ਆਨਲਾਈਨ ਬੈਂਕਿੰਗ ਫਰਾਡ : OTP ਨਾਲ ਖਾਲੀ ਹੋ ਰਹੇ ਹਨ ਬੈਂਕ ਖਾਤੇ

10/16/2018 8:26:19 PM

ਨਵੀਂ ਦਿੱਲੀ—ਦੋ ਪੜਾਵਾਂ ਦੇ ਐਥਾਨਟੀਕੇਸ਼ਨ ਪ੍ਰੋਸੈੱਸ 'ਚ ਇਕ ਵਨ ਟਾਈਮ ਪਾਸਵਰਡ (OTP) ਨੂੰ ਆਨਲਾਈਨ ਟ੍ਰਾਂਜੈਕਸ਼ਨ ਰਾਹੀਂ ਬੈਂਕ ਅਕਾਊਂਟ ਤੋਂ ਪੈਸਿਆਂ ਦੀ ਚਪਤ ਲਗਾਉਣ ਦੀ ਜੁਗਤ 'ਚ ਜੁੱਟੇ ਲੋਕਾਂ ਵਿਰੁੱਧ ਪ੍ਰਭਾਵੀ ਵਰਤੋਂਦਾਇਕ ਮੰਨਿਆ ਜਾਂਦਾ ਹੈ ਪਰ ਅਸਲ 'ਚ ਅਜਿਹਾ ਨਹੀਂ ਹੈ। ਅਜਿਹੇ 'ਚ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ 'ਚ ਦੋਸ਼ੀਆਂ ਨੇ ਬੈਂਕ ਕਸਟਮਰਸ ਤੋਂ ਚਾਲਾਕੀ ਨਾਲ ਓ.ਟੀ.ਪੀ. ਮੰਗ ਲਿਆ ਜਾਂ ਉਨ੍ਹਾਂ ਦੇ ਸਮਾਰਟਫੋਨ ਹੈਕ ਕਰਕੇ ਓ.ਟੀ.ਪੀ. ਚੋਰੀ ਕਰ ਲਏ। ਹੁਣ ਤਾਂ ਉਨ੍ਹਾਂ ਨੇ ਓ.ਟੀ.ਪੀ. ਹਾਸਲ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਉਹ ਬੈਂਕ ਜਾ ਕੇ ਖੁਦ ਨੂੰ ਅਸਲੀ ਅਕਾਊਂਟ ਹੋਲਡਰ ਦਸ ਕੇ ਰਜਿਸਟਰਡ ਫੋਨ ਨੰਬਰ ਹੀ ਬਦਲਵਾ ਰਹੇ ਹਨ। ਇਕ ਵਾਰ ਨੰਬਰ ਬਦਲ ਜਾਣ ਤੋਂ ਬਾਅਦ ਓ.ਟੀ.ਪੀ. ਉਨ੍ਹਾਂ ਦੇ ਮੋਬਾਇਲ 'ਤੇ ਆਉਣ ਲਗਦੇ ਹਨ ਅਤੇ ਫਿਰ ਸੈਕੜਾਂ 'ਚ ਅਕਾਊਂਟ ਖਾਲੀ।

PunjabKesari

ਦਿੱਲੀ ਦੇ ਜਨਕਪੁਰੀ 'ਚ ਦੋਸ਼ੀਆਂ ਨੇ ਇਸ ਤਰੀਕੇ ਨੂੰ ਵਰਤ ਕੇ 11.50 ਲੱਖ ਰੁਪਏ ਦੀ ਚਪਤ ਲਗਾ ਦਿੱਤੀ। ਪੁਲਸ  ਮੁਤਾਬਕ 31ਅਗਸਤ ਨੂੰ ਦੋ ਲੋਕ ਬੈਂਕ ਆਏ ਅਤੇ ਕਿਸੇ ਦੂਜੇ ਦੇ ਬੈਂਕ ਅਕਾਊਂਟ ਨੂੰ ਆਪਣਾ ਦੱਸਿਆ। ਉਸ ਨੇ ਕਿਹਾ ਕਿ 'ਅਪਣੇ' ਅਕਾਊਂਟ ਨਾਲ ਜੁੜੇ ਮੋਬਾਇਲ ਨੰਬਰ ਨੂੰ ਬਦਲਣਾ ਚਾਹੁੰਦੇ ਹਨ ਅਤੇ ਇਸ ਦੇ ਫਾਰਮ ਵੀ ਭਰ ਦਿੱਤੇ। ਜਦ ਨਵਾਂ ਮੋਬਾਇਲ ਨੰਬਰ ਰਜਿਸਟਰ ਹੋਇਆ, ਮੋਬਾਇਲ 'ਤੇ ਆਏ ਓ.ਟੀ.ਪੀ. ਰਾਹੀਂ ਉਸ ਅਕਾਊਂਟ ਤੋਂ ਪੈਸੇ ਕੱਢ ਲਏ। ਇਨ੍ਹਾਂ ਦੋਸ਼ੀਆਂ ਨੇ ਪੈਸੇ ਚੋਰੀ ਕਰਨ ਤੋਂ ਬਾਅਦ ਕੁਝ ਇਕ ਬੈਂਕ 'ਚ 6 ਵੱਖ-ਵੱਖ ਬੈਂਕ ਅਕਾਊਂਟਸ 'ਚ ਟ੍ਰਾਂਸਫਰ ਕਰ ਦਿੱਤੀ। ਕੁਝ ਪੈਸੇ ਏ.ਟੀ.ਐੱਮ. 'ਚੋਂ ਤਾਂ ਕੁਝ ਚੈੱਕ ਤੋਂ ਕੱਢਵਾਂ ਲਏ। ਫਿਰ ਉਸ ਨਵੇਂ ਮੋਬਾਇਲ ਨੰਬਰ ਨੂੰ ਸਵਿਚ ਆਫ ਕਰ ਦਿੱਤਾ ਗਿਆ।

PunjabKesari

ਪੁਲਸ ਨੇ ਬੈਂਕ 'ਚ ਲਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਜਾਂਚ ਕੀਤੀ ਅਤੇ ਉਨ੍ਹਾਂ ਬੈਂਕ ਕਰਮਚਾਰੀਆਂ ਨਾਲ ਫਰਜ਼ੀਫਾੜੇ ਦੇ ਸ਼ਿਕਾਰ ਬੈਂਕ ਖਾਤਿਆਂ ਦੀ ਜਾਣਕਾਰੀ ਦਿੱਤੀ। ਇਕ ਦੋਸ਼ੀ ਦੀ ਤਲਾਸ਼ ਝਾਰਖੰਡ 'ਚ ਹੋਈ। ਉੱਥੇ, ਬੈਂਕ ਕਰਮਚਾਰੀਆਂ ਦੀ ਭੂਮੀਕਾ ਦੀ ਵੀ ਜਾਂਚ ਹੋ ਰਹੀ ਹੈ।

PunjabKesari

ਓ.ਟੀ.ਪੀ. ਫਰਾਡ ਲਈ ਬੈਂਕਾਂ 'ਚ ਰਜਿਸਟਰਡ ਮੋਬਾਇਲ ਨੰਬਰ ਬਦਲਵਾਉਣ ਦਾ ਚਲਣ ਵਧ ਰਿਹਾ ਹੈ। ਧੋਖਾਧੜੀ ਦਾ ਦੂਜਾ ਤਰੀਕਾ ਇਹ ਵਰਤ ਰਹੇ ਹਨ ਕਿ ਉਹ ਮੋਬਾਇਲ ਆਪਰੇਟਰ ਕੋਲ ਫਰਜ਼ੀ ਆਈ.ਡੀ. ਪਰੂਪ ਜਮ੍ਹਾ ਕਰਕੇ ਨਕਲੀ ਸਿਮ ਲੈ ਲੈਂਦੇ ਹਨ। ਮੋਬਾਇਲ ਆਪਰੇਟਰ ਨਵਾਂ ਸਿਮ ਜਾਰੀ ਕਰਦੇ ਹੀ ਪੁਰਾਣੇ ਸਿਮ ਨੂੰ ਡੀਐਕਟੀਵੇਟ ਕਰ ਦਿੰਦਾ ਹੈ। ਇਸ ਤਰ੍ਹਾਂ ਅਪਰਾਧੀ ਫਿਰ ਤੋਂ ਨਕਲੀ ਸਿਮ 'ਤੇ ਓ.ਟੀ.ਪੀ. ਮੰਗਾ ਕੇ ਅਕਾਊਂਟ ਤੋਂ ਪੈਸੇ ਕੱਢਵਾ ਲੈਂਦੇ ਹਨ।


Related News