ਨੂਡਲਜ਼ ਦੇ ਪੈਕੇਟ ''ਚ ਲੁਕਾਏ ਗਏ ਸਾਢੇ 6 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਬਰਾਮਦ, 4 ਗ੍ਰਿਫ਼ਤਾਰ

Tuesday, Apr 23, 2024 - 02:14 PM (IST)

ਨੂਡਲਜ਼ ਦੇ ਪੈਕੇਟ ''ਚ ਲੁਕਾਏ ਗਏ ਸਾਢੇ 6 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਬਰਾਮਦ, 4 ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ 'ਤੇ ਨੂਡਲਜ਼ ਦੇ ਪੈਕੇਟ 'ਚ ਲੁਕਾਏ ਗਏ ਹੀਰੇ ਅਤੇ ਯਾਤਰੀਆਂ ਦੇ ਸਰੀਰ ਦੇ ਅੰਗਾਂ ਅਤੇ ਉਨ੍ਹਾਂ ਦੇ ਸਾਮਾਨ 'ਚ ਲੁਕਾਇਆ ਗਿਆ ਸੋਨਾ ਜ਼ਬਤ ਕੀਤਾ ਹੈ, ਜਿਨ੍ਹਾਂ ਦੀ ਕੁੱਲ ਕੀਮਤ 6.46 ਕਰੋੜ ਰੁਪਏ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸੋਮਵਾਰ ਦੇਰ ਰਾਤ ਜਾਰੀ ਕੀਤੇ ਇਕ ਬਿਆਨ 'ਚ ਦੱਸਿਆ ਕਿ ਹਫ਼ਤੇ 'ਚ ਚਾਰ ਯਾਤਰੀਆਂ ਕੋਲੋਂ 4.44 ਕਰੋੜ ਰੁਪਏ ਮੁੱਲ ਦਾ 6.815 ਕਿਲੋਗ੍ਰਾਮ ਤੋਂ ਵੱਧ ਸੋਨਾ ਅਤੇ 2.02 ਕਰੋੜ ਰੁਪਏ ਦੀ ਹੀਰੇ ਜ਼ਬਤ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕਸਟਮ ਵਿਭਾਗ ਦੇ ਅਧਿਕਾਰੀਆਂ ਵਲੋਂ ਮੁੰਬਈ ਤੋਂ ਬੈਂਕਾਕ ਵੱਲ ਜਾ ਰਹੇ ਇਕ ਭਾਰਤੀ ਨਾਗਰਿਕ ਦੀ ਤਲਾਸ਼ੀ ਲੈਣ 'ਤੇ ਉਸ ਦੇ ਟ੍ਰਾਲੀ ਬੈਗ ਦੇ ਅੰਦਰ ਨੂਡਲਜ਼ ਦੇ ਪੈਕੇਟ 'ਚ ਲੁਕਾਏ ਗਏ ਹੀਰੇ ਬਰਾਮਦ ਹੋਏ ਸਨ। ਉਹ ਹੀਰੇ ਦੀ ਤਸਕਰੀ ਕਰਨ ਦੀ ਕੋਸ਼ਿਸ਼ 'ਚ ਸੀ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਲੰਬੋ ਤੋਂ ਮੁੰਬਈ ਦੀ ਯਾਤਰਾ ਕਰ ਰਹੇ ਇਕ ਵਿਦੇਸ਼ੀ ਨਾਗਰਿਕ ਨੂੰ ਵੀ ਰੋਕਿਆ ਗਿਆ ਸੀ ਅਤੇ ਉਨ੍ਹਾਂ ਕੋਲੋਂ ਕੁੱਲ 6.199 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਕੁੱਲ ਕੀਮਤ 4.04 ਕਰੋੜ ਰੁਪਏ ਸੀ। ਉਨ੍ਹਾਂ ਨੇ ਸੋਨੇ ਨੂੰ ਆਪਣੇ ਗੁਪਤ ਅੰਗ ਅਤੇ ਸਾਮਾਨ 'ਚ ਲੁਕਾਇਆ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News