ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਅਧਿਆਪਕਾਂ ਲਈ ਜਾਰੀ ਹੋਏ ਵਿਸ਼ੇਸ਼ ਹੁਕਮ
Friday, Nov 08, 2024 - 06:21 PM (IST)
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਵਿਚ ਚੱਲਦੇ ਡਬਲ ਸ਼ਿਫ਼ਟਾਂ ਵਾਲੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਮਿਆਰੀਕਰਨ ਨੂੰ ਧਿਆਨ ਵਿਚ ਰੱਖਦੇ ਹੋਏ ਨਵਾਂ ਹੁਕਮ ਜਾਰੀ ਕੀਤਾ ਹੈ। ਸਰਕਾਰ ਵਲੋਂ ਡਬਲ ਸ਼ਿਫਟਾਂ ਵਾਲੇ ਸਕੂਲਾਂ ਵਿਚ ਸਕੂਲ ਮੁਖੀਆਂ ਅਤੇ ਨਾਨ ਟੀਚਿੰਗ ਸਟਾਫ ਲਈ ਸਮਾਂ ਸਾਰਨੀ ਦੇ ਜਾਰੀ ਕੀਤੇ ਹੁਕਮ ਰੱਦ ਕਰ ਦਿੱਤੇ ਹਨ। ਸਿੱਖਿਆ ਸਕੱਤਰ ਨੇ ਆਪਣੇ ਚਾਰ-ਨੁਕਾਤੀ ਪੱਤਰ ਵਿਚ ਹਦਾਇਤ ਕੀਤੀ ਹੈ ਕਿ ਸਿੱਖਿਆ ਮੰਤਰੀ ਵਲੋਂ ਦਿੱਤੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣ। ਇਨ੍ਹਾਂ ਹੁਕਮਾਂ ਤੋਂ ਬਾਅਦ ਲਾਇਬ੍ਰੇਰੀਅਨ/ਲਾਇਬ੍ਰੇਰੀ ਅਟੈਂਡੈਂਟ ਭਾਵ ਗਰੁੱਪ ਸੀ ਅਤੇ ਡੀ ਦੀ ਇਕੋ ਅਸਾਮੀ ਵਾਲੇ ਡਬਲ ਸ਼ਿਫ਼ਟ ਸਕੂਲਾਂ ਵਿਚ ਇਨ੍ਹਾਂ ਕਰਮਚਾਰੀਆਂ ਦੀ ਠਹਿਰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤਕ ਹੋ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ ਵਿਚ ਵੱਡੀ ਲਾਪਰਵਾਹੀ, ਸਿੱਖਿਆ ਵਿਭਾਗ ਨੇ ਕਰ 'ਤੀ ਕਾਰਵਾਈ
ਪੱਤਰ ਵਿਚ ਸਾਫ਼ ਆਖਿਆ ਗਿਆ ਹੈ ਕਿ ਜੇਕਰ ਕਿਸੇ ਸਕੂਲ ਵਿਚ ਅਸਾਮੀਆਂ ਦੀ ਗਿਣਤੀ 2 ਜਾਂ ਇਸ ਤੋਂ ਵੱਧ ਹੈ ਤਾਂ ਇਨ੍ਹਾਂ ਦੀ ਸਕੂਲ ਵਿਚ ਡਿਊਟੀ ਸ਼ਿਫ਼ਟਾਂ ਵਿਚ ਹੋਇਆ ਕਰੇਗੀ ਜਿਸ ਦਾ ਫ਼ੈਸਲਾ ਸਕੂਲ ਮੁੱਖੀ ਤੈਅ ਕਰੇਗਾ। ਇਹ ਵੀ ਹੁਕਮ ਦਿੱਤੇ ਗਏ ਹਨ ਕਿ ਸਕੂਲ ਮੁਖੀ ਦੇ ਸਕੂਲ ਵਿਚ ਆਉਣ ਤੋਂ ਪਹਿਲਾਂ ਅਤੇ ਜਾਣ ਤੋਂ ਬਾਅਦ ਸਬੰਧੀ ਸ਼ਿਫ਼ਟ ਦਾ ਸੀਨੀਅਰ ਅਧਿਕਾਰੀ ਸਿਰਫ਼ ਉਨੇ ਸਮੇਂ ਲਈ ਹੀ ਇੰਚਾਰਜ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਨੂੰ ਇਕ ਹੋਰ ਵੱਡਾ ਝਟਕਾ, ਹੁਣ ਖੜ੍ਹੀ ਹੋਈ ਇਹ ਨਵੀਂ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e