Paytm ਨੇ ਆਪਣਾ ਮੁੱਖ ਖਾਤਾ ਪੇਟੀਐੱਮ ਪੇਮੈਂਟਸ ਬੈਂਕ ਤੋਂ ਹਟਾ ਕੇ ਐਕਸਿਸ ਬੈਂਕ ਨਾਲ ਕੀਤਾ ਲਿੰਕ

Saturday, Feb 17, 2024 - 10:54 AM (IST)

ਨਵੀਂ ਦਿੱਲੀ (ਭਾਸ਼ਾ) - Paytm ਬ੍ਰਾਂਡ ਦਾ ਸੰਚਾਲਨ ਕਰਨ ਵਾਲੀ Fintech ਫਰਮ One97 Communications ਨੇ ਆਪਣੇ ਨੋਡਲ (ਮੁੱਖ) ਖਾਤੇ ਨੂੰ ਰੈਗੂਲੇਟਰੀ ਐਕਸ਼ਨ ਪ੍ਰਭਾਵਿਤ ਪੇਟੀਐੱਮ ਪੇਮੈਂਟਸ ਬੈਂਕ ਤੋਂ ਐਕਸਿਸ ਬੈਂਕ ਵਿੱਚ ਤਬਦੀਲ ਕਰ ਦਿੱਤਾ ਹੈ। ਪੇਟੀਐਮ ਦਾ ਨੋਡਲ ਖਾਤਾ ਇੱਕ ਮਾਸਟਰ ਖਾਤੇ ਦੀ ਤਰ੍ਹਾਂ ਹੈ, ਜਿਸ ਵਿੱਚ ਇਸਦੇ ਸਾਰੇ ਗਾਹਕਾਂ, ਵਪਾਰੀਆਂ ਦੇ ਲੈਣ-ਦੇਣ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਸਬੰਧੀ ਇਹ ਜਾਣਕਾਰੀ ਕੰਪਨੀ ਵਲੋਂ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਕੰਪਨੀ ਨੇ ਇਹ ਕਦਮ 15 ਮਾਰਚ ਤੋਂ ਬਾਅਦ ਪੇਟੀਐੱਮ ਪੇਮੈਂਟ ਬੈਂਕ ਖਾਤਿਆਂ ਵਿੱਚ ਜਮ੍ਹਾਂ ਅਤੇ ਲੈਣ-ਦੇਣ ਨੂੰ ਰੋਕਣ ਲਈ ਆਰਬੀਆਈ ਦੇ ਨਿਰਦੇਸ਼ਾਂ ਤੋਂ ਬਾਅਦ ਚੁੱਕਿਆ ਹੈ। Paytm ਆਪਣਾ ਮੁੱਖ ਖਾਤਾ ਆਪਣੀ ਸਹਾਇਕ ਕੰਪਨੀ Paytm Payments Bank Limited (PPBL) ਨਾਲ ਚਲਾ ਰਿਹਾ ਹੈ। ਦੱਸ ਦੇਈਏ ਕਿ ਆਰਬੀਆਈ ਦੀ ਸਖ਼ਤੀ ਤੋਂ ਬਾਅਦ ਪੇਟੀਐੱਮ ਦੇ ਸੁਚਾਰੂ ਸੰਚਾਲਨ ਨੂੰ ਲੈ ਕੇ ਵੀ ਸ਼ੰਕੇ ਖੜ੍ਹੇ ਹੋ ਗਏ ਹਨ। ਪਰ One97 Communications ਦੇ ਮੁੱਖ ਖਾਤੇ ਨੂੰ Axis Bank ਵਿੱਚ ਟਰਾਂਸਫਰ ਕਰਨ ਨਾਲ ਸਥਿਤੀ ਕਾਫੀ ਹੱਦ ਤੱਕ ਸਪੱਸ਼ਟ ਹੋ ਗਈ ਹੈ।

ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ

ਇਹ ਕਦਮ 15 ਮਾਰਚ ਤੋਂ ਬਾਅਦ ਵੀ ਪੇਟੀਐੱਮ QR, ਸਾਉਂਡਬਾਕਸ, ਕਾਰਡ ਮਸ਼ੀਨ ਨੂੰ ਜਾਰੀ ਰੱਖਣ ਦੀ ਆਗਿਆ ਦੇਵੇਗਾ। Paytm ਨੇ ਬਿਆਨ ਵਿਚ ਕਿਹਾ ਕਿ ਕੰਪਨੀ ਨੇ ਪਹਿਲਾਂ ਦੀ ਤਰ੍ਹਾਂ ਦੁਕਾਨਦਾਰਾਂ ਦੇ ਸਹਿਜ ਲੈਣ-ਦੇਣ ਨੂੰ ਜਾਰੀ ਰੱਖਣ ਲਈ ਆਪਣਾ ਮੁੱਖ ਖਾਤਾ ਐਕਸਿਸ ਬੈਂਕ ਵਿਚ ਟਰਾਂਸਫਰ ਕਰ ਦਿੱਤਾ ਹੈ। ਇਹ ਵਿਵਸਥਾ ਨਵੇਂ ਖਾਤੇ ਨੂੰ ਪੇਟੀਐੱਮ ਪੇਮੈਂਟਸ ਬੈਂਕ ਨਾਲ ਜੁੜੇ ਖਾਤੇ ਦੀ ਥਾਂ ਲੈਣ ਦੇ ਯੋਗ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਕੰਪਨੀ ਨੇ ਕਿਹਾ ਕਿ One97 ਕਮਿਊਨੀਕੇਸ਼ਨਜ਼ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ Paytm ਪੇਮੈਂਟ ਸਰਵਿਸਿਜ਼ ਲਿਮਿਟੇਡ (PPSL) ਪਹਿਲਾਂ ਹੀ ਐਕਸਿਸ ਬੈਂਕ ਦੀਆਂ ਸੇਵਾਵਾਂ ਦੀ ਵਰਤੋਂ ਕਰ ਰਹੀ ਹੈ। ਇਸ ਤੋਂ ਪਹਿਲਾਂ RBI ਨੇ ਕਿਹਾ ਸੀ ਕਿ ਜੇਕਰ Paytm QR ਕੋਡ, Paytm Soundbox ਜਾਂ Paytm POS ਟਰਮੀਨਲ PPBL ਦੀ ਬਜਾਏ ਦੂਜੇ ਬੈਂਕਾਂ ਨਾਲ ਜੁੜੇ ਹੋਏ ਹਨ, ਤਾਂ ਉਹ 15 ਮਾਰਚ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਣਗੇ। 

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News