ਰੁਪਏ ''ਚ 12 ਪੈਸੇ ਦਾ ਵਾਧਾ,64.22 ''ਤੇ ਖੁੱਲ੍ਹਿਆ

Thursday, Jul 27, 2017 - 10:27 AM (IST)

ਨਵੀਂ ਦਿੱਲੀ—ਵੀਰਵਾਰ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਰੁਪਏ 'ਚ ਅੱਜ 12 ਪੈਸੇ ਦੀ ਸ਼ੁਰੂਆਤੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਰੁਪਿਆ 64.34 ਪ੍ਰਤੀ ਡਾਲਰ ਦੇ ਮੁਕਾਬਲੇ 64.22 ਪ੍ਰਤੀ ਡਾਲਰ 'ਤੇ ਖੁੱਲ੍ਹਿਆ ਹੈ। ਮੰਗਲਵਾਰ ਦੇ ਕਾਰੋਬਾਰ 'ਚ ਡਾਲਰ ਮੁਕਾਬਲੇ ਰੁਪਿਆ ਮਾਮੂਲੀ ਵਾਧੇ ਨਾਲ 64.34 'ਤੇ ਬੰਦ ਹੋਇਆ ਸੀ।


Related News