ਪਤਨੀ ਦੇ ਕੈਨੇਡਾ ਜਾਣ ਤੋਂ ਬਾਅਦ ਲਗਾਤਾਰ ਦੂਜੀ ਵਾਰ ਰਿਜੈਕਟ ਹੋਇਆ ਵੀਜ਼ਾ, ਫਿਰ ਜੋ ਹੋਇਆ...

Monday, Sep 09, 2024 - 11:46 AM (IST)

ਪਤਨੀ ਦੇ ਕੈਨੇਡਾ ਜਾਣ ਤੋਂ ਬਾਅਦ ਲਗਾਤਾਰ ਦੂਜੀ ਵਾਰ ਰਿਜੈਕਟ ਹੋਇਆ ਵੀਜ਼ਾ, ਫਿਰ ਜੋ ਹੋਇਆ...

ਫਤਹਿਗੜ੍ਹ ਸਾਹਿਬ (ਸੁਰੇਸ਼, ਜੱਜੀ) : ਪਿੰਡ ਬਾਸੀਆਂ ਵੈਦਵਾਨ ਦੇ ਇਕ ਨੌਜਵਾਨ ਦਾ ਸਪਾਊਜ਼ ਵੀਜ਼ਾ ਨਾ ਲੱਗਣ ਕਾਰਨ ਇਸ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਪੁਲਸ ਥਾਣਾ ਬਡਾਲੀ ਆਲਾ ਸਿੰਘ ’ਚ ਮ੍ਰਿਤਕ ਨੌਜਵਾਨ ਦੇ ਪਿਤਾ ਦਲਵੀਰ ਸਿੰਘ ਪੁੱਤਰ ਬੰਤ ਸਿੰਘ ਨੇ ਦਿੱਤੀ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਸ ਦੇ ਲੜਕੇ ਸਿਮਰਨਜੀਤ ਸਿੰਘ ਦਾ ਵਿਆਹ ਪਿੰਡ ਮੱਕੜਾਂ ਜ਼ਿਲ੍ਹਾ ਮੋਹਾਲੀ ਦੇ ਵਸਨੀਕ ਗੁਰਮੀਤ ਸਿੰਘ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਫਰਵਰੀ 2023 ਨੂੰ ਹੋਇਆ ਸੀ, ਜਿਸ ਉਪਰਾਂਤ ਜਸ਼ਨਪ੍ਰੀਤ ਕੌਰ ਕੈਨੇਡਾ ਪੜ੍ਹਾਈ ਲਈ ਚਲੀ ਗਈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਭੱਤਿਆਂ 'ਚ ਵਾਧਾ

ਪਤਨੀ ਦੇ ਕੈਨੇਡਾ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਅਤੇ ਮ੍ਰਿਤਕ ਸਿਮਰਨਜੀਤ ਸਿੰਘ ਦੀ ਜਸ਼ਨਪ੍ਰੀਤ ਕੌਰ ਨਾਲ ਰੋਜ਼ਾਨਾ ਗੱਲਬਾਤ ਹੁੰਦੀ ਰਹਿੰਦੀ ਸੀ ਪ੍ਰੰਤੂ ਜਸ਼ਨਪ੍ਰੀਤ ਸਿੰਘ ਵਲੋਂ ਰਾਜਪੁਰਾ ਦੀ ਇਕ ਇਮੀਗ੍ਰੇਸ਼ਨ ਏਜੰਸੀ ਤੋਂ ਅਪਲਾਈ ਕੀਤਾ ਸਪਾਊਸ ਵੀਜ਼ਾ 2 ਵਾਰ ਰੱਦ ਹੋਣ ਨਾਲ ਸਿਮਰਨਜੀਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਨੇ ਕਮਰੇ ’ਚ ਲੱਗੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਉੱਘੇ ਵਪਾਰੀ ਨੇ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News