ਚੇਨਈ ਖਿਲਾਫ ਟੀਮ ’ਚ ਬਦਲਾਅ ਦੀ ਲੋੜ ਨਹੀਂ ਪਵੇਗੀ : ਜੋਸ਼ੀ

Sunday, May 05, 2024 - 12:20 PM (IST)

ਚੇਨਈ ਖਿਲਾਫ ਟੀਮ ’ਚ ਬਦਲਾਅ ਦੀ ਲੋੜ ਨਹੀਂ ਪਵੇਗੀ : ਜੋਸ਼ੀ

ਧਰਮਸ਼ਾਲਾ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ’ਚ ਲਗਾਤਾਰ 2 ਜਿੱਤਾਂ ਨਾਲ ਉਤਸ਼ਾਹਿਤ ਪੰਜਾਬ ਕਿੰਗਸ ਦੇ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ ਨੇ ਕਿਹਾ ਕਿ ਐਤਵਾਰ ਨੂੰ ਜਿਥੇ ਚੇਨਈ ਸੁਪਰਕਿੰਗਸ ਖਿਲਾਫ ਮੈਚ ’ਚ ਟੀਮ ’ਚ ਸੰਭਾਵੀ ਬਦਲਾਅ ਦੀ ਲੋੜ ਨਹੀਂ ਹੋਵੇਗੀ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ’ਚ 5 ਵਾਰ ਦੀ ਚੈਂਪੀਅਨ ਚੇਨਈ ਸੁਪਰਕਿੰਗਸ ਨਾਲ ਪੰਜਾਬ ਕਿੰਗਸ ਦਾ ਮੁਕਾਬਲਾ ਹੋਵੇਗਾ। ਪੰਜਾਬ ਕਿੰਗਸ ਦੇ ਸਪਿਨ ਬਾਲਿੰਗ ਕੋਚ ਸੁਨੀਲ ਜੋਸ਼ੀ ਨੇ ਕਿਹਾ,‘‘ਧਰਮਸ਼ਾਲਾ ਦਾ ਮੈਦਾਨ ਕ੍ਰਿਕਟ ਖੇਡਣ ਵਾਲੇ ਦੇਸ਼ਾਂ ’ਚ ਸਭ ਤੋਂ ਚੰਗੇ ਮੈਦਾਨਾਂ ’ਚੋਂ ਇਕ ਹੈ, ਅਸੀਂ ਇਥੇ ਖੇਡਣ ਦਾ ਸਥਾਨ ਮਿਲਦਾ ਹੈ। ਇਹ ਇਕ ਸ਼ਾਨਦਾਰ ਮੈਦਾਨ ਹੈ।’’ ਜੋਸ਼ੀ ਨੇ ਕਿਹਾ,‘‘ਨਹੀਂ, ਸਾਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਬਦਲਾਅ ਕਰਾਂਗੇ ਕਿਉਂਕਿ ਅਸੀਂ ਜੇਤੂ ਟੀਮ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ।’’ ਟੀਮ ਦੇ ਨਿਯਮਿਤ ਕਪਤਾਨ ਸ਼ਿਖਰ ਧਵਨ ਦੀ ਸੱਟ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ ‘‘ਧਵਨ ਦਾ ਪੁਨਰਵਾਸ ਸਹੀ ਰਸਤੇ ’ਤੇ ਹੈ। ਇਹ ਚੰਗਾ ਕਰ ਰਿਹਾ ਹੈ। ਉਹ ਅਗਲੇ ਗੇਮ ਲਈ ਮੁਹੱਈਆ ਨਹੀਂ ਹੈ। ਉਮੀਦ ਹੈ ਕਿ ਉਹ ਆਖਰੀ 2 ਮੈਚਾਂ ਲਈ ਵਾਪਸ ਆ ਜਾਵੇਗਾ। ਸ਼ਿਖਰ ਪਿਛਲੇ ਸਾਲ ਵੀ ਜ਼ਖਮੀ ਹੋ ਗਿਆ ਸੀ। ਉਹ ਚੰਗਾ ਖੇਡ ਰਿਹਾ ਸੀ ਪਰ ਉਸ ਦੀ ਸੱਟ ਕਾਰਨ ਸੈਮ ਕੁਰੇਨ ਨੂੰ ਕਪਤਾਨ ਬਣਨਾ ਪਿਆ। ਸੈਮ ਇਕ ਵਾਰ ਫਿਰ ਇਕ ਲੀਡਰ ਦੇ ਰੂਪ ’ਚ ਸਾਹਮਣੇ ਆਇਆ ਹੈ ਅਤੇ ਉਸ ਨੇ ਟੀਮ ਦੇ ਨਾਲ ਕਦਮ ਵਧਾਇਆ ਹੈ।’’


author

Aarti dhillon

Content Editor

Related News