ਪੰਜਾਬ ਸਰਕਾਰ ਨੇ ਕਾਇਮ ਕੀਤਾ ਰਿਕਾਰਡ, ਆਮ ਆਦਮੀ ਕਲੀਨਿਕਾਂ ’ਚੋਂ 2 ਕਰੋੜ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ
Wednesday, Sep 11, 2024 - 11:55 AM (IST)
ਚੰਡੀਗੜ੍ਹ/ਜਲੰਧਰ -ਆਮ ਆਦਮੀ ਕਲੀਨਿਕਾਂ ’ਚ ਓ. ਪੀ. ਡੀ. ਰਾਹੀਂ ਮਹਿਜ਼ ਦੋ ਸਾਲਾਂ ’ਚ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 15 ਅਗਸਤ, 2022 ਤੋਂ ਹੁਣ ਤੱਕ ਸੂਬੇ ’ਚ 2 ਕਰੋੜ ਤੋਂ ਵੱਧ ਮਰੀਜ਼ਾਂ ਨੇ 842 ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਪ੍ਰਾਪਤ ਕੀਤਾ ਹੈ।
ਸੂਬੇ ’ਚ ਕੁੱਲ 842 ਆਮ ਆਦਮੀ ਕਲੀਨਿਕਾਂ ’ਚੋਂ 312 ਸ਼ਹਿਰੀ ਖੇਤਰਾਂ ’ਚ ਅਤੇ 530 ਪੇਂਡੂ ਖੇਤਰਾਂ ’ਚ ਕਾਰਜਸ਼ੀਲ ਹਨ, ਜਿੱਥੇ ਮੁਫ਼ਤ ਇਲਾਜ ਤੋਂ ਇਲਾਵਾ 80 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਦੀ ਉਪਲੱਬਧਤਾ ਅਤੇ 38 ਕਿਸਮਾਂ ਦੀ ਮੁਫ਼ਤ ਜਾਂਚ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਕਲੀਨਿਕ ਰੋਜ਼ਾਨਾ ਲਗਭਗ 58,900 ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ- ਹੁਣ ਰੇਲਵੇ ਸਟੇਸ਼ਨ 'ਚ ਸ਼ੱਕੀ ਹਾਲਾਤ 'ਚ ਘੁੰਮਣ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ’ਚ ਆਉਣ ਵਾਲੇ 2 ਕਰੋੜ ਲੋਕਾਂ ’ਚੋਂ 90 ਲੱਖ ਦੀ ਆਮਦ ਨਵੀਂ ਤੇ ਪਲੇਠੀ ਹੈ, ਜਦਕਿ 1.10 ਕਰੋੜ ਲੋਕ ਉਹ ਹਨ, ਜੋ ਦੁਬਾਰਾ ਆਏ। ਓ. ਪੀ. ਡੀ. ’ਚ ਆਉਣ ਵਾਲਿਆਂ ’ਚੋਂ 55 ਫ਼ੀਸਦੀ ਔਰਤਾਂ , 11.20 ਫ਼ੀਸਦੀ ਬੱਚੇ ਅਤੇ ਨਾਬਾਲਗ (12 ਸਾਲ ਤੱਕ ਦੇ) ਹਨ ਜਦਕਿ 68.86 ਫ਼ੀਸਦੀ ਬਾਲਗ (13-60) ਉਮਰ ਵਰਗੇ ਦੇ ਹਨ। ਇਸ ਤੋਂ ਇਲਾਵਾ 19.94 ਫ਼ੀਸਦੀ ਮਰੀਜ਼ 60 ਸਾਲ ਤੋਂ ਵੱਧ ਉਮਰ ਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ: ਕਟਰ ਦੀ ਮਸ਼ੀਨ 'ਚ ਆਇਆ ਡੇਢ ਸਾਲਾ ਬੱਚਾ, ਢਿੱਡ ਦੀਆਂ ਨਾੜਾਂ ਆਈਆਂ ਬਾਹਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ