6 ਦਿਨ ’ਚ ਪੈਟਰੋਲ 1.22 ਅਤੇ ਡੀਜ਼ਲ 1.47 ਰੁਪਏ ਲਿਟਰ ਹੋਇਆ ਸਸਤਾ

01/29/2020 12:37:12 AM

ਨਵੀਂ ਦਿੱਲੀ (ਯੂ. ਐੱਨ. ਆਈ.)-ਚੀਨ ਦੇ ਕੋਰੋਨਾ ਵਾਇਰਸ ਦੇ ਹੋਰ ਦੇਸ਼ਾਂ ’ਚ ਵੀ ਫੈਲਣ ਦੇ ਸ਼ੱਕ ਦਰਮਿਆਨ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ ਅਤੇ ਇਸੇ ਲੜੀ ’ਚ ਦੇਸ਼ ਦੇ 4 ਵੱਡੇ ਮਹਾਨਗਰਾਂ ’ਚ ਅੱਜ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਲਗਾਤਾਰ ਛੇਵੇਂ ਦਿਨ ਘਟੇ। ਪੈਟਰੋਲ ਅਤੇ ਡੀਜ਼ਲ ਦੇ ਮੁੱਲ ’ਚ ਕ੍ਰਮਵਾਰ 11 ਤੋਂ 12 ਅਤੇ 13 ਤੋਂ 14 ਪੈਸੇ ਦੀ ਕਮੀ ਦਰਜ ਕੀਤੀ ਗਈ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਅਨੁਸਾਰ ਦਿੱਲੀ ’ਚ ਅੱਜ ਪੈਟਰੋਲ ਦਾ ਮੁੱਲ ਘਟ ਕੇ 73.60 ਅਤੇ ਡੀਜ਼ਲ ਦਾ 66.58 ਰੁਪਏ ਪ੍ਰਤੀ ਲਿਟਰ ਰਹਿ ਗਿਆ। ਪਿਛਲੇ 6 ਦਿਨਾਂ ਦੌਰਾਨ ਪੈਟਰੋਲ 1.22 ਰੁਪਏ ਅਤੇ ਡੀਜ਼ਲ 1.47 ਰੁਪਏ ਪ੍ਰਤੀ ਲਿਟਰ ਸਸਤਾ ਹੋ ਚੁੱਕਾ ਹੈ।

ਵਪਾਰਕ ਨਗਰੀ ਮੁੰਬਈ ’ਚ ਦੋਵਾਂ ਈਂਧਣਾਂ ਦੇ ਮੁੱਲ ਕ੍ਰਮਵਾਰ 79.21 ਅਤੇ 69.79 ਰੁਪਏ ਪ੍ਰਤੀ ਲਿਟਰ ਰਹਿ ਗਏ। ਚੇਨਈ ’ਚ ਪੈਟਰੋਲ ਦਾ ਮੁੱਲ 76.44 ਰੁਪਏ ਅਤੇ ਡੀਜ਼ਲ ਦਾ 70.33 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ ਹੈ। ਉਥੇ ਹੀ ਕੋਲਕਾਤਾ ’ਚ ਪੈਟਰੋਲ 76.22 ਅਤੇ ਡੀਜ਼ਲ 68.94 ਰੁਪਏ ਪ੍ਰਤੀ ਲਿਟਰ ਹੈ।


Karan Kumar

Content Editor

Related News