ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ''ਚ ਅੱਜ ਕੋਈ ਬਦਲਾਅ ਨਹੀਂ

04/19/2019 10:13:41 AM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸਥਿਰਤਾ ਬਣੀ ਹੋਈ ਹੈ ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ 'ਚ ਸ਼ੁੱਕਰਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਵਰਣਨਯੋਗ ਹੈ ਕਿ ਬੁੱਧਵਾਰ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਥਿਰ ਹੈ। 
ਪੈਟਰੋਲ ਦੀ ਕੀਮਤ 
ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ 'ਚ ਪੈਟਰੋਲ ਸਥਿਰਤਾ ਦੇ ਨਾਲ ਕ੍ਰਮਵਾਰ 72.93 ਰੁਪਏ, 78.50 ਰੁਪਏ,74.95 ਰੁਪਏ ਅਤੇ 75.69 ਰੁਪਏ ਦੀ ਕੀਮਤ ਦਰਜ ਕੀਤੀ ਗਈ। 
ਡੀਜ਼ਲ ਦੀ ਕੀਮਤ
ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ 'ਚ ਡੀਜ਼ਲ ਦੀ ਕੀਮਤ ਕ੍ਰਮਵਾਰ 66.31 ਰੁਪਏ ਪ੍ਰਤੀ ਲੀਟਰ, 69.40 ਰੁਪਏ, 68.05 ਰੁਪਏ ਅਤੇ 70.01 ਰੁਪਏ ਪ੍ਰਤੀ ਲੀਟਰ ਦਰਜ ਕੀਤਾ ਗਿਆ ਹੈ।


Aarti dhillon

Content Editor

Related News