ਸ਼ੇਅਰ ਬਾਜ਼ਾਰ : ਸੈਂਸੈਕਸ 260 ਅੰਕਾਂ ਦੇ ਵਾਧੇ ਨਾਲ 46000 ਦੇ ਉੱਪਰ, ਨਿਫਟੀ 'ਚ ਵੀ ਵਾਧਾ

Monday, Dec 14, 2020 - 12:01 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 260 ਅੰਕਾਂ ਦੇ ਵਾਧੇ ਨਾਲ 46000 ਦੇ ਉੱਪਰ, ਨਿਫਟੀ 'ਚ ਵੀ ਵਾਧਾ

ਮੁੰਬਈ — ਸ਼ੇਅਰ ਬਾਜ਼ਾਰ ਨੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਵਾਧਾ ਦਰਜ ਕੀਤਾ ਹੈ। ਸੈਂਸੈਕਸ 260.64 ਅੰਕ ਚੜ੍ਹ ਗਿਆ, ਜਿਸ ਤੋਂ ਬਾਅਦ ਇਹ 46,359.65 ਅੰਕ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ਵੀ 78.15 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਹੈ। ਇਸ ਤਰ੍ਹਾਂ ਨਿਫਟੀ 13,592 'ਤੇ ਕਾਰੋਬਾਰ ਕਰ ਰਿਹਾ ਹੈ।

ਨਿਫਟੀ ਮੈਟਲ ਇੰਡੈਕਸ 'ਚ 56 ਅੰਕ ਦੀ ਤੇਜ਼ੀ ਆਈ ਹੈ, ਜਿਸ ਤੋਂ ਬਾਅਦ ਇਹ 3,202 'ਤੇ ਕਾਰੋਬਾਰ ਕਰ ਰਿਹਾ ਹੈ। ਐਨ.ਡੀ.ਐਮ.ਸੀ. ਦੇ ਸ਼ੇਅਰਾਂ ਨੇ ਇੰਡੈਕਸ ਵਿਚ ਸਭ ਤੋਂ ਵੱਧ ਕਮਾਈ ਕੀਤੀ, ਜੋ ਚਾਰ ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਨਿਫਟੀ ਬੈਂਕ ਇੰਡੈਕਸ 'ਚ ਵੀ 179 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਸੈਂਸੈਕਸ 'ਚ ਸਭ ਤੋਂ  ਤਿੰਨ ਫੀਸਦੀ ਦੀ ਤੇਜ਼ੀ ਓ.ਐੱਨ.ਜੀ.ਸੀ. 'ਚ ਆਈ। ਇਸ ਤੋਂ ਇਲਾਵਾ ਟਾਟਾ ਸਟੀਲ, ਐਲ ਐਂਡ ਟੀ, ਸਨ ਫਾਰਮਾ, ਐਮ ਐਂਡ ਐਮ, ਆਈ ਸੀ ਆਈ ਸੀ ਆਈ ਬੈਂਕ ਅਤੇ ਐਨਟੀਪੀਸੀ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟੇਕ ਮਹਿੰਦਰਾ, ਐਚ.ਡੀ.ਐਫ.ਸੀ. ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਵਿਚ ਗਿਰਾਵਟ ਆਈ। ਸੈਂਸੈਕਸ ਪਿਛਲੇ ਸੈਸ਼ਨ ਵਿਚ 139.13 ਅੰਕ ਭਾਵ 0.30 ਪ੍ਰਤੀਸ਼ਤ ਦੇ ਵਾਧੇ ਨਾਲ 46,099.01 ਅੰਕ 'ਤੇ ਬੰਦ ਹੋਇਆ ਸੀ, ਜਦੋਂ ਕਿ ਨਿਫਟੀ 35.55 ਅੰਕ ਭਾਵ 0.26% ਦੀ ਤੇਜ਼ੀ ਨਾਲ 13,513.85 ਅੰਕ 'ਤੇ ਬੰਦ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ ਵਿਚ ਸ਼ੰਘਾਈ, ਸੋਲ ਅਤੇ ਟੋਕਿਓ ਵਿਚ ਤੇਜ਼ੀ ਰਹੀ, ਜਦੋਂ ਕਿ ਹਾਂਗ-ਕਾਂਗ ਲਾਲ ਨਿਸ਼ਾਨ ਉੱਤੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.52 ਫੀਸਦੀ ਦੀ ਤੇਜ਼ੀ ਨਾਲ 50.23 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।


author

Harinder Kaur

Content Editor

Related News