ਪਿਆਜ਼ ਨੇ ਵਿਗਾੜਿਆ ਰਸੋਈ ਦਾ ਬਜਟ! ਕੀ ਆਉਣ ਵਾਲੇ ਸਮੇਂ ''ਚ ਘਟਣਗੇ ਰੇਟ?

Thursday, Nov 14, 2024 - 05:27 PM (IST)

ਪਿਆਜ਼ ਨੇ ਵਿਗਾੜਿਆ ਰਸੋਈ ਦਾ ਬਜਟ! ਕੀ ਆਉਣ ਵਾਲੇ ਸਮੇਂ ''ਚ ਘਟਣਗੇ ਰੇਟ?

ਜਲੰਧਰ : ਦੇਸ਼ ਭਰ ਵਿਚ ਮਹਿੰਗਾਈ ਦਾ ਅਸਰ ਆਮ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਜੇਕਰ ਸਬਜ਼ੀਆਂ ਦੇ ਭਾਅ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਕੁਝ ਨਰਮੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਕੁਝ ਮੌਸਮੀ ਸਬਜ਼ੀਆਂ ਦੇ ਭਾਅ ਵੀ ਥੋੜ੍ਹੇ ਹੇਠਾਂ ਆਉਣੇ ਸ਼ੁਰੂ ਹੋ ਗਏ ਹਨ। ਘਰਾਂ ਵਿੱਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚੋਂ ਪਿਆਜ਼ ਦੀਆਂ ਕੀਮਤਾਂ ’ਤੇ ਨਜ਼ਰ ਮਾਰੀਏ ਤਾਂ ਇਹ ਅੱਜ ਵੀ ਉਪਰਲੇ ਲੈਵਲ ’ਤੇ ਹਨ ਅਤੇ ਇਸ ਕਰਕੇ ਅੱਜ ਵੀ ਆਮ ਲੋਕਾਂ ਦੀ ਜੇਬ 'ਤੇ ਅਸਰ ਪੈਂਦਾ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਵੀ ਇਸ ਵੇਲੇ ਪੰਜਾਬ ਦੇ ਰੇਟ 56 ਤੋਂ 60 ਰੁਪਏ ਥੋਕ ਵਿਚ ਪਹੁੰਚੇ ਹੋਏ ਹਨ। ਇਸ ਦੀ ਬਾਜ਼ਾਰ ਵਿਚ ਕੀਮਤ 70 ਰੁਪਏ ਦੇ ਤਕਰੀਬਨ ਚੱਲ ਰਹੀ ਹੈ। 

ICICI ਬੈਂਕ ਦੀ ਰਿਪੋਰਟ
ICICI ਬੈਂਕ ਦੀ ਰਿਪੋਰਟ ਮੁਤਾਬਕ ਇਸ ਨਵੰਬਰ ਦੇ ਬਾਕੀ ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆਵੇਗੀ। ਰਾਹਤ ਦੀ ਗੱਲ ਇਹ ਹੈ ਕਿ ਮਹੀਨੇ ਦਰ ਮਹੀਨੇ ਦੇ ਆਧਾਰ 'ਤੇ ਨਵੰਬਰ 'ਚ ਹੋਰ ਸਬਜ਼ੀਆਂ ਦੀਆਂ ਕੀਮਤਾਂ 'ਚ 4.1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਬੈਂਕ ਦੀ ਤਾਜ਼ਾ ਮਾਸਿਕ ਰਿਪੋਰਟ 'ਚ ਲਿਖਿਆ ਗਿਆ ਹੈ ਕਿ ਅਕਤੂਬਰ 'ਚ ਕੋਰ ਮਹਿੰਗਾਈ ਦਰ 6.21 ਫੀਸਦੀ ਸੀ, ਜੋ 14 ਮਹੀਨਿਆਂ 'ਚ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਸਤੰਬਰ 'ਚ ਇਹ 5.49 ਫੀਸਦੀ 'ਤੇ ਸੀ।

ਪਿਆਜ਼ ਬਾਰੇ ਕੀ ਹੈ ਅੰਦਾਜ਼ਾ?
ਸਤੰਬਰ 'ਚ ਖਾਣ ਵਾਲੇ ਤੇਲ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ ਲਗਾਤਾਰ ਉੱਪਰ ਵੱਲ ਦਬਾਅ ਦੇਖਿਆ ਗਿਆ ਸੀ ਅਤੇ ਮੰਡੀਆਂ 'ਚ ਸਬਜ਼ੀਆਂ ਦੀ ਘੱਟ ਆਮਦ ਦਾ ਅਸਰ ਇਨ੍ਹਾਂ ਦੀਆਂ ਕੀਮਤਾਂ 'ਚ ਵਾਧੇ ਦੇ ਰੂਪ 'ਚ ਦੇਖਿਆ ਗਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਜਦੋਂ ਟਮਾਟਰ ਦੀਆਂ ਕੀਮਤਾਂ ਘੱਟ ਰਹੀਆਂ ਹਨ, ਤਾਂ ਪਿਆਜ਼ ਦੀਆਂ ਕੀਮਤਾਂ 'ਤੇ ਦਬਾਅ ਵਧੇਗਾ ਜੋ ਨਵੰਬਰ ਮਹੀਨੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਸਰਦੀਆਂ 'ਚ ਵਧੀ ਸਬਜ਼ੀਆਂ ਦੀ ਆਮਦ 
ਸਰਦੀਆਂ ਵਿੱਚ ਸਬਜ਼ੀਆਂ ਦੀ ਆਮਦ ਵੱਧ ਜਾਂਦੀ ਹੈ ਅਤੇ ਅਜਿਹਾ ਰੁਝਾਨ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਸ ਸਮੇਂ ਪਾਲਕ, ਗੋਭੀ, ਮੇਥੀ, ਬਥੂਆ ਵਰਗੀਆਂ ਸਬਜ਼ੀਆਂ ਦੇ ਭਾਅ ਸ਼ੁਰੂਆਤੀ ਪੜਾਅ 'ਤੇ ਹਨ, ਇਸ ਲਈ ਇਹ ਕੁਝ ਉੱਚੇ ਨਜ਼ਰ ਆ ਰਹੇ ਹਨ, ਪਰ ਇਸ ਹਫਤੇ ਇਨ੍ਹਾਂ ਦੇ ਘਟਣ ਦੀ ਉਮੀਦ ਹੈ ਕਿਉਂਕਿ ਸਪਲਾਈ ਬਹੁਤ ਜ਼ਿਆਦਾ ਹੈ ਅਤੇ ਮੰਗ ਦੇ ਅਨੁਸਾਰ ਵੱਡੀ ਗਿਣਤੀ ਵਿੱਚ ਇਨ੍ਹਾਂ ਦੀ ਵਿਕਰੀ ਹੋਣ ਦੀ ਉਮੀਦ ਹੈ। ਹਾਲਾਂਕਿ, ਪਿਆਜ਼ ਮਹਿੰਗਾ ਰਹਿਣ ਦੀ ਉਮੀਦ ਹੈ ਕਿਉਂਕਿ ਇਸ ਦੀ ਤਾਜ਼ਾ ਸਪਲਾਈ ਆਉਣ ਵਿੱਚ ਸਮਾਂ ਲੱਗੇਗਾ।


author

Baljit Singh

Content Editor

Related News