ਰਿਲਇੰਸ ਜਿਓ ਨੇ 94 ਲੱਖ ਨਵੇਂ ਗਾਹਕਾਂ ਨੂੰ ਜੋੜਿਆ

05/22/2019 7:58:46 PM

ਗੈਜੇਟ ਡੈਸਕ—ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਕੰਪਨੀ ਰਿਲਾਇੰਸ ਜਿਓ ਨੇ ਮਾਰਚ ਦੌਰਾਨ 94 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ 'ਚ ਰਿਲਾਇੰਸ ਜਿਓ ਦੇ ਦੇਸ਼ਭਰ 'ਚ ਕਰੀਬ 30.7 ਕਰੋੜ ਗਾਹਕ ਹਨ। ਮਾਰਚ ਦੌਰਾਨ ਏਅਰਟੈੱਲ, ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਾਰਚ 'ਚ ਵੋਡਾਫੋਨ ਆਈਡੀਆ ਦੇ ਕਰੀਬ 1.45 ਕਰੋੜ ਉਪਭੋਗਤਾ ਘੱਟ ਹੋ ਗਏ ਹਨ। ਉੱਥੇ ਏਅਰਟੈੱਲ ਦੇ ਉਪਭੋਗਤਾ ਦੀ ਗਿਣਤੀ ਵੀ 1.51 ਕਰੋੜ ਘਟ ਗਈ ਹੈ। ਮੌਜੂਦਾ ਸਮੇਂ 'ਚ ਵੋਡਾਫੋਨ-ਆਈਡੀਆ ਦੇ 39.5 ਕਰੋੜ ਯੂਜ਼ਰਸ ਅਤੇ ਏਅਰਟੈੱਲ ਦੇ 32.5 ਕਰੋੜ ਉਪਭੋਗਤਾ ਹਨ। ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਦੋਵਾਂ ਹੀ ਕੰਪਨੀਆਂ ਦੇ ਯੂਜ਼ਰਸ ਦੀ ਗਿਣਤੀ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਟਰਾਈ ਦੀ ਤਾਜ਼ਾ ਰਿਪੋਰਟ ਮੁਤਾਬਕ ਪਹਿਲੇ ਦੇ ਮੁਕਾਬਲੇ ਭਾਰਤ ਦਾ ਦੂਰਸੰਚਾਰ ਘਣਤਾ 1.82 ਫੀਸਦੀ ਘਟ ਗਿਆ ਹੈ। ਮਾਰਚ 2019 'ਚ ਦੇਸ਼ ਦਾ ਦੂਰਸੰਚਾਰ ਘਣਤਾ 90.11 ਫੀਸਦੀ ਦਰਜ ਕੀਤਾ ਗਿਆ ਹੈ, ਜੋ ਕਿ ਪਹਿਲਾਂ ਦੇ 91.86 ਫੀਸਦੀ ਦੇ ਮੁਕਾਬਲੇ ਘੱਟ ਹੈ। ਮੌਜੂਦਾ ਸਮੇਂ 'ਚ ਦੇਸ਼ 'ਚ ਕਰੀਬ 102 ਕਰੋੜ ਮੋਬਾਇਲ ਯੂਜ਼ਰਸ ਹਨ। ਐਕਟੀਵ ਯੂਜ਼ਰਸ ਦੇ ਮਾਮਲੇ 'ਚ ਭਾਰਤੀ ਏਅਰਟੈੱਲ ਅਗੇ ਹੈ। ਭਾਰਤ 'ਚ ਟੈਲੀਕਾਮ ਸੈਕਟਰ 'ਚ ਭਾਰਤੀ ਏਅਰਟੈੱਲ ਦਾ ਮਾਰਕੀਟ ਸ਼ੇਅਰ 27.99 ਫੀਸਦੀ, ਵੋਡਾਫੋਨ ਆਈਡੀਆ ਦਾ ਮਾਰਕੀਟ ਸ਼ੇਅਰ 33.98 ਫੀਸਦੀ ਹੈ। ਉੱਥੇ ਜਿਓ ਦਾ ਮਾਰਕੀਟ ਸ਼ੇਅਰ 26.4 ਫੀਸਦੀ ਹੈ। ਮੌਜੂਦਾ ਸਮੇਂ 'ਚ ਏਅਰਟੈੱਲ ਦੇ 100 ਫੀਸਦੀ ਐਕਟੀਵ ਯੂਜ਼ਰਸ ਹਨ। ਵੋਡਾਫੋਨ ਦੇ 93.27 ਫੀਸਦੀ ਅਤੇ ਜਿਓ ਦੇ 84 ਫੀਸਦੀ ਐਕਟੀਵ ਯੂਜ਼ਰਸ ਹਨ।


Karan Kumar

Content Editor

Related News