ਮੁਨਾਫੇ ਦਾ ਝਾਂਸਾ ਦੇ ਕੇ 5 ਲੱਖ ਰੁਪਏ ਠੱਗਣ ਦੇ ਦੋਸ਼ ਵਿਚ ਪਿਓ-ਪੁੱਤਰ ਨਾਮਜ਼ਦ
Monday, Nov 04, 2024 - 04:26 PM (IST)

ਲੁਧਿਆਣਾ (ਸ਼ਿਵਮ)- ਆਨਲਾਈਨ ਬਿਜ਼ਨੈਸ ਵਿਚ ਇਨਵੈਸਟਮੈਂਟ ਕਰਕੇ ਲੱਖਾਂ ਰੁਪਏ ਦਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਪਿਤਾ ਪੁੱਤਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਕਿਲਾਰਾਏਪੁਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੇ ਬਿਆਨ ’ਤੇ ਮੋਹਾਲੀ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਅਤੇ ਉਸਦੇ ਪਿਤਾ ਈਸ਼ਵਰ ਸਿੰਘ ਦੇ ਖਿਲਾਫ ਸਾਜਿਸ਼ ਦੇ ਤਹਿਤ ਧੋਖਾਦੇਹੀ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਨਿਜੀ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਉਕਤ ਮੁਲਜ਼ਮ ਪ੍ਰਵੀਨ ਉਸਦੇ ਮਾਲਕਾਂ ਦਾ ਜਾਣਕਾਰ ਹੈ, ਜੋ ਕਿ ਉਸਦੇ ਨਾਲ ਮਿਲ ਕੇ ਆਨਲਾਈਨ ਬਿਜਨੈੱਸ ਵਿਚ ਪੈਸੇ ਲਗਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਡੇਰੇ ਨੇੜੇ ਮਚੇ ਭਾਂਬੜ! ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
ਪ੍ਰਵੀਨ ਉਸਨੂੰ ਝਾਂਸਾ ਦੇ ਕੇ ਉਸ ਤੋਂ 5 ਲੱਖ ਰੁਪਏ ਇਨਵੈਸਟ ਕਰਵਾ ਦਿੱਤਾ ਅਤੇ ਉਸਨੂੰ ਮੋਟਾ ਮੁਨਾਫਾ ਦਿਵਾਉਣ ਦੀ ਗੱਲ ਕਹੀ ਪਰ ਦੋ ਤਿੰਨ ਵਾਰ ਕੁਝ ਰਕਮ ਦੇਣ ਦੇ ਬਾਅਦ ਹੀ ਮੁਲਜ਼ਮਾਂ ਨੇ ਉਸਨੂੰ ਪੈਸੇ ਵਾਪਸ ਦੇਣੇ ਬੰਦ ਕਰ ਦਿੱਤੇ। ਬਾਅਦ ਵਿਚ ਮੁਲਜ਼ਮਾਂ ਨੇ ਆਪਣੇ ਮੋਬਾਈਲ ਨੰਬਰ ਵੀ ਬੰਦ ਕਰ ਦਿੱਤੇ, ਜਿਸ ’ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਫਸਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8