ਹੁਣ SubWay ਨੇ ਸਲਾਦ ਅਤੇ ਸੈਂਡਵਿਚ ’ਚੋਂ ਹਟਾਇਆ ਟਮਾਟਰ

Sunday, Jul 23, 2023 - 01:37 PM (IST)

ਹੁਣ SubWay ਨੇ ਸਲਾਦ ਅਤੇ ਸੈਂਡਵਿਚ ’ਚੋਂ ਹਟਾਇਆ ਟਮਾਟਰ

ਨਵੀਂ ਦਿੱਲੀ (ਇੰਟ.) – ਟਮਾਟਰ ਦੀ ਵਧਦੀ ਕੀਮਤ ਤੋਂ ਸਿਰਫ ਆਮ ਜਨਤਾ ਹੀ ਪ੍ਰੇਸ਼ਾਨ ਨਹੀਂ ਹੈ ਸਗੋਂ ਫਾਸਟ ਫੂਡ ਚੇਨ ਚਲਾਉਣ ਵਾਲੀਆਂ ਕੰਪਨੀਆਂ ਦੇ ਬਜਟ ’ਤੇ ਵੀ ਅਸਰ ਪਿਆ ਹੈ। ਮੈਕਡੋਨਡਜ਼ ਤੋਂ ਬਾਅਦ ਹੁਣ ਸਬਵੇ ਨੇ ਆਪਣੇ ਆਊਟਲੈਟਸ ’ਚੋਂ ਟਮਾਟਰ ਨੂੰ ਹਟਾ ਦਿੱਤਾ ਹੈ।

ਕਿਹਾ ਜਾ ਰਿਹਾ ਹੈ ਕਿ ਸਬਵੇ ਇੰਡੀਆ ਨੇ ਸਲਾਦ ਅਤੇ ਸੈਂਡਵਿਚ ’ਚ ਟਮਾਟਰ ਸਰਵ ਕਰਨਾ ਬੰਦ ਕਰ ਦਿੱਤਾ ਹੈ। ਇਸ ਲਈ ਫੂਡ ਚੇਨ ਕੰਪਨੀ ਨੇ ਟਮਾਟਰ ਦੀਆਂ ਵਧਦੀਆਂ ਕੀਮਤਾਂ ਅਤੇ ਡਿਗਦੀ ਕੁਆਲਿਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਂਝ ਵੀ ਪਿਛਲੇ ਇਕ ਮਹੀਨੇ ਦੌਰਾਨ ਟਮਾਟਰ ਦੀਆਂ ਕੀਮਤਾਂ ਵਿਚ ਕਰੀਬ 400 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ-ਐੱਨ. ਸੀ. ਆਰ. ਵਿਚ ਟਮਾਟਰ 150 ਤੋਂ 200 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਦੇਸ਼ ਭਰ 'ਚ ਟਮਾਟਰ ਨਾਲੋਂ ਵੀ ਮਹਿੰਗਾ ਹੋਇਆ ਅਦਰਕ, ਕੀਮਤਾਂ ਨੇ ਕੱਢਵਾਏ ਹੰਝੂ

ਸਬਵੇ ਇੰਡੀਆ ਨੇ ਦਿੱਲੀ ਏਅਰਪੋਰਟ ’ਤੇ ਸਥਿਤ ਆਪਣੇ ਇਕ ਆਊਟਲੈੱਟ ’ਚੋਂ ਟਮਾਟਰ ਨੂੰ ਹਟਾ ਦਿੱਤਾ ਹੈ। ਉਸ ਨੇ ਆਪਣੇ ਗਾਹਕਾਂ ਨੂੰ ਕਿਹਾ ਕਿ ਚੰਗੀ ਕੁਆਲਿਟੀ ਦੇ ਟਮਾਟਰਾਂ ਦੀ ਕਮੀ ਹੋ ਗਈ ਹੈ। ਇਸ ਕਾਰਣ ਆਊਟਲੈੱਟ ’ਚ ਲੋੜੀਂਦੀ ਮਾਤਰਾ ’ਚ ਟਮਾਟਰ ਦੀ ਸਪਲਾਈ ਨਹੀਂ ਹੋ ਰਹੀ ਹੈ। ਅਜਿਹੇ ’ਚ ਤੁਹਾਨੂੰ ਕੁੱਝ ਸਮੇਂ ਲਈ ਬਿਨਾਂ ਟਮਾਟਰ ਤੋਂ ਹੀ ਸਲਾਦ ਅਤੇ ਸੈਂਡਵਿਚ ਖਾਣੇ ਪੈਣਗੇ।

ਹਾਲਾਂਕਿ ਛੇਤੀ ਹੀ ਮੁੜ ਟਮਾਟਰ ਨੂੰ ਮੈਨਿਊ ਵਿਚ ਸ਼ਾਮਲ ਕਰ ਲਿਆ ਜਾਏਗਾ। ਟਮਾਟਰ ਦੀ ਕਿੱਲਤ ਨੂੰ ਦੂਰ ਕਰਨ ਲਈ ਕੰਪਨੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਸਬਵੇ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਸ ਨੇ ਭਾਰਤ ’ਚ ਆਪਣੇ ਕਿੰਨੇ ਆਊਟਲੈਟਸ ਤੋਂ ਟਮਾਟਰ ਨੂੰ ਹਟਾਇਆ ਹੈ। ਉੱਥੇ ਹੀ ਸਬਵੇ ਸਟੋਰ ਦੇ ਇਕ ਕਰਮਚਾਰੀ ਨੇ ਕਿਹਾ ਕਿ ਟਮਾਟਰ ਬਹੁਤ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ : ਚੀਨ ਦੀ ਕੰਪਨੀ ਨੂੰ ਮੋਦੀ ਸਰਕਾਰ ਦੀ ਦੋ ਟੁੱਕ, ਨਹੀਂ ਚਾਹੀਦੀ ਤੁਹਾਡੀ ਇਲੈਕਟ੍ਰਿਕ ਕਾਰ

ਸਰਕਾਰ ਦੇਸ਼ ਦੇ ਕਈ ਸ਼ਹਿਰਾਂ ’ਚ ਖੁਦ ਵੇਚ ਰਹੀ ਟਮਾਟਰ

ਦੱਸ ਦਈਏ ਕਿ ਮਾਨਸੂਨ ਦੀ ਦਸਤਕ ਦੇ ਨਾਲ ਹੀ ਜੂਨ ਮਹੀਨੇ ’ਚ ਟਮਾਟਰ ਦੀਆਂ ਕੀਮਤਾਂ ਅਚਾਨਕ ਕਈ ਗੁਣਾ ਵਧ ਗਈਆਂ। 20 ਤੋਂ 40 ਰੁਪਏ ਪ੍ਰਤੀ ਕਿਲੋ ਮਿਲਣ ਵਾਲੇ ਟਮਾਟਰ ਦੀ ਕੀਮਤ 120 ਤੋਂ 140 ਰੁਪਏ ਪ੍ਰਤੀ ਕਿਲੋ ਹੋ ਗਈ। ਉੱਥੇ ਹੀ ਹੌਲੀ-ਹੌਲੀ ਇਹ ਘੱਟ ਹੋਣ ਦੀ ਥਾਂ ਹੋਰ ਮਹਿੰਗਾ ਹੁੰਦਾ ਗਿਆ। ਜੁਲਾਈ ਆਉਂਦੇ-ਆਉਂਦੇ ਦੇਸ਼ ਦੇ ਕਈ ਸ਼ਹਿਰਾਂ ’ਚ ਟਮਾਟਰ 250 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ। ਸਭ ਤੋਂ ਮਹਿੰਗਾ ਟਮਾਟਰ ਚੰਡੀਗੜ੍ਹ ਵਿਚ 350 ਰੁਪਏ ਪ੍ਰਤੀ ਕਿਲੋ ਵਿਕਿਆ।

ਹਾਲਾਂਕਿ ਕੇਂਦਰ ਸਰਕਾਰ ਨੇ ਕੀਮਤਾਂ ’ਚ ਸੁਧਾਰ ਲਿਆਉਣ ਲਈ ਕਈ ਸ਼ਹਿਰਾਂ ’ਚ ਸਟਾਲ ਲਾ ਕੇ ਖੁਦ ਹੀ ਟਮਾਟਰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਹੁਣ 70 ਰੁਪਏ ਪ੍ਰਤੀ ਕਿਲੋ ਟਮਾਟਰ ਵੇਚ ਰਹੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਭਾਰਤ ਦੇ ਲੋਕਾਂ ਦਾ ਡੰਕਾ, ਅਮਰੀਕਾ ਵਿਚ 90 ਫ਼ੀਸਦੀ ਯੂਨੀਕਾਰਨ ਦੇ ਸੰਸਥਾਪਕ ਭਾਰਤੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harinder Kaur

Content Editor

Related News