ਟਾਟਾ ਟਰੱਸਟ ''ਤੇ ਟੈਕਸ ਨਿਯਮਾਂ ਦੇ ਉਲੰਘਣ ਦਾ ਦੋਸ਼

Tuesday, Apr 10, 2018 - 01:20 PM (IST)

ਨਵੀਂ ਦਿੱਲੀ—ਪਾਰਲੀਮੈਂਟਰੀ ਪੈਨਲ ਨੇ ਟਾਟਾ ਟਰੱਸਟ ਨੂੰ ਟੈਕਸ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਮੰਨਦੇ ਹੋਏ ਜਾਂਚ ਦੀ ਸਿਫਾਰਿਸ਼ ਕੀਤੀ ਹੈ। ਪੈਨਲ ਨੇ ਕਿਹਾ ਕਿ ਟਾਟਾ ਟਰੱਸਟ ਨੇ ਭਾਰਤੀ ਯੂਨੀਵਰਸਿਟੀਜ਼ ਦੀ ਥਾਂ ਹਾਰਵਰਡ ਬਿਜ਼ਨਸ ਸਕੂਲ ਵਰਗੇ ਵਿਦੇਸ਼ੀ ਸੰਸਥਾਨਾਂ ਨੂੰ ਤਰਜ਼ੀਹ ਦਿੱਤੀ। ਡਾਇਰੈਕਟਰ ਐਂਡ ਇਨਡਾਈਰੈਕਟ ਟੈਕਸ ਦੀ ਪਬਲਿਕ ਅਕਾਊਂਟ ਕਮੇਟੀ ਦੀ ਉਪ ਕਮੇਟੀ ਨੇ ਇਸ ਤਰ੍ਹਾਂ ਦੀ ਸਿਫਾਰਿਸ਼ ਕੀਤੀ ਹੈ। ਇਸ ਕਮੇਟੀ ਦੇ ਮੁੱਖੀਆ ਭਾਜਪਾ ਸੰਸਦ ਨਿਸ਼ਿਕਾਂਤ ਦੁਬੇ ਹਨ। 
ਟਾਟਾ ਟਰੱਸਟ ਨੇ ਦੋਸ਼ਾਂ ਤੋਂ ਕੀਤਾ ਮਨ੍ਹਾ 
ਜਦੋਂ ਟਾਟਾ ਟਰੱਸਟ ਤੋਂ ਇਨ੍ਹਾਂ ਦੋਸ਼ਾਂ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਤੋਂ ਪੂਰੀ ਤਰ੍ਹਾਂ ਨਾਲ ਮਨ੍ਹਾ ਕੀਤਾ ਹੈ। ਟਰੱਸਟ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਨਿਯਮਾਂ ਦਾ ਪਾਲਨ ਕਰਦੇ ਹਨ ਅਤੇ ਕਿਸੇ ਵੀ ਨਿਯਮ ਦਾ ਉਲੰਘਣ ਨਹੀਂ ਕੀਤਾ ਹੈ। ਇਹ ਟਰੱਸਟ 100 ਬਿਲੀਅਨ ਡਾਲਰ ਦਾ ਕਾਰੋਬਾਰ ਕਰਨ ਵਾਲੇ ਟਾਟਾ ਗਰੁੱਪ ਦਾ ਹੈ। 
ਪੈਨਲ ਦੇ ਦੋਸ਼
ਪੈਨਲ ਨੇ ਕਿਹਾ ਕਿ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸੇਸ ਵਰਗੇ ਸੰਸਥਾਨਾਂ ਦੇ ਕਮਜ਼ੋਰ ਵਿਦਿਆਰਥੀ ਜਦੋਂ ਫੰਡ ਦੀ ਕਮੀ ਦੀ ਗੱਲ ਚੁੱਕਦੇ ਹਨ ਤਾਂ ਅਜਿਹੇ 'ਚ ਇਹ ਸਹੀ ਸਾਬਤ ਕਰਨਾ ਔਖਾ ਹੈ ਕਿ ਕਿੰਝ ਚੈਰਿਟੀ ਦਾ ਲੱਖਾਂ ਡਾਲਰ ਵਿਦੇਸ਼ੀ ਯੂਨੀਵਰਸਿਟੀਜ਼ 'ਤੇ ਖਰਚ ਕੀਤਾ ਜਾ ਰਿਹਾ ਹੈ। ਪੈਨਲ ਦਾ ਕਹਿਣਾ ਹੈ ਕਿ ਟਾਟਾ ਐਜ਼ੂਕੇਸ਼ਨਲ ਐਂਡ ਡਿਵੈਲਪਮੈਂਟ ਟਰੱਸਟ ਜਨਤਾ ਦੇ ਚੈਰਿਟੀ ਦੇ ਪੈਸੇ ਨੂੰ ਗਲਤ ਤਰੀਕੇ ਨਾਲ ਖਰਚ ਕਰ ਰਿਹਾ ਹੈ। 
ਐੱਚ.ਬੀ.ਐੱਸ. ਦਾ ਨਿੱਜੀਕਰਣਾਂ ਨਾਲ ਫੇਵਰ
ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਰਵਰਡ ਬਿਜ਼ਨਸ ਸਕੂਲ ਨੂੰ ਨਿੱਜੀ ਫਾਇਦੇ ਦੇ ਲਈ ਫੇਵਰ ਕੀਤਾ ਗਿਆ। ਪੈਨਲ ਨੇ ਐੱਚ.ਬੀ.ਐੱਸ. ਦੇ ਨਾਲ 50 ਮਿਲੀਅਨ ਡਾਲਰ ਦੇ ਸਮਝੌਤੇ 'ਤੇ ਵੀ ਸਵਾਲ ਚੁੱਕੇ। ਇਹ ਸਮਝੌਤੇ ਨੂੰ ਆਖਰੀ ਰੂਪ ਹਾਰਵਰਡ ਸਕੂਲ ਦੇ ਡੀਨ ਅਤੇ ਰਤਨ ਟਾਟਾ ਨੇ ਦਿੱਤਾ ਸੀ। ਇਸ ਸਮਝੌਤੇ ਦੇ ਤਹਿਤ ਐੱਚ.ਬੀ.ਐੱਸ. ਟਾਟਾ ਹਾਲ ਬਣਾਇਆ ਜਾਵੇਗਾ।


Related News