9 ਸ਼ਹਿਰਾਂ ''ਚ ਦਫ਼ਤਰੀ ਥਾਂ ਦੀ ਸਪਲਾਈ 46 ਫ਼ੀਸਦੀ ਵਧੀ
Thursday, Apr 18, 2019 - 11:40 PM (IST)

ਨਵੀਂ ਦਿੱਲੀ-ਟਾਪ 9 ਸ਼ਹਿਰਾਂ 'ਚ ਇਸ ਸਾਲ ਜਨਵਰੀ-ਮਾਰਚ ਦਰਮਿਆਨ ਦਫ਼ਤਰੀ ਥਾਂ ਦੀ ਸਪਲਾਈ 46 ਫ਼ੀਸਦੀ ਵਧ ਕੇ 1.34 ਕਰੋੜ ਵਰਗ ਫੁੱਟ ਹੋ ਗਈ। ਸੀ. ਬੀ. ਆਰ. ਆਈ. ਦੀ ਇਕ ਰਿਪੋਰਟ 'ਚ ਇਹ ਅੰਕੜੇ ਦਿੱਤੇ ਗਏ ਹਨ। ਦਿੱਲੀ-ਐੱਨ. ਸੀ. ਆਰ., ਮੁੰਬਈ, ਕੋਲਕਾਤਾ, ਚੇਨਈ, ਬੇਂਗਲੁਰੂ, ਹੈਦਰਾਬਾਦ, ਪੁਣੇ, ਅਹਿਮਦਾਬਾਦ ਅਤੇ ਕੋਚੀ 'ਚ 2018 ਦੇ ਜਨਵਰੀ ਤੋਂ ਮਾਰਚ ਮਹੀਨੇ ਦਰਮਿਆਨ ਦਫ਼ਤਰੀ ਥਾਂ ਦੀ ਸਪਲਾਈ 92 ਲੱਖ ਵਰਗ ਫੁੱਟ ਰਹੀ ਸੀ।
ਸਮੀਖਿਆ ਅਧੀਨ ਮਿਆਦ ਦੌਰਾਨ ਦਫ਼ਤਰੀ ਥਾਂ ਦੀ ਸਪਲਾਈ 'ਚ ਸਭ ਤੋਂ ਜ਼ਿਆਦਾ ਵਾਧਾ ਹੈਦਰਾਬਾਦ 'ਚ ਦਰਜ ਕੀਤਾ ਗਿਆ। ਸ਼ਹਿਰ 'ਚ ਇਹ ਅੰਕੜਾ ਪਿਛਲੇ ਸਾਲ 7 ਲੱਖ ਵਰਗ ਫੁੱਟ ਦਾ ਸੀ, ਜੋ ਇਸ ਸਾਲ ਵਧ ਕੇ 52 ਲੱਖ ਵਰਗ ਫੁੱਟ ਦਾ ਹੋ ਗਿਆ। ਹੈਦਰਾਬਾਦ 'ਚ ਮੰਗ ਵਧਣ ਕਾਰਨ ਸਪਲਾਈ 'ਚ ਇਹ ਵਾਧਾ ਦੇਖਣ ਨੂੰ ਮਿਲਿਆ ਹੈ।