ਕੁੱਟਮਾਰ ਕਰਨ ਦੇ ਦੋਸ਼ ਹੇਠ 3 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

Tuesday, Nov 05, 2024 - 05:47 PM (IST)

ਕੁੱਟਮਾਰ ਕਰਨ ਦੇ ਦੋਸ਼ ਹੇਠ 3 ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਅਬੋਹਰ (ਸੁਨੀਲ) : ਸਿਟੀ ਥਾਣਾ ਨੰਬਰ-2 ਦੀ ਪੁਲਸ ਨੇ ਕੁੱਟਮਾਰ ਕਰ ਕੇ ਜ਼ਖਮੀ ਕਰਨ ਦੇ ਦੋਸ਼ ਹੇਠ 3 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹੌਲਦਾਰ ਭੁਪਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਸ ਨੂੰ ਦਿੱਤੇ ਬਿਆਨਾਂ ’ਚ ਵਿਸ਼ਾਲ ਪੁੱਤਰ ਹੀਰਾ ਲਾਲ ਵਾਸੀ ਰਾਮਦੇਵ ਨਗਰੀ ਗਲੀ ਨੰਬਰ-3 ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ।

 3 ਨਵੰਬਰ ਦੀ ਰਾਤ ਉਹ 11 ਵਜੇ ਕੰਮ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ। ਜਦੋਂ ਉਹ ਠਾਕਰ ਆਬਾਦੀ ਗਲੀ ਨੰਬਰ-7 ਕੋਲ ਪਹੁੰਚਿਆ ਤਾਂ ਸਾਗਰ ਪੁੱਤਰ ਹਰਬੰਸ ਲਾਲ, ਵਿਸ਼ੂ ਵਾਸੀ ਗਲੀ ਨੰਬਰ-7 ਠਾਕਰ ਅਬਾਦੀ ਅਤੇ ਆਕਾਸ਼ ਵਾਸੀ ਨੇੜੇ ਸੀਤੋ ਫਾਟਕ ਆ ਗਏ ਅਤੇ ਉਸ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


author

Babita

Content Editor

Related News