ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ

Tuesday, Aug 12, 2025 - 05:57 PM (IST)

ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ

ਲੁਧਿਆਣਾ (ਦੀਪਕ): ਪੰਜਾਬ ਦੇ ਲਾਟਰੀ ਪ੍ਰੇਮੀਆਂ ਦੀ ਵਿਸ਼ੇਸ਼ ਮੰਗ 'ਤੇ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਡੀਅਰ-50 ਵੀਕਲੀ ਲਾਟਰੀ ਲਾਂਚ ਕੀਤੀ ਗਈ ਸੀ। ਇਸੇ ਲੜੀ ਤਹਿਤ 9 ਅਗਸਤ ਨੂੰ ਇਸ ਲਾਟਰੀ ਦੇ ਡਰਾਅ ਦਾ ਨਤੀਜਾ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਚ ਕੱਢਿਆ ਗਿਆ। ਇਸ ਦਾ ਪਹਿਲਾ ਇਨਾਮ ਟਿਕਟ ਨੰਬਰ D 34872 'ਤੇ ਨਿਕਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ Red Alert! ਪੁਲਸ ਫ਼ੋਰਸ ਤਾਇਨਾਤ

ਇਹ ਟਿਕਟ ਲੁਧਿਆਣਾ ਦੇ ਸਟਾਕਿਸਟ ਭਨੋਟ ਐਂਟਰਪ੍ਰਾਈਜ਼ਿਸ ਦੇ ਸਬ ਸਟਾਕਿਸਟ ਵਿਜੇ ਲਾਟਰੀ ਏਜੰਸੀ ਜਲੰਧਰ ਦੇ ਸੇਲਰ ਵਿਸ਼ਵ ਇੰਟਰਪ੍ਰਾਈਜ਼ਿਸ ਸ਼ਾਹਕੋਟ ਵੱਲੋਂ ਵੇਚੀ ਗਈ ਇਸ ਲਾਟਰੀ ਸਕੀਮ ਦਾ ਪਹਿਲਾ ਇਨਾਮ 25 ਲੱਖ ਰੁਪਏ ਹੈ ਤੇ ਇਸ ਦੀ ਟਿਕਟ ਦੀ ਕੀਮਤ ਸਿਰਫ਼ 50 ਰੁਪਏ ਹੈ। ਅਧਿਕਾਰਤ ਸਟਾਕਿਸਟ ਭਨੋਟ ਇੰਟਰਪ੍ਰਾਈਜ਼ਿਸ ਦੇ ਸ਼ਿਆਮ ਸੁੰਦਰ ਭਨੋਟ ਨੇ ਦੱਸਿਆ ਕਿ ਹੁਣ ਗਾਹਕ ਸਿਰਫ਼ 50 ਰੁਪਏ ਵਿਚ ਆਪਣੀ ਕਿਸਮਤ ਅਜ਼ਮਾ ਕੇ ਪਹਿਲੇ ਇਨਾਮ 25 ਲੱਖ ਰੁਪਏ ਸਮੇਤ ਕਈ ਹੋਰ ਇਨਾਮ ਜਿੱਤ ਸਕਦਾ ਹੈ। ਇਸ ਲਾਟਰੀ ਸਕੀਮ ਵਿਚ 5 ਸੀਰੀਜ਼ ਵਿਚ ਟਿਕਟਾਂ ਉਪਲਬਧ ਹਨ ਤੇ ਇਸ ਦੇ ਅੰਤਿਮ ਪੁਰਸਕਾਰ ਲਈ ਕੁੱਲ 800 ਨੰਬਰ ਕੱਢੇ ਜਾਣਗੇ। ਇਸ ਕਾਰਨ ਗਾਹਕਾਂ ਨੂੰ ਵੱਧ ਤੋਂ ਵੱਧ ਜੇਤੂ ਬਣਨ ਦਾ ਮੌਕਾ ਮਿਲਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News