ਸ਼ੇਅਰ ਬਾਜ਼ਾਰ ਦੀ ਰਿਕਾਰਡ ਅੋਪਨਿੰਗ, ਸੈਂਸੈਕਸ ਪਹਿਲੀ ਵਾਰ 33600 ਦੇ ਪਾਰ ਖੁੱਲ੍ਹਿਆ

Thursday, Nov 02, 2017 - 10:52 AM (IST)

ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਫਿਰ ਨਵੇਂ ਰਿਕਾਰਡ ਦੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ ਅੱਜ ਸੈਂਸਕਸ 15.57 ਅੰਕ ਭਾਵ 0.05 ਵਧ ਕੇ 33,615.84 ਅਤੇ ਨਿਫਟੀ 8 ਅੰਕ ਭਾਵ 0.08 ਫੀਸਦੀ ਡਿੱਗ ਕੇ 10,432.45 'ਤੇ ਖੁੱਲ੍ਹਿਆ। ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਦੇ ਵਿਚਕਾਰ ਭਾਰਤ 'ਚ ਕਾਰੋਬਾਰ ਸੁਗਮਤਾ ਦੀ ਵਿਸ਼ਵ ਬੈਂਕ ਦੀ ਹਾਂ-ਪੱਖੀ ਰਿਪੋਰਟ, ਕੋਰ ਉਤਪਾਦਨ 'ਚ ਵਾਧੇ ਦੇ ਅੰਕੜੇ ਅਤੇ ਵਾਹਨਾਂ ਦੀ ਵਿਕਰੀ ਵਧਣ ਦੀਆਂ ਖਬਰਾਂ 'ਤੇ ਬਲ 'ਤੇ ਘਰੇਲੂ ਸ਼ੇਅਰ ਬਾਜ਼ਾਰ ਅੱਜ ਨਵੇਂ ਸ਼ਿਖਰ 'ਤੇ ਖੁੱਲ੍ਹਿਆ ਹੈ। 

ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.6 ਫੀਸਦੀ ਵਧੀ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.25 ਫੀਸਦੀ ਮਜ਼ਬੂਤ ਹੋਇਆ ਹੈ। 
ਬੈਂਕ ਨਿਫਟੀ 'ਚ ਗਿਰਾਵਟ
ਆਟੋ, ਬੈਂਕਿੰਗ ਅਤੇ ਮੈਟਲ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ 0.15 ਫੀਸਦੀ ਡਿੱਗ ਕੇ 25,450 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.5 ਫੀਸਦੀ, ਪੀ.ਐੱਸ.ਯੂ ਬੈਂਕ ਇੰਡੈਕਸ 'ਚ 1 ਫੀਸਦੀ ਅਤੇ ਮੈਟਲ ਇੰਡੈਕਸ 'ਚ 0.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਫਾਰਮਾ ਅਤੇ ਆਈ.ਟੀ. ਸ਼ੇਅਰਾਂ 'ਚ ਚੰਗੀ ਖਰੀਦਦਾਰੀ ਨਜ਼ਰ ਆਈ ਹੈ। ਨਿਫਟੀ ਦੇ ਫਾਰਮਾ ਇੰਡੈਕਸ 'ਚ 2.8 ਫੀਸਦੀ ਤੱਕ ਮਜ਼ਬੂਤ ਹੋਇਆ ਹੈ।
ਟਾਪ ਗੇਨਰ
ਆਈਡੀਆ ਸੈਲਊਲਰ, ਬਜਾਜ ਆਟੋ, ਭਾਰਤੀ ਏਅਰਟੈੱਲ, ਅਰਬਿੰਦੋ ਫਾਰਮਾ, ਟਾਟਾ ਮੋਟਰਸ, ਐਕਸਿਸ ਬੈਂਕ
ਟਾਟਾ ਲੂਜਰਸ
ਐਨ.ਟੀ.ਪੀ.ਸੀ, ਟੈਕ ਮਹਿੰਦਰਾ, ਹੀਰੋ ਮੋਟੋਕਾਰਪ, ਟਾਟਾ ਮੋਟਰਸ, ਇੰਫੋਸਿਸ, ਆਈ.ਸੀ.ਆਈ.ਸੀ.ਆਈ. ਬੈਂਕ।


Related News