ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲਾ ਬਣੇ 'ਏਸ਼ੀਅਨ ਆਫ਼ ਦਿ ਈਅਰ'

12/05/2020 5:47:41 PM

ਨਵੀਂ ਦਿੱਲੀ — ਵਿਸ਼ਵ ਦੇ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੂੰ 'ਏਸ਼ੀਅਨ ਆਫ ਦਿ ਈਅਰ' ਚੁਣਿਆ ਗਿਆ ਹੈ। ਸਿੰਗਾਪੁਰ 'ਦਿ ਸਟ੍ਰੇਟਸ ਟਾਈਮਜ਼' ਵੱਲੋਂ ਅਦਾਰ ਪੂਨਾਵਾਲਾ ਸਮੇਤ ਛੇ ਲੋਕਾਂ ਨੂੰ 'ਏਸ਼ੀਅਨ ਆਫ ਦਿ ਈਅਰ' ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸਾਲ ਕੋਰੋਨਾ ਲਾਗ ਵਿਰੁੱਧ ਲੜਾਈ ਵਿਚ ਯੋਗਦਾਨ ਦੇਣ ਵਾਲਿਆਂ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।

ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਯੂਨੀਵਰਸਿਟੀ ਆਫ ਆਕਸਫੋਰਡ ਅਤੇ ਬ੍ਰਿਟਿਸ਼-ਸਵੀਡਨ ਦੀ ਕੰਪਨੀ ਐਸਟਰਾਜ਼ੇਨੇਕਾ ਦੇ ਨਾਲ ਮਿਲ ਕੇ ਕੋਵਿਡ-19 ਦਾ ਇੱਕ ਟੀਕਾ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਇਸ ਟੀਕੇ ਲਈ ਭਾਰਤ ਵਿਚ ਟ੍ਰਾਇਲ ਵੀ ਚੱਲ ਰਹੇ ਹਨ।

ਪੂਨਾਵਾਲਾ ਤੋਂ ਇਲਾਵਾ 5 ਹੋਰ ਵੀ ਹਨ ਇਸ ਸੂਚੀ ਵਿਚ

ਪੂਨਾਵਾਲਾ ਤੋਂ ਇਲਾਵਾ ਇਸ ਸੂਚੀ ਵਿਚ ਪੰਜ ਹੋਰ ਲੋਕ ਚੀਨੀ ਖੋਜਕਰਤਾ ਝਾਂਗ ਯੋਂਗਜ਼ੇਨ ਹਨ, ਜਿਨ੍ਹਾਂ ਨੇ ਮਹਾਂਮਾਰੀ ਦੇ ਜ਼ਿੰਮੇਵਾਰ ਸਾਰਸ-ਸੀਓਵੀ -2 ਦੇ ਪਹਿਲੇ ਪੂਰੇ ਜਿਨੋਮ ਦਾ ਪਤਾ ਲਗਾਉਣ ਵਾਲੀ ਟੀਮ ਦੀ ਅਗਵਾਈ ਕੀਤੀ। ਇਨ੍ਹਾਂ ਤੋਂ ਇਲਾਵਾ ਚੀਨ ਦੇ ਮੇਜਰ ਜਨਰਲ ਚੇਨ ਵੇਈ, ਜਾਪਾਨ ਦੇ ਡਾ. ਯੂਈਚੀ ਮੋਰਿਸ਼ਿਤਾ ਅਤੇ ਸਿੰਗਾਪੁਰ ਦੀ ਪ੍ਰੋਫੈਸਰ ਆਈ ਇੰਗ ਆਂਗ ਟੀਮ ਵਿਚ ਸ਼ਾਮਲ ਸਨ। ਇਹ ਉਹ ਸਾਰੇ ਲੋਕ ਹਨ ਜੋ ਵਾਇਰਸ ਦੇ ਵਿਰੁੱਧ ਟੀਕੇ ਬਣਾਉਣ ਵਿਚ ਅੱਗੇ ਆਏ। ਦੱਖਣੀ ਕੋਰੀਆ ਦੇ ਕਾਰੋਬਾਰੀ ਸੀਓ ਜੰਗ-ਜੀਨ ਦਾ ਨਾਮ ਵੀ ਸੂਚੀ ਵਿਚ ਹੈ, ਉਸ ਦੀ ਕੰਪਨੀ ਟੀਕਾ ਤਿਆਰ ਕਰਨ ਅਤੇ ਉਪਲਬਧ ਕਰਾਉਣ ਦਾ ਕੰਮ ਕਰੇਗੀ। 'ਦਿ ਸਟ੍ਰੇਟਸ ਟਾਈਮਜ਼' ਅਨੁਸਾਰ ਇਨ੍ਹਾਂ ਸਾਰੇ ਲੋਕਾਂ ਨੂੰ 'ਦਿ ਵਾਇਰਸ ਬਸਟਰਸ' ਦਾ ਵਿਸ਼ੇਸ਼ਣ ਦਿੱਤਾ ਗਿਆ ਹੈ, ਜੋ ਆਪਣੀ ਯੋਗਤਾ ਅਨੁਸਾਰ ਕੋਰੋਨਾ ਵਾਇਰਸ ਲਾਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਸੋਨਾ-ਚਾਂਦੀ ਹੋ ਗਏ ਸਸਤੇ, ਜਾਣੋ ਅੱਜ ਕਿਸ ਭਾਅ ਮਿਲਣਗੀਆਂ ਇਹ ਕੀਮਤੀ ਧਾਤਾਂ

ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਸਥਾਪਨਾ 1966 ਵਿਚ ਹੋਈ

ਐਸ.ਆਈ.ਆਈ. ਦੀ ਸਥਾਪਨਾ 1966 ਵਿਚ ਅਦਾਰ ਪੂਨਾਵਾਲਾ ਦੇ ਪਿਤਾ ਸਾਈਰਸ ਪੂਨਾਵਾਲਾ ਦੁਆਰਾ ਕੀਤੀ ਗਈ ਸੀ। 39 ਸਾਲਾ ਆਦਰ ਨੇ ਸਾਲ 2011 ਵਿਚ ਸੰਸਥਾ ਦੀ ਵਾਗਡੋਰ ਸੰਭਾਲ ਲਈ ਸੀ। ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਦਾ ਇੰਸਟੀਚਿਊਟ ਗਰੀਬ ਦੇਸ਼ਾਂ ਨੂੰ ਟੀਕਿਆਂ ਦੀ ਵਰਤੋਂ ਕਰਨ ਵਿਚ ਸਹਾਇਤਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਟਰਾਂਜੈਕਸ਼ਨ ਫ਼ੇਲ੍ਹ ਹੋਣ 'ਤੇ ਖਾਤਾਧਾਰਕ ਨੂੰ ਮਿਲੇਗਾ ਹਰਜਾਨਾ, ਇਨ੍ਹਾਂ ਬੈਂਕਾਂ 'ਚ ਹੁੰਦੀ ਹੈ ਵੱਧ ਖੱਜਲ ਖੁਆਰੀ

ਨੋਟ - ਕੋਰੋਨਾ ਦੀ ਵੈਕਸੀਨ ਤਿਆਰ ਹੋ ਰਹੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਲ 2020 ਵਿਚ ਤਿਆਰ ਹੋ ਜਾਵੇਗੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News