ਡਾਕਟਰਾਂ ਦੀ ਸੁਰੱਖਿਆ ਬਾਰੇ PGI ਦਾ ਵੱਡਾ ਫ਼ੈਸਲਾ, ਇੱਕੋ ਵਾਰ 'ਚ ਮਿਲੇਗਾ ਅਲਰਟ

Monday, Sep 09, 2024 - 11:26 AM (IST)

ਡਾਕਟਰਾਂ ਦੀ ਸੁਰੱਖਿਆ ਬਾਰੇ PGI ਦਾ ਵੱਡਾ ਫ਼ੈਸਲਾ, ਇੱਕੋ ਵਾਰ 'ਚ ਮਿਲੇਗਾ ਅਲਰਟ

ਚੰਡੀਗੜ੍ਹ (ਪਾਲ) : ਡਾਕਟਰਾਂ ਤੇ ਸਟਾਫ਼ ਦੀ ਸੁਰੱਖਿਆ ਦੇ ਮਾਮਲੇ ਨੂੰ ਪੀ. ਜੀ. ਆਈ. ਗੰਭੀਰਤਾ ਨਾਲ ਲੈ ਰਿਹਾ ਹੈ। ਇਸ ਕੰਮ ’ਚ ਹੁਣ ਤਕਨੀਕ ਦੀ ਮਦਦ ਲਈ ਜਾਵੇਗੀ। ਪੀ. ਜੀ. ਆਈ. ਸੁਰੱਖਿਆ ਨੂੰ ਲੈ ਕੇ ਐਪ ਬਣਾਉਣ ਜਾ ਰਿਹਾ ਹੈ, ਜੋ ਹਰ ਸਟਾਫ਼ ਤੇ ਡਾਕਟਰਾਂ ਦੇ ਮੋਬਾਇਲ ’ਤੇ ਹੋਵੇਗੀ, ਜੋ ਐਮਰਜੈਂਸੀ ’ਚ ਉਨ੍ਹਾਂ ਦੀ ਮਦਦ ਕਰ ਸਕੇਗੀ। ਹਾਲ ਹੀ ’ਚ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਡਾਇਰੈਕਟਰ ਡਾ. ਵਿਵੇਕ ਲਾਲ ਨੇ ਸੁਰੱਖਿਆ ਸਬੰਧੀ ਕਮੇਟੀ ਬਣਾਈ ਹੈ। ਇਸ ’ਚ ਸੰਸਥਾ ਦੇ ਕਈ ਸੀਨੀਅਰ ਫੈਕਲਟੀ ਸ਼ਾਮਲ ਹਨ। ਕਮੇਟੀ ਨੇ ਐਪ ਬਣਾਉਣ ਦੀ ਤਜਵੀਜ਼ ਰੱਖੀ ਸੀ, ਜਿਸ ਸਬੰਧੀ ਆਈ. ਟੀ. ਸੈੱਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸੁਰੱਖਿਆ ਗਾਰਡ ਤੇ ਉਪਕਰਨ ਹਮੇਸ਼ਾ ਨਾਲ ਨਹੀਂ ਹੋ ਸਕਦੇ ਹਨ। ਅਜਿਹੇ ’ਚ ਇਹ ਐਪ ਕਾਰਗਰ ਸਾਬਤ ਹੋਵੇਗੀ। ਇਸ ਨੂੰ ਕਿਸੇ ਵੀ ਹੋਰ ਐਪ ਦੀ ਤਰ੍ਹਾਂ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਮੰਤਰੀ ਦਾ PSPCL ਮੁਲਾਜ਼ਮਾਂ ਨੂੰ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ

ਖ਼ਾਸ ਗੱਲ ਇਹ ਹੋਵੇਗੀ ਕਿ ਜੇਕਰ ਕੋਈ ਸਟਾਫ਼ ਹੈ, ਜਿਸ ਦੇ ਫੋਨ ’ਚ ਇਹ ਐਪ ਹੈ, ਜੇਕਰ ਉਹ ਮੁਸੀਬਤ ਜਾਂ ਐਮਰਜੈਂਸੀ ’ਚ ਹੈ ਤਾਂ ਤਿੰਨ ਵਾਰ ਕਲਿੱਕ ਕਰਦੇ ਹੀ ਇਸ ਦੀ ਸੂਚਨਾ ਕੰਟਰੋਲ ਰੂਮ ਤੱਕ ਪਹੁੰਚੇਗੀ। ਪੀ. ਜੀ. ਆਈ. ਕੈਂਪਸ ’ਚ ਉਸ ਦੀ ਲੋਕੇਸ਼ਨ, ਉਹ ਕਿਸ ਵਿਭਾਗ ਦੇ ਕੋਲ ਹੈ, ਕਿਸ ਕਮਰੇ ’ਚ ਹੈ, ਉਸਦੀ ਜਾਣਕਾਰੀ ਵੀ ਕੰਟਰੋਲ ਰੂਮ ’ਤੇ ਜਾਵੇਗੀ। ਐਪ ’ਚ ਇਕ ਹੋਰ ਖ਼ਾਸ ਗੱਲ ਇਹ ਹੋਵੇਗੀ ਕਿ ਨਾ ਸਿਰਫ਼ ਪੀ. ਜੀ. ਆਈ. ਕੰਟਰੋਲ ਰੂਮ, ਸਗੋਂ ਸਟਾਫ਼ ਇਸ ’ਚ ਦੋ ਜਾਂ ਤਿੰਨ ਨੰਬਰ ਜੋੜ ਸਕਣਗੇ। ਪਰਿਵਾਰ ਤੇ ਦੋਸਤਾਂ ਦੇ ਨੰਬਰ ਵੀ ਇਸ ’ਚ ਸ਼ਾਮਲ ਕੀਤੇ ਜਾ ਸਕਦੇ ਹਨ। ਨਾਲੋ-ਨਾਲ ਸਾਰਿਆਂ ਨੂੰ ਅਲਰਟ ਅਤੇ ਲੋਕੇਸ਼ਨ ਮਿਲ ਸਕੇਗੀ। ਕਮੇਟੀ ਦੇ ਸੀਨੀਅਰ ਮੈਂਬਰ ਦੀ ਮੰਨੀਏ ਤਾਂ ਹਸਪਤਾਲ ’ਚ ਸੁਰੱਖਿਆ ਨੂੰ ਲੈ ਕੇ ਨਵੀਆਂ ਚੀਜ਼ਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜੋ ਬਹੁਤ ਹੀ ਐਡਵਾਂਸ ਲੈਵਲ ਦੀਆਂ ਹਨ ਪਰ ਐਪ ਬਣਾਉਣ ਦੀ ਯੋਜਨਾ ਨੂੰ ਇਸ ਲਈ ਰਜ਼ਾਮੰਦੀ ਮਿਲੀ ਕਿਉਂਕਿ ਜੇਕਰ ਰਾਤ ਨੂੰ ਕੈਂਪਸ ’ਚ ਕੋਈ ਐਮਰਜੈਂਸੀ ਹੁੰਦੀ ਹੈ ਜਾਂ ਅਜਿਹੀ ਥਾਂ ਜਿੱਥੇ ਉਹ ਉਪਕਰਨ ਨਹੀਂ ਹੈ ਪਰ ਮੋਬਾਇਲ ਹਰ ਕਿਸੇ ਕੋਲ ਹੁੰਦਾ ਹੈ ਤਾਂ ਅਜਿਹੀ ਸਥਿਤੀ ’ਚ ਇਹ ਐਪ ਬਹੁਤ ਫ਼ਾਇਦੇਮੰਦ ਹੋਵੇਗੀ।

ਇਹ ਵੀ ਪੜ੍ਹੋ : ਜੇਠ ਤੋਂ ਤੰਗ ਆਈ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਕੈਂਪਸ ਨੂੰ ਸੁਰੱਖਿਅਤ ਬਣਾਉਣ ਲਈ ਮੰਗੇ ਹਰ ਮੁਲਾਜ਼ਮ ਤੋਂ ਸੁਝਾਅ
ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਪੀ. ਜੀ. ਆਈ. ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ 12 ਮੈਂਬਰੀ ਟਾਸਕ ਫੋਰਸ ਕਮੇਟੀ ਬਣਾਈ ਹੈ। ਡਿਪਟੀ ਡਾਇਰੈਕਟਰ ਤੇ ਟਾਸਕ ਫੋਰਸ ਕਮੇਟੀ ਦੇ ਮੁਖੀ ਪੰਕਜ ਰਾਏ ਅਨੁਸਾਰ ਟਾਸਕ ਫੋਰਸ ਕਮੇਟੀ ਲਈ 6 ਸਬ-ਕਮੇਟੀਆਂ ਵੱਖਰੀਆਂ ਬਣਾਈਆਂ ਗਈਆਂ ਹਨ। ਕਮੇਟੀ ਦੀਆਂ ਹੁਣ ਤੱਕ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਜ਼ਮੀਨੀ ਪੱਧਰ ’ਤੇ ਉਨ੍ਹਾਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ। ਹਾਲੇ ਕਾਫੀ ਸਮਾਂ ਸਾਡੇ ਕੋਲ ਹੈ। ਸਾਰਿਆਂ ਤੋਂ ਸੁਝਾਅ ਲਏ ਜਾ ਰਹੇ ਹਨ। ਸਾਡੀ ਪਹਿਲੀ ਤਰਜ਼ੀਹ ਉਹ ਚੀਜ਼ਾਂ ਹਨ, ਜਿਨ੍ਹਾਂ ’ਤੇ ਜਲਦੀ ਕੰਮ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਹਸਪਤਾਲ ਦੇ ਸਾਰੇ ਮੁਲਾਜ਼ਮਾਂ ਤੋਂ ਸੁਝਾਅ ਮੰਗੇ ਜਾ ਰਹੇ ਹਨ ਕਿ ਕੈਂਪਸ ਨੂੰ ਕਿਵੇਂ ਤੇ ਜ਼ਿਆਦਾ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਹਰ ਛੋਟੀ-ਵੱਡੀ ਗੱਲ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਕੈਂਪਸ ਦੀ ਹਰ ਮੰਜ਼ਲ ’ਤੇ ਮਹਿਲਾ ਡਿਊਟੀ ਰੂਮ ’ਚ ਲੱਗੇਗਾ ਐਮਰਜੈਂਸੀ ਅਲਰਟ ਸਿਸਟਮ
ਕਮੇਟੀ ਹਸਪਤਾਲ ਦੀ ਮੈਨਪਾਵਰ, ਰਾਤ ਦੀਆਂ ਸ਼ਿਫਟਾਂ ’ਚ ਕੰਮ ਕਰਨ ਵਾਲੀਆਂ ਮਹਿਲਾ ਵਰਕਰਾਂ ਨੂੰ ਛੱਡਣ ਵਾਲੀ ਬੱਸ ਸਰਵਿਸ, ਇਨ੍ਹਾਂ ਸਾਰੀਆਂ ਲੋੜਾਂ ਨੂੰ ਵੀ ਦੇਖ ਰਹੀ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਦੇਖਿਆ ਜਾ ਰਿਹਾ ਹੈ ਤਾਂ ਜੋ ਦੱਸੇ ਗਏ ਨੁਕਤਿਆਂ ’ਤੇ ਕੰਮ ਕੀਤਾ ਜਾ ਸਕੇ। ਸਾਰੇ ਫੈਕਲਟੀ ਅਤੇ ਰੈਜ਼ੀਡੈਂਟ ਡਾਕਟਰਾਂ ਤੋਂ ਫੀਡਬੈਕ ਲਈ ਜਾ ਰਹੀ ਹੈ। ਉਨ੍ਹਾਂ ਦੇ ਸਾਰੇ ਸੁਝਾਵਾਂ ਤੋਂ ਬਾਅਦ ਕਮੇਟੀ ਉਨ੍ਹਾਂ ’ਤੇ ਵਿਚਾਰ ਕਰੇਗੀ। ਕੈਂਪਸ ਦੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ’ਤੇ ਕੰਮ ਕੀਤਾ ਜਾ ਰਿਹਾ ਹੈ। ਕੈਂਪਸ ਦੀ ਹਰ ਮੰਜ਼ਲ ’ਤੇ ਮਹਿਲਾ ਡਿਊਟੀ ਰੂਮ ’ਚ ਐਮਰਜੈਂਸੀ ਅਲਰਟ ਸਿਸਟਮ ਲਾਇਆ ਜਾਵੇਗਾ। ਇਸ ਸਬੰਧੀ ਪ੍ਰਾਜੈਕਟ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ। ਇਹ ਸਿਸਟਮ ਚਾਰ ਫੋਨ, ਐੱਮ.ਐੱਸ. ਕੰਟਰੋਲ ਰੂਮ ਅਤੇ ਮੁੱਖ ਸੁਰੱਖਿਆ ਅਧਿਕਾਰੀ ਨਾਲ ਜੁੜਿਆ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News