ਸੈਂਸੈਕਸ ਸਮੀਖਿਆ : ਆਰਥਿਕ ਅੰਕੜੇ ਤੈਅ ਕਰਨਗੇ ਬਾਜ਼ਾਰ ਦਾ ਰੁਖ

Sunday, Dec 29, 2019 - 03:43 PM (IST)

ਨਵੀਂ ਦਿੱਲੀ—ਘਰੇਲੂ ਸ਼ੇਅਰ ਬਾਜ਼ਾਰ 'ਚ ਬੀਤੇ ਹਫਤੇ ਰਿਕਾਰਡ ਪੱਧਰ ਤੋਂ ਫਿਸਲਣ ਦੇ ਬਾਅਦ ਆਉਣ ਵਾਲੇ ਹਫਤੇ 'ਚ ਇਨ੍ਹਾਂ ਦਾ ਰੁਖ ਵੱਖ-ਵੱਖ ਆਰਥਿਕ ਅੰਕੜਿਆਂ ਨਾਲ ਤੈਅ ਹੋਵੇਗਾ। ਆਉਣ ਵਾਲੇ ਹਫਤੇ 'ਚ ਅੱਠ ਬੁਨਿਆਦੀ ਉਦਯੋਗਾਂ ਦੇ ਉਤਪਾਦਨ ਦੇ ਅੰਕੜੇ ਜਾਰੀ ਹੋਣੇ ਹਨ। ਨਾਲ ਹੀ ਵਾਹਨਾਂ ਦੀ ਵਿਕਰੀ 'ਚ ਅੰਕੜੇ ਵੀ ਆਟੋ ਕੰਪਨੀਆਂ ਨਿੱਜੀ ਤੌਰ 'ਤੇ ਜਾਰੀ ਕਰੇਗੀ। ਵਿਨਿਰਮਾਣ ਖੇਤਰ ਦਾ ਖਰੀਦ ਪ੍ਰਬੰਧਨ ਸੂਚਕਾਂਕ 2 ਜਨਵਰੀ ਨੂੰ ਆਵੇਗਾ। ਇਨ੍ਹਾਂ ਸਭ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਸਕਦਾ ਹੈ। ਬੀਤੇ ਹਫਤੇ ਬੁੱਧਵਾਰ ਨੂੰ ਕ੍ਰਿਸਮਿਸ ਦੀ ਛੁੱਟੀ ਦੇ ਕਾਰਨ ਬਾਜ਼ਾਰ 'ਚ ਚਾਰ ਦਿਨ ਹੀ ਕਾਰੋਬਾਰ ਹੋਇਆ ਜਿਸ 'ਚ ਤਿੰਨ ਗਿਰਾਵਟ ਦਾ ਅਤੇ ਸ਼ੁੱਕਰਵਾਰ ਨੂੰ ਤੇਜ਼ੀ ਦਾ ਰੁਖ ਰਿਹਾ। ਪਿਛਲੇ ਹਫਤੇ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ 106.14 ਫਿਸਲ ਕੇ ਹਫਤੇ 'ਤੇ 41,575.14 ਅੰਕ 'ਤੇ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 26 ਅੰਕ ਭਾਵ 0.21 ਫੀਸਦੀ ਟੁੱਟ ਕੇ 12,245.80 ਅੰਕ 'ਤੇ ਆ ਗਿਆ ਹੈ। ਦਿੱਗਜ ਕੰਪਨੀਆਂ ਦੇ ਵਿਪਰੀਤ ਛੋਟੀ ਅਤੇ ਮੱਧ ਕੰਪਨੀਆਂ 'ਚ ਨਿਵੇਸ਼ਕਾਂ ਨੇ ਸ਼ੁੱਧ ਰੂਪ ਨਾਲ ਲਿਵਾਲੀ ਕੀਤੀ। ਬੀ.ਐੱਸ.ਈ. ਦਾ ਮਿਡਕੈਪ 93.25 ਅੰਕ ਭਾਵ 0.63 ਅੰਕ ਚੜ੍ਹ ਕੇ ਹਫਤਾਵਾਰ 'ਤੇ 14,929.22 ਅੰਕ 'ਤੇ ਅਤੇ ਸਮਾਲਕੈਪ 166.66 ਅੰਕ ਭਾਵ 1.21 ਦੇ ਵਾਧੇ ਨਾਲ 13,547.81 ਫੀਸਦੀ ਦੀ ਹਫਤਾਵਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ।
ਸੈਂਸੈਕਸ ਦੀਆਂ 30 'ਚੋਂ 16 ਕੰਪਨੀਆਂ ਦੇ ਸ਼ੇਅਰ ਪਿਛਲੇ ਹਫਤੇ ਹਰੇ ਨਿਸ਼ਾਨ 'ਚ ਅਤੇ ਬਾਕੀ 14 ਦੇ ਲਾਲ ਨਿਸ਼ਾਨ 'ਚ ਰਹੇ। ਵਿਦੇਸ਼ਾਂ 'ਚ ਕੱਚੇ ਤੇਲ 'ਚ ਰਹੀ ਤੇਜ਼ੀ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼ ਨੇ ਸਭ ਤੋਂ ਜ਼ਿਆਦਾ 3.58 ਫੀਸਦੀ ਦਾ ਨੁਕਸਾਨ ਉਠਾਇਆ ਹੈ ਜਦੋਂਕਿ ਬਜਾਜ ਫਾਈਨੈਂਸ ਦੇ ਸ਼ੇਅਰ ਹੋਰ 2.85 ਫੀਸਦੀ ਚੜ੍ਹੇ। ਬੈਂਕਿੰਗ ਅਤੇ ਵਿੱਤੀ ਖੇਤਰ ਦੀਆਂ ਹੋਰ ਕੰਪਨੀਆਂ 'ਚੋਂ ਐੱਚ.ਡੀ.ਐੱਫ.ਸੀ.ਬੈਂਕ 'ਚ 1.64 ਫੀਸਦੀ, ਕੋਟਕ ਮਹਿੰਦਰਾ ਬੈਂਕ 'ਚ 0.47 ਫੀਸਦੀ ਅਤੇ ਭਾਰਤੀ ਸਟੇਟ ਬੈਂਕ 'ਚ .18 ਫੀਸਦੀ ਦੀ ਗਿਰਾਵਟ ਰਹੀ। ਉੱਧਰ ਬਜਾਜ ਫਾਈਨੈਂਸ ਦੇ ਸ਼ੇਅਰ 2.85 ਫੀਸਦੀ, ਐਕਸਿਸ ਬੈਂਕ ਦੇ 2.84 ਇੰਡਸਇੰਡ ਬੈਂਕ ਦੇ 2.44, ਐੱਚ.ਡੀ.ਐੱਫ.ਸੀ. ਦੇ 1.65 ਅਤੇ ਆਈ.ਸੀ.ਆਈ.ਸੀ.ਆਈ.ਬੈਂਕ ਦੇ ਸ਼ੇਅਰ 0.65 ਫੀਸਦੀ ਚੜ੍ਹੇ। ਆਈ.ਟੀ. ਅਤੇ ਟੈੱਕ ਕੰਪਨੀਆਂ 'ਚ ਰਲਿਆ-ਮਿਲਿਆ ਰੁਖ ਰਿਹਾ।
ਇੰਫੋਸਿਸ ਦੇ ਸ਼ੇਅਰ 0.66 ਫੀਸਦੀ ਚੜ੍ਹੇ ਜਦੋਂਕਿ ਟੀ.ਸੀ.ਐੱਸ. 'ਚ 1.10 ਫੀਸਦੀ, ਐੱਚ.ਸੀ.ਐੱਲ.ਤਕਨਾਲੋਜ਼ੀ 'ਚ 0.58 ਫੀਸਦੀ ਅਤੇ ਟੈੱਕ ਮਹਿੰਦਰਾ 'ਚ 0.43 ਫੀਸਦੀ ਦੀ ਗਿਰਾਵਟ ਰਹੀ। ਸੈਂਸੈਕਸ 'ਚ ਸ਼ਾਮਲ ਵਾਹਨ ਨਿਰਮਾਤਾ ਕੰਪਨੀਆਂ 'ਚ ਮਹਿੰਦਰਾ ਐਂਡ ਮਹਿੰਦਰਾ ਦੀ 0.14 ਫੀਸਦੀ ਦੀ ਗਿਰਾਵਟ ਦੇ ਇਲਾਵਾ ਹੋਰ ਸਾਰੇ ਦੇ ਸ਼ੇਅਰ ਹਫਤਾਵਾਰ ਵਾਧੇ 'ਚ ਦੇਖੇ ਗਏ। ਸਮੀਖਿਆਧੀਨ ਹਫਤੇ ਦੇ ਦੌਰਾਨ ਹੋਰ ਕੰਪਨੀਆਂ 'ਚ ਆਈ.ਟੀ.ਸੀ. ਦੇ ਸ਼ੇਅਰ 1.78 ਫੀਸਦੀ, ਅਲਟ੍ਰਾਟੈੱਕ ਸੀਮੈਂਟ ਦੇ 1.40 ਨੈਸਲੇ ਇੰਡੀਆ ਦੇ 1.22, ਸਨਫਾਰਮਾ ਦੇ 1.03 ਐੱਲ ਐਂਡ ਟੀ ਦੇ 0.96 ਅਤੇ ਟਾਈਟਨ ਦੇ 0.90 ਫੀਸਦੀ ਫਿਸਲੇ ਜਦੋਂਕਿ ਓ.ਐੱਨ.ਜੀ.ਸੀ. 'ਚ 2.64 ਫੀਸਦੀ, ਐੱਨ.ਟੀ.ਪੀ.ਸੀ. 'ਚ, ਟਾਟਾ ਸਟੀਲ 'ਚ 1.85, ਪਾਵਰ ਗ੍ਰਿਡ 'ਚ 1.61, ਏਸ਼ੀਅਨ ਪੇਂਟਸ 'ਚ 0.80, ਭਾਰਤੀ ਏਅਰਟੈੱਲ 'ਚ 0.40 ਅਤੇ ਹਿੰਦੁਸਤਾਨ ਯੂਨੀਲੀਵਰ 'ਚ 0.15 ਫੀਸਦੀ ਦੇ ਵਾਧੇ 'ਚ ਰਹੇ।     


Aarti dhillon

Content Editor

Related News