ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ

Wednesday, Apr 17, 2024 - 01:00 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਪਹਿਲੇ ਪੜ੍ਹਾਅ ਦੀ ਵੋਟਿੰਗ ਸ਼ੁਰੂ ਹੋਣ ਵਾਲੀ ਹੈ। ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਚੋਣਾਂ ਸਬੰਧੀ ਸਰਗਰਮੀਆਂ ਤੇਜ਼ ਹੋ ਗਈਆਂ ਸਨ। ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾ ਸੜਕਾਂ ’ਤੇ ਸਨ। ਉਸ ਤੋਂ ਬਾਅਦ ਵੀ ਅਪ੍ਰੈਲ ਮਹੀਨੇ ਦੇ ਪਹਿਲੇ 15 ਦਿਨਾਂ ’ਚ ਡੀਜ਼ਲ ਦੀ ਖਪਤ ’ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਕਾਰੀ ਪੈਟ੍ਰੋਲੀਅਮ ਕੰਪਨੀਆਂ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਪੈਟਰੋਲ ਦੀ ਖਪਤ ’ਚ ਅਪ੍ਰੈਲ ਦੇ ਪਹਿਲੇ ਪੰਦਰਵਾੜੇ ’ਚ 7 ਫ਼ੀਸਦੀ ਦਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਇਸ ਦੇ ਉਲਟ ਡੀਜ਼ਲ ਦੀ ਸੇਲ ’ਚ 9.5 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਭਿਆਨਕ ਗਰਮੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਵਿਕਰੀ ਦੇ ਸਬੰਧ ’ਚ ਆਪਸੀ ਵਿਰੋਧੀ ਅੰਕੜੇ ਸਾਹਮਣੇ ਆਏ ਹਨ। ਤਿੰਨੋਂ ਸਰਕਾਰੀ ਪੈਟ੍ਰੋਲੀਅਮ ਕੰਪਨੀਆਂ ਦਾ ਫਿਊਲ ਮਾਰਕੀਟ ਦੇ 90 ਫ਼ੀਸਦੀ ਹਿੱਸੇ ’ਤੇ ਕੰਟਰੋਲ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ

ਪੈਟਰੋਲ ਅਤੇ ਡੀਜ਼ਲ ਦੀ ਡਿਮਾਂਡ
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਤੋਂ 15 ਅਪ੍ਰੈਲ ਦੌਰਾਨ ਪੈਟਰੋਲ ਦੀ ਸੇਲ ਵਧ ਕੇ 12.2 ਲੱਖ ਟਨ ਹੋ ਗਈ,, ਜਦੋਂਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 11.4 ਲੱਖ ਟਨ ਸੀ। ਉਥੇ ਇਸ ਮਿਆਦ ’ਚ ਡੀਜ਼ਲ ਦੀ ਮੰਗ 9.5 ਫ਼ੀਸਦੀ ਘੱਟ ਕੇ 31.4 ਲੱਖ ਟਨ ਰਹਿ ਗਈ। ਪੈਟਰੋਲ ਦੀਆਂ ਕੀਮਤਾਂ ’ਚ ਆਂਸ਼ਿਕ ਕਟੌਤੀ ਦੀ ਵਜ੍ਹਾ ਨਾਲ ਪਰਸਨਲ ਵ੍ਹੀਕਲ ਦਾ ਇਸਤੇਮਾਲ ਵੱਧਣ ਕਾਰਨ ਵਿਕਰੀ ਵੱਧ ਗਈ ਪਰ ਫ਼ਸਲ ਕਟਾਈ ਦੇ ਮੌਸਮ ਦੇ ਨਾਲ ਗਰਮੀ ਵੱਧਣ ’ਤੇ ਕਾਰਾਂ ’ਚ ਏਅਰ ਕੰਡੀਸ਼ਨਿੰਗ ਦੀ ਡਿਮਾਂਡ ਵੱਧਣ ’ਤੇ ਅੱਗੇ ਚੱਲ ਕੇ ਡੀਜ਼ਲ ਦੀ ਮੰਗ ਵੱਧਣ ਦਾ ਅੰਦਾਜ਼ਾ ਹੈ। ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 2-2 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਸੀ। 

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਇਸ ਤੋਂ ਪਹਿਲਾਂ 2 ਸਾਲ ਤਕ ਫਿਊਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਸੀ। ਡੀਜ਼ਲ ਭਾਰਤ ’ਚ ਸਭ ਤੋਂ ਜ਼ਿਆਦਾ ਖਪਤ ਵਾਲਾ ਫਿਊਲ ਹੈ, ਜੋ ਸਾਰੇ ਪੈਟ੍ਰੋਲੀਅਮ ਪ੍ਰੋਡਕਟਸ ਦੀ ਕੰਜ਼ੰਪਸ਼ਨ ਦਾ ਲਗਭਗ 40 ਫ਼ੀਸਦੀ ਹੈ। ਦੇਸ਼ ’ਚ ਕੁੱਲ ਡੀਜ਼ਲ ਵਿਕਰੀ ’ਚ ਟਰਾਂਸਪੋਰਟ ਸੈਕਟਰ ਦੀ ਹਿੱਸੇਦਾਰੀ 70 ਫ਼ੀਸਦੀ ਹੈ। ਇਹ ਹਾਰਵੈਸਟਰ ਅਤੇ ਟਰੈਕਟਰ ਸਣੇ ਐਗਰੀਕਲਚਰ ਸੈਕਟਰ ’ਚ ਵਰਤੋਂ ਕੀਤੇ ਜਾਣ ਵਾਲਾ ਮੁੱਖ ਫਿਊਲ ਹੈ। ਪੈਟਰੋਲ ਦੇ ਕੰਜ਼ੰਪਸ਼ਨ ’ਚ ਲਗਾਤਾਰ ਸਾਲ-ਦਰ-ਸਾਲ ਵਾਧਾ ਦੇਖਿਆ ਜਾ ਰਿਹਾ ਹੈ, ਜਦੋਂਕਿ ਡੀਜ਼ਲ ਦੀ ਖਪਤ ’ਚ ਉਤਰਾਅ-ਚੜ੍ਹਾਅ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ

ਏ. ਟੀ. ਐੱਫ. ਅਤੇ ਗੈਸ ਸਿਲੰਡਰ ਦੀ ਡਿਮਾਂਡ ’ਚ ਇਜ਼ਾਫਾ
ਇਸ ਦੌਰਾਨ ਜਹਾਜ਼ਾਂ ’ਚ ਇਸਤੇਮਾਲ ਹੋਣ ਵਾਲੇ ਫਿਊਲ ਯਾਨੀ ਏਅਰ ਟਰਬਾਈਨ ਫਿਊਲ (ਏ. ਟੀ. ਐੱਫ.) ਦੀ ਵਿਕਰੀ ਸਾਲਾਨਾ ਆਧਾਰ ’ਤੇ 10.4 ਫ਼ੀਸਦੀ ਵਧ ਕੇ 3,35,700 ਟਨ ਹੋ ਗਈ। ਪੈਟਰੋਲ ਅਤੇ ਡੀਜ਼ਲ ਦੀ ਤਰ੍ਹਾਂ ਏ. ਟੀ. ਐੱਫ. ਦੀ ਮੰਗ ਵੀ ਹੁਣ ਕੋਵਿਡ ਤੋਂ ਪਹਿਲਾਂ ਦੇ ਲੈਵਲ ਤੋਂ ਜ਼ਿਆਦਾ ਹੋ ਚੁੱਕੀ ਹੈ। ਅਪ੍ਰੈਲ ਦੇ ਪਹਿਲੇ ਪੰਦਰਵਾੜੇ ’ਚ ਰਸੋਈ ਗੈਸ ਐੱਲ. ਪੀ. ਜੀ. ਦੀ ਵਿਕਰੀ ਸਾਲਾਨਾ ਆਧਾਰ ’ਤੇ 8.8 ਫ਼ੀਸਦੀ ਵਧ ਕੇ 12 ਲੱਖ ਟਨ ਹੋ ਗਈ। ਹਾਲਾਂਕਿ, ਮਹੀਨਾਵਾਰ ਆਧਾਰ ’ਤੇ ਐੱਲ. ਪੀ. ਜੀ. ਦੀ ਮੰਗ 11.6 ਫ਼ੀਸਦੀ ਘਟੀ ਹੈ।

ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News