਨੇ ਐਤਵਾਰ ਨੂੰ ਪਾਰਟੀ ਦੇ '400 ਪਾਰ' ਦੇ ਨਾਅਰੇ ਨੂੰ ਦੋਹਰਾਇਆ ਅਤੇ ਲੋਕਾਂ ਨੂੰ ਕਿਹਾ ਕਿ ਰਾਏਬਰੇਲੀ ਵਿਚ ਕਮਲ ਖਿੜਾ ਦਿਓ, 400 ਪਾਰ ਆਪਣੇ ਆਪ ਹੋ ਜਾਵੇਗਾ। ਕਾਂਗਰਸ ਦੇ ਗੜ੍ਹ ਆਖੇ ਜਾਣ ਵਾਲੇ ਰਾਏਬਰੇਲੀ ਤੋਂ ਭਾਜਪਾ ਦੇ ਉਮੀਦਵਾਰ ਅਤੇ ਸੂਬਾ ਸਰਕਾਰ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਦੇ ਸਮਰਥਨ 'ਚ ਆਯੋਜਿਤ ਇਕ ਚੋਣ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਗਾਂਧੀ ਪਰਿਵਾਰ 'ਤੇ ਜੰਮ ਕੇ ਹਮਲਾ ਬੋਲਿਆ। ਸ਼ਾਹ ਨੇ ਕਿਹਾ ਕਿ ਦੇਸ਼ ਭਰ ਵਿਚ ਜਿੱਥੇ ਜਾਂਦੇ ਹਾਂ, 400 ਪਾਰ ਦਾ ਨਾਅਰਾ ਲੱਗਦਾ ਹੈ। 400 ਪਾਰ ਤਾਂ ਹੀ ਹੋ ਸਕਦਾ ਹੈ, ਜਦੋਂ ਪੂਰੇ ਦੇਸ਼ ਵਿਚ ਮੋਦੀ ਨੂੰ 400 ਸੀਟਾਂ ਜਿੱਤਾ ਕੇ ਦਿਓ ਅਤੇ ਉਹ ਹੋਣ ਵਾਲਾ ਹੈ।

ਗਾਂਧੀ ਪਰਿਵਾਰ ਦੀ ਰਿਵਾਇਤੀ ਸੀਟ ਆਖੀ ਜਾਣ ਵਾਲੀ ਰਾਏਬਰੇਲੀ ਵਿਚ 2019 'ਚ ਸੋਨੀਆ ਗਾਂਧੀ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨੂੰ ਹਰਾ ਚੁਣੀ ਗਈ ਸੀ। 2019 ਵਿਚ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੇ ਹਿੱਸੇ ਵਿਚ ਆਉਣ ਵਾਲੀ ਇਕਮਾਤਰ ਸੀਟ ਸੀ। ਇਸ  ਵਾਰ ਇਸ ਸੀਟ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਉਮੀਦਵਾਰ ਹਨ, ਜੋ ਪਿਛਲੀਆਂ ਚੋਣਾਂ ਵਿਚ ਅਮੇਠੀ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ। ਸ਼ਾਹ ਨੇ ਰਾਏਬਰੇਲੀ ਵਿਚ ਵਿਕਾਸ ਦੀ ਰਾਹ 'ਚ ਗਾਂਧੀ ਪਰਿਵਾਰ ਨੂੰ ਰੋੜਾ ਕਰਾਰ ਦਿੰਦੇ ਹੋਏ ਕਿਹਾ ਕਿ ਮੋਦੀ ਪੂਰੇ ਦੇਸ਼ ਵਿਚ ਵਿਕਾਸ ਦੀ ਗੰਗਾ ਵਹਾ ਰਹੇ ਹਨ ਪਰ ਇਹ ਗਾਂਧੀ ਪਰਿਵਾਰ ਰਾਏਬਰੇਲੀ ਵਿਚ ਬਾੜ ਲਾ ਕੇ ਬੈਠਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਕ ਵਾਰ ਇਹ ਬਾੜ ਤੋੜ ਦਿਓ, ਰਾਏਬਰੇਲੀ ਨੂੰ ਅਸੀਂ ਨੰਬਰ-1 ਜ਼ਿਲ੍ਹਾ ਬਣਾਵਾਂਗੇ।


author

Tanu

Content Editor

Related News