30 ਸਾਲਾਂ ਤੋਂ ਕਬਜ਼ੇ ਦੀ ਜਗ੍ਹਾ ’ਤੇ ਚੱਲ ਰਹੀ ਸੀ ਢੰਢਾਰੀ ਕਲਾਂ ਪੁਲਸ ਚੌਕੀ, ਕੋਰਟ ਨੇ ਦਿੱਤੇ ਖਾਲੀ ਕਰਨ ਦੇ ਹੁਕਮ

Tuesday, Aug 12, 2025 - 09:05 AM (IST)

30 ਸਾਲਾਂ ਤੋਂ ਕਬਜ਼ੇ ਦੀ ਜਗ੍ਹਾ ’ਤੇ ਚੱਲ ਰਹੀ ਸੀ ਢੰਢਾਰੀ ਕਲਾਂ ਪੁਲਸ ਚੌਕੀ, ਕੋਰਟ ਨੇ ਦਿੱਤੇ ਖਾਲੀ ਕਰਨ ਦੇ ਹੁਕਮ

ਲੁਧਿਆਣਾ (ਰਾਜ) : ਥਾਣਾ ਫੋਕਲ ਪੁਆਇੰਟ ਦੇ ਅਧੀਨ 30 ਸਾਲ ਪੁਰਾਣੀ ਢੰਢਾਰੀ ਕਲਾਂ ਪੁਲਸ ਚੌਕੀ ਨੂੰ ਕੋਰਟ ਦੇ ਹੁਕਮਾਂ ’ਤੇ ਖਾਲੀ ਕੀਤਾ ਜਾ ਰਿਹਾ ਹੈ। ਜ਼ਮੀਨੀ ਵਿਵਾਦ ਦਾ ਇਹ ਮਾਮਲਾ 2015 ਤੋਂ ਕੋਰਟ ’ਚ ਪੈਂਡਿੰਗ ਸੀ। ਕਰੀਬ 600 ਗਜ਼ ਖੇਤਰਫਲ ਦੀ ਜ਼ਮੀਨ ਨੂੰ ਲੈ ਕੇ ਦਿਨੇਸ਼ ਕੁਮਾਰ ਦੇ ਨਾਲ ਚੱਲ ਰਹੇ ਕੇਸ ’ਚ ਕੋਰਟ ਨੇ ਹੁਣ ਪੁਲਸ ਨੂੰ ਜਗ੍ਹਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਚੌਕੀ ਖਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 'ਟੋਲ ਟੈਕਸ ਘਟਾਓ ਜਾਂ ਸਹੂਲਤਾਂ ਦਿਓ', ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲੇ ਡਾ. ਅਮਰ ਸਿੰਘ

ਫਿਲਹਾਲ ਤਿੰਨ ਕਰਮੇ ਖਾਲੀ ਕਰ ਕੇ ਤਾਲਾ ਲਗਾ ਕੇ ਚਾਬੀ ਦਿਨੇਸ਼ ਕੁਮਾਰ ਨੂੰ ਸੌਂਪ ਦਿੱਤੀ ਗਈ ਹੈ। ਬਾਕੀ ਦਾ ਸਾਮਾਨ ਫੋਕਲ ਪੁਆਇੰਟ ਥਾਣਾ ਕੰਪਲੈਕਸ ’ਚ ਸ਼ਿਫਟ ਕੀਤਾ ਜਾ ਰਿਹਾ ਹੈ। ਤੈਅ ਸਮੇਂ ਸੀਮਾ ਅਨੁਸਾਰ 18 ਅਗਸਤ ਤੱਕ ਪੂਰਾ ਸਥਾਨ ਖਾਲੀ ਕਰ ਦਿੱਤਾ ਜਾਵੇਗਾ। ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਅਜੇ ਤੱਕ ਕਿਸੇ ਸਥਾਈ ਸਥਾਨ ਦੀ ਵਿਵਸਥਾ ਨਹੀਂ ਕੀਤੀ ਹੈ। ਚੌਕੀ ਹਟਾਉਣਾ ਦਾ ਕੁਝ ਪਿੰਡਾਂ ਨੇ ਵਿਰੋਧ ਵੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਇਲਾਕੇ ’ਚ ਵੱਧ ਜੁਰਮ ਹੁੰਦੇ ਹਨ, ਅਜਿਹੇ ’ਚ ਪੁਲਸ ਚੌਕੀ ਦਾ ਨੇੜੇ ਹੋਣਾ ਲਾਜ਼ਮੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News