ਲੁਧਿਆਣਾ ''ਚ ਖਾਧ ਸੁਰੱਖਿਆ ਐਕਟ ਤਹਿਤ ਵਿਸ਼ੇਸ਼ ਜਾਂਚ ਮੁਹਿੰਮ, 9 ਸੈਂਪਲ ਭਰੇ

Saturday, Feb 21, 2026 - 10:49 AM (IST)

ਲੁਧਿਆਣਾ ''ਚ ਖਾਧ ਸੁਰੱਖਿਆ ਐਕਟ ਤਹਿਤ ਵਿਸ਼ੇਸ਼ ਜਾਂਚ ਮੁਹਿੰਮ, 9 ਸੈਂਪਲ ਭਰੇ

ਲੁਧਿਆਣਾ (ਸੁਧੀਰ) : ਖਾਧ ਸੁਰੱਖਿਆ ਅਤੇ ਮਿਆਰ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਖਾਦ ਸੁਰੱਖਿਆ ਟੀਮ ਵੱਲੋਂ ਡੈਜੀਗਨੇਟਿਡ ਅਫਸਰ ਡਾ. ਸੰਦੀਪ ਸਿੰਘ ਦੀ ਦੇਖਰੇਖ ਹੇਠ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਨੇ ਵੱਖ-ਵੱਖ ਇਲਾਕਿਆਂ ਵਿੱਚ ਕਰਿਆਨਾ ਦੁਕਾਨਾਂ, ਫਾਸਟ ਫੂਡ ਆਊਟਲੈਟਾਂ, ਡਿਪਾਰਟਮੈਂਟਲ ਸਟੋਰਾਂ ਅਤੇ ਡੇਅਰੀ ਯੂਨਿਟਾਂ ਦੀ ਜਾਂਚ ਕੀਤੀ। ਜਾਂਚ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਉਪਲਬਧ ਖਾਦ ਵਸਤੂਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਟੀਮ ਵੱਲੋਂ ਕੁੱਲ 9 ਖਾਧ ਪਦਾਰਥਾਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਦਾਲਚੀਨੀ, ਸੱਤੂ, ਪਿੰਕ ਨਮਕ, ਗੁੜ, ਮੱਕੀ ਦਾ ਆਟਾ, ਸ਼ੱਕਰ, ਵਰਤਿਆ ਹੋਇਆ ਖਾਣ ਵਾਲਾ ਤੇਲ, ਗਾਂ ਦਾ ਦੁੱਧ ਅਤੇ ਕ੍ਰੀਮ ਸ਼ਾਮਲ ਹਨ। ਇਹ ਨਮੂਨੇ ਹੈਬੋਵਾਲ, ਜਗਰਾਓਂ ਅਤੇ ਡੇਅਰੀ ਕੰਪਲੈਕਸ ਹੈਬੋਵਾਲ ਤੋਂ ਇਕੱਠੇ ਕੀਤੇ ਗਏ।

ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਦੀਆਂ ਉਡਾਣਾਂ ਦਾ ਐਲਾਨ, ਨੇੜਲੇ ਇਲਾਕਿਆਂ ’ਚ ਜ਼ਮੀਨਾਂ ਦੇ ਭਾਅ ਚੜ੍ਹੇ ਚਰਮ 'ਤੇ

ਜਾਂਚ ਦੌਰਾਨ ਸਫਾਈ, ਸਟੋਰੇਜ ਤੇ ਹਾਈਜੀਨ ਹਾਲਾਤਾਂ ਦੀ ਵੀ ਵਿਸਥਾਰ ਨਾਲ ਜਾਂਚ ਕੀਤੀ ਗਈ। ਕਈ ਥਾਵਾਂ ‘ਤੇ ਫੂਡ ਬਿਜ਼ਨੈੱਸ ਓਪਰੇਟਰਾਂ ਨੂੰ ਲਾਜ਼ਮੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਖਾਧ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਸਾਰੇ ਇਕੱਠੇ ਕੀਤੇ ਨਮੂਨੇ ਵਿਸ਼ਲੇਸ਼ਣ ਲਈ ਸਟੇਟ ਲੈਬੋਰਟਰੀ ਨੂੰ ਭੇਜੇ ਗਏ ਹਨ। ਲੈਬੋਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਸੰਬੰਧਿਤ ਧਾਰਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਾਧ ਸੁਰੱਖਿਆ ਵਿਭਾਗ ਵੱਲੋਂ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਕਾਰੋਬਾਰ ਵਾਲੀਆਂ ਥਾਵਾਂ ‘ਤੇ ਸਫਾਈ, ਹਾਈਜੀਨ ਅਤੇ ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਮਿਆਰੀ ਅਤੇ ਪੈਕ ਕੀਤੀਆਂ ਖਾਧ ਵਸਤੂਆਂ ਹੀ ਖਰੀਦਣ ਅਤੇ ਕਿਸੇ ਵੀ ਸ਼ੱਕ ਦੀ ਸਥਿਤੀ ਵਿੱਚ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News