ਡਿਫ਼ਾਲਟਰਾਂ ''ਤੇ ਨਿਗਮ ਦੀ ਵੱਡੀ ਕਾਰਵਾਈ, ਬਾਠ ਕੈਸਲ ਰਿਜ਼ਾਰਟ ਨੂੰ ਭੇਜਿਆ ਕਰੋੜਾਂ ਰੁਪਏ ਬਕਾਏ ਦਾ ਨੋਟਿਸ

Friday, Sep 20, 2024 - 12:39 PM (IST)

ਜਲੰਧਰ (ਖੁਰਾਣਾ)–ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਜਲੰਧਰ ਨਿਗਮ ਨੇ ਹੁਣ ਡਿਫ਼ਾਲਟਰਾਂ ਤੋਂ ਵਸੂਲੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਵਿਚ ਹੁਣ ਨਗਰ ਨਿਗਮ ਦਾ ਬਿਲਡਿੰਗ ਵਿਭਾਗ ਵੀ ਸਰਗਰਮ ਹੋ ਗਿਆ ਹੈ। ਇਸ ਵਿਭਾਗ ਨੇ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਜੀ. ਟੀ. ਰੋਡ ’ਤੇ ਸਥਿਤ ਮਸ਼ਹੂਰ ਰਿਜ਼ਾਰਟ ਬਾਠ ਕੈਸਲ ਨੂੰ 1.58 ਕਰੋੜ ਰੁਪਏ ਦੇ ਬਕਾਏ ਦਾ ਨੋਟਿਸ ਭੇਜਿਆ ਹੈ।  ਨੋਟਿਸ ਵਿਚ ਲਿਖਿਆ ਗਿਆ ਹੈ ਕਿ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਦਸੰਬਰ 2017 ਵਿਚ ਉਕਤ ਮੈਰਿਜ ਪੈਲੇਸ ਨੂੰ ਰੈਗੂਲਰ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਕੁੱਲ ਫ਼ੀਸ 1 ਕਰੋੜ 4 ਲੱਖ ਰੁਪਏ ਬਣਾਈ ਗਈ ਸੀ।

ਇਹ ਵੀ ਪੜ੍ਹੋ-  ਪੁੱਤ ਦਾ ਚੈਕਅੱਪ ਕਰਵਾਉਣ ਜਾ ਰਿਹਾ ਸੀ ਪਿਓ, ਰਾਹ 'ਚ ਵਾਪਰ ਗਿਆ ਭਾਣਾ

ਪੈਲੇਸ ਮਾਲਕਾਂ ਨੇ ਪਹਿਲੀ ਕਿਸ਼ਤ ਦੇ ਰੂਪ ਵਿਚ ਫਰਵਰੀ 2018 ਵਿਚ 15 ਲੱਖ 26 ਹਜ਼ਾਰ ਰੁਪਏ ਜਮ੍ਹਾ ਕਰਵਾਏ, ਬਾਕੀ ਦੇ 89.25 ਲੱਖ ਰੁਪਏ ਅੱਜ ਤਕ ਜਮ੍ਹਾ ਨਹੀਂ ਕਰਵਾਏ। ਸਰਕਾਰ ਦੀ ਪਾਲਿਸੀ ਮੁਤਾਬਕ ਬਕਾਇਆ ਰਾਸ਼ੀ 6 ਕਿਸ਼ਤਾਂ ਵਿਚ ਜਮ੍ਹਾ ਹੋਣੀ ਚਾਹੀਦੀ ਸੀ ਪਰ ਫਿਰ ਵੀ ਇਸ ਨੂੰ ਜਮ੍ਹਾ ਨਹੀਂ ਕਰਵਾਇਆ ਗਿਆ। ਇਸ ਲਈ ਹੁਣ 12 ਫ਼ੀਸਦੀ ਵਿਆਜ ਸਮੇਤ ਕੁੱਲ੍ਹ ਰਾਸ਼ੀ ਦਾ ਨੋਟਿਸ ਭੇਜਿਆ ਗਿਆ ਹੈ। ਨੋਟਿਸ ਮੁਤਾਬਕ 2370 ਦਿਨਾਂ ਦੀ ਦੇਰੀ ’ਤੇ ਵਿਆਜ ਲਗਭਗ 70 ਲੱਖ ਰੁਪਏ ਪਾਇਆ ਗਿਆ ਹੈ ਅਤੇ ਪੈਲੇਸ ਵੱਲੋਂ ਕੁੱਲ੍ਹ ਫ਼ੀਸ 1 ਕਰੋੜ 58 ਲੱਖ ਰੁਪਏ ਕੱਢੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਬਾਕੀ ਡਿਫਾਲਟਰਾਂ ਨੂੰ ਵੀ ਜਲਦ ਅਜਿਹੇ ਨੋਟਿਸ ਭੇਜਣ ਜਾ ਰਿਹਾ ਹੈ।
 

ਇਹ ਵੀ ਪੜ੍ਹੋ- ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਲੈ ਕੇ ਇਕ ਹੋਰ ਖ਼ਬਰ ਆਈ ਸਾਹਮਣੇ, ਖੜ੍ਹਾ ਹੋਇਆ ਵੱਡਾ ਵਿਵਾਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News