ਤਾਪਮਾਨ ਵੱਧਣ ਕਾਰਨ ਗਰਮੀ ਦਾ ਪ੍ਰਕੋਪ ਵਧਿਆ, ਦਿਨ ਦਾ ਤਾਪਮਾਨ 43 ਤੋਂ ਪਾਰ, ਸੁੰਨੇ ਹੋਏ ਬਾਜ਼ਾਰ
Friday, May 10, 2024 - 12:15 PM (IST)
ਮੰਡੀ ਅਰਨੀਵਾਲਾ (ਸੁਖਦੀਪ) - ਤਾਪਮਾਨ ਦੇ ਵੱਧਣ ਕਾਰਨ ਗਰਮੀ ਦਾ ਪ੍ਰਕੋਪ ਦਿਨੋਂ ਦਿਨ ਵੱਧਣ ਲੱਗਿਆ ਹੈ। ਬੀਤੇ ਦੋ ਦਿਨਾਂ ਤੋਂ ਇਨ੍ਹਾਂ ਇਲਾਕਿਆਂ ’ਚ ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਦੇ ਕਰੀਬ ਚਲਿਆ ਜਾਂਦਾ ਹੈ। ਜਿਹੜਾ ਕਿ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਥੋੜਾ ਜ਼ਿਆਦਾ ਹੈ। ਗਰਮੀ ਵੱਧਣ ਕਾਰਨ ਲੋਕ ਹੁਣ ਦੁਪਹਿਰਾਂ ਨੂੰ ਆਪਣੇ ਘਰਾਂ ’ਚ ਵੜ੍ਹ ਜਾਂਦੇ ਹਨ ਜਿਸ ਕਾਰਨ ਬਾਜ਼ਾਰ ਹੁਣ ਸੁੰਨੇ ਹੋਏ ਦਿਖਾਈ ਦੇ ਰਹੇ ਹਨ, ਜਿਸ ਕਾਰਨ ਕਈ ਲੋਕਾਂ ਦੇ ਕੰਮ ਕਾਜ ’ਤੇ ਗਰਮੀ ਦਾ ਕਾਫ਼ੀ ਅਸਰ ਹੋਣ ਲੱਗਿਆ ਹੈ।
ਇਹ ਵੀ ਪੜ੍ਹੋ - 5 ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਕੁੜੀ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਜੇਕਰ ਆਉਣ ਵਾਲੇ ਦਿਨਾਂ ’ਚ ਤੱਤੀਆਂ ਲੋਆਂ ਇਸੇ ਤਰ੍ਹਾਂ ਹੀ ਚੱਲਦੀਆਂ ਰਹੀਆਂ ਤਾਂ ਇਸ ਨਾਲ ਨਰਮੇ ਦੀ ਫ਼ਸਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਹ ਇਲਾਕਾ ਨਰਮਾ ਬੈਲਟ ਹੋਣ ਕਾਰਨ ਇਥੋਂ ਦੇ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਨੂੰ ਬੇਸ਼ੱਕ ਤਰਜੀਹ ਦਿੱਤੀ ਜਾ ਰਹੀ ਹੈ ਪਰ ਖੇਤੀਬਾੜੀ ਵਿਭਾਗ ਨੇ ਨਰਮੇ ਦੀ ਬਿਜਾਈ ਠੰਢੇ ਮੌਸਮ ਭਾਵ 15 ਮਈ ਤੱਕ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਨਰਮੇ ਦੀ ਫ਼ਸਲ ਦੇ ਪੁੰਗਰਨ ਲਈ ਠੰਢੇ ਅਤੇ ਸਿੱਲੇ ਮੌਸਮ ਦੀ ਅਤਿ ਜ਼ਰੂਰਤ ਹੁੰਦੀ ਹੈ ਪਰ ਜੇਕਰ ਨਰਮੇ ਦੀ ਫ਼ਸਲ ਗਰਮੀ ਦੇ ਦਿਨਾਂ ਦੌਰਾਨ ਬਿਜਾਈ ਕੀਤੀ ਗਈ ਤਾਂ ਕਿੱਧਰੇ ਨਾ ਕਿੱਧਰੇ ਫਿਰ ਤੋਂ ਨਰਮੇ ਦੀ ਫ਼ਸਲ ਨੂੰ ਗਰਮੀ ਨੁਕਸਾਨ ਕਰੇਗੀ।
ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ
ਉਧਰ ਗਰਮੀ ਦੇ ਵੱਧਣ ਕਾਰਨ ਦੂਰ-ਦੁਰਾਡੇ ਦੇ ਸਕੂਲਾਂ ’ਚ ਤੁਰ ਕੇ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਗਰਮੀ ਦੇ ਵੱਧਣ ਕਾਰਨ ਪਾਣੀ ਆਦਿ ਦੀ ਦਿੱਕਤ ਵੀ ਆਉਣ ਲੱਗੀ ਹੈ, ਕਿਉਂਕਿ ਗਰਮੀ ਦੇ ਵੱਧਣ ਕਾਰਨ ਹੁਣ ਪਾਣੀ ਦੀ ਲਾਗਤ ਵੀ ਵੱਧ ਗਈ ਹੈ। ਗਰਮੀ ਦੇ ਵੱਧਣ ਕਾਰਨ ਬਾਜ਼ਾਰਾਂ ’ਚ ਲੋਕਾਂ ਨੂੰ ਠੰਢੀਆਂ ਵਸਤਾਂ ਦੇ ਨਾਂ ’ਤੇ ਨਕਲੀ ਅਤੇ ਘਟੀਆ ਕਿਸਮ ਦਾ ਪੀਣ ਵਾਲਾ ਸਾਮਾਨ ਬਣਾਉਣ ਵਾਲੇ ਵੀ ਤੱਤਪਰ ਦਿਖਾਈ ਦੇ ਰਹੇ ਹਨ। ਉਨ੍ਹਾਂ ਵਲੋਂ ਬਾਜ਼ਾਰਾਂ ’ਚ ਵੀ ਬਿਨਾਂ ਕਿਸੇ ਸੁਰੱਖਿਆ ਦੇ ਇਨ੍ਹਾਂ ਨੂੰ ਧੜਾਧੜ ਪਰੋਸਿਆ ਵੀ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋਵੇਗਾ।
ਇਹ ਵੀ ਪੜ੍ਹੋ - ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਵੱਡਾ ਬਦਲਾਅ, ਜਾਣੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8