NSE ਅਧਿਕਾਰੀਆਂ ਅਤੇ ਬ੍ਰੋਕਰਾਂ ਦੇ 40 ਠਿਕਾਣਿਆਂ ''ਤੇ ਟੈਕਸ ਵਿਭਾਗ ਦੀ ਛਾਪੇਮਾਰੀ

11/18/2017 4:17:22 PM

ਨਵੀਂ ਦਿੱਲੀ—ਨੈਸ਼ਨਲ ਸਟਾਕ ਐਕਸਚੇਂਜ ਦੀ ਕਾਰਜਪ੍ਰਣਾਲੀ 'ਚ ਅਨਿਯਮਿਤਤਾ ਵਰਤਣ 'ਤੇ ਆਮਦਨ ਟੈਕਸ ਵਿਭਾਗ ਨੇ ਐੱਨ. ਐੱਸ. ਈ. ਨਾਲ ਜੁੜੇ ਲੋਕਾਂ ਦੇ ਕੁਲ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਐੱਨ.ਐੱਸ.ਈ. ਭਾਵ ਨੈਸ਼ਨਲ ਸਟਾਕ ਐਕਸਚੇਂਜ ਦੇ ਸਰਵਰ 'ਤੇ ਕੋ-ਲੁਕੇਸ਼ਨ ਨਾਲ ਜੁੜੇ ਵਿਵਾਦਿਤ  ਮਾਮਲੇ ਨੂੰ ਲੈ ਕੇ ਆਮਦਨ ਟੈਕਸ ਵਿਭਾਗ ਨੇ ਐੱਨ. ਐੱਸ. ਈ. ਦੇ ਵਰਤਮਾਨ ਅਤੇ ਸਾਬਕਾ ਸੀਨੀਅਰ ਅਧਿਕਾਰੀਆਂ ਸਮੇਤ ਬ੍ਰੋਕਰਾਂ ਦੇ ਕੁੱਲ 40 ਠਿਕਾਣਿਆਂ ਦੀ ਤਲਾਸ਼ੀ ਲਈ।
ਦਰਅਸਲ ਐੱਨ.ਐੱਸ.ਈ ਦੇ ਵਰਤਮਾਨ ਅਤੇ ਸਾਬਕਾ ਸੀਨੀਅਰ ਅਧਿਕਾਰੀਆਂ ਸਮੇਤ ਬ੍ਰੋਕਰਾਂ 'ਤੇ ਇਹ ਦੋਸ਼ ਲੱਗਿਆ ਹੈ ਕਿ ਇਸ ਐਕਸਚੇਂਜ ਦੀ ਕਾਰੋਬਾਰੀ ਵਿਵਸਥਾ 'ਚ ਮੌਜੂਦ ਖਾਮੀਆਂ ਦਾ ਸਿੱਧੇ-ਅਸਿੱਧੇ ਤਾਰੀਕੇ ਤੋਂ ਲਾਭ ਉਠਾਇਆ ਹੈ। ਬ੍ਰੋਕਿੰਗ ਕੰਪਨੀ ਓ.ਪੀ.ਜੀ ਸਕਿਓਰਿਟੀਜ਼ 'ਤੇ ਇਹ ਦੋਸ਼ ਲੱਗਿਆ ਹੈ ਕਿ ਇਸ ਕੰਪਨੀ ਨੂੰ ਹੋਰ ਬ੍ਰੋਕਰਾਂ ਤੋਂ ਪਹਿਲਾਂ ਹੀ ਸ਼ੇਅਰਾਂ ਦੀ ਪੂਰੀ ਜਾਣਕਾਰੀ ਮਿਲ ਜਾਂਦੀ ਸੀ। ਇਸ ਮਾਮਲੇ 'ਚ ਆਮਦਨ ਟੈਕਸ ਵਿਭਾਗ ਨੇ ਇਸ ਕੰਪਨੀ ਨੂੰ ਹੋਰ ਬਰੋਕਰਾਂ ਤੋਂ ਪਹਿਲਾਂ ਹੀ ਸ਼ੇਅਰਾਂ ਦੀ ਪੂਰੀ ਜਾਣਕਾਰੀ ਮਿਲ ਜਾਂਦੀ ਸੀ। ਇਸ ਮਾਮਲੇ 'ਚ ਆਮਦਨ ਟੈਕਸ ਨੇ ਇਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੇ ਗੁਪਤਾ ਦੇ ਠਿਕਾਣਿਆਂ 'ਤੇ ਵੀ ਤਲਾਸ਼ੀ ਲਈ।
ਆਮਦਨ ਟੈਕਸ ਵਿਭਾਗ ਦੀ ਇਸ ਟੀਮ ਨੇ ਤਲਾਸ਼ੀ ਦੌਰਾਨ ਐੱਨ.ਐੱਸ.ਈ. ਅਧਿਕਾਰੀਆਂ ਦੇ ਠਿਕਾਣਿਆਂ ਤੋਂ ਕੁਝ ਨਕਦੀ, ਡਾਕੂਮੈਂਟਸ, ਈਮੇਲ ਦੀ ਜਾਣਕਾਰੀ ਅਤੇ ਸ਼ੱਕੀ ਲੈਪਟਾਪ ਦੀ ਬਰਾਮਦਗੀ ਕੀਤੀ ਹੈ। ਆਮਦਨ ਵਿਭਾਗ ਦੀ ਚੀਮ ਵਲੋਂ ਚਲਾਈ ਜਾਣ ਵਾਲੀ ਇਹ ਤਲਾਸ਼ੀ ਮੁਹਿੰਮ ਬੁੱਧਵਾਰ ਤੋਂ ਹੀ ਜਾਰੀ ਹੈ, ਜਾਣਕਾਰੀ ਮਿਲੀ ਹੈ ਕਿ ਇਹ ਕਾਰਵਾਈ ਦੋ ਦਿਨ ਹੋਰ ਚੱਲੇਗੀ।


Related News