ਝਰਨਾ ਵੇਖਣ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ! ਮੋਟਰਸਾਈਕਲ ਸਮੇਤ ਡੂੰਘੀ ਖਾਲੀ ''ਚ ਡਿੱਗੇ
Monday, Aug 11, 2025 - 07:42 PM (IST)

ਗੜ੍ਹਦੀਵਾਲਾ (ਭੱਟੀ) - ਬੀਤੀ ਰਾਤ ਕੰਢੀ ਖੇਤਰ ਦੇ ਪਿੰਡ ਥਾਨਾ ਵਿਖੇ ਡੈਮ ਦਾ ਝਰਨਾ ਵੇਖਣ ਗਏ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋਣ ਕਰ ਕੇ ਮੋਟਰਸਾਈਕਲ ਲਗਭਗ 20/25 ਫੁੱਟ ਡੂੰਘੀ ਖਾਲੀ ਵਿੱਚ ਡਿੱਗਣ ਕਰਕੇ ਗੰਭੀਰ ਸੱਟਾਂ ਲੱਗਣ ਨਾਲ ਇੱਕ ਦੀ ਮੌਤ ਤੇ ਇੱਕ ਦੀ ਲੱਤ ਟੁੱਟਣ ਕਰਕੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਰਾਏ ਪੁੱਤਰ ਸਤਨਾਮ ਵਾਸੀ ਪਿੰਡ ਬਡਾਲਾ ਮਾਹੀ, ਚੌਕੀ ਸ਼ਾਮਚੁਰਾਸੀ ਥਾਣਾ ਬੁੱਲੋਵਾਲ੍ਹ, ਨੀਰਜ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਬੂਟਾ ਮੰਡੀ ਜਲੰਧਰ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ-ਪੀ.ਬੀ 08 ਡੀ.ਬੀ 8163 ਅਤੇ ਨਰਿੰਦਰ ਸਿੰਘ ਪੁੱਤਰ ਦਲੇਲ ਸਿੰਘ ਵਾਸੀ ਆਲੋਵਾਲ ਥਾਣਾ ਬੁਲੋਵਾਲ, ਗੁਰਦੀਪ ਸਿੰਘ ਪੁੱਤਰ ਦੇਵਨਾਥ ਵਾਸੀ ਆਲੋਵਾਲ ਥਾਣਾ ਬੁੱਲੋਵਾਲ੍ਹ, ਦੀਪੂ ਪੁੱਤਰ ਸੋਹਣ ਲਾਲ ਵਾਸੀ ਮੱਛਰੀਵਾਲ ਥਾਣਾ ਬੁੱਲੋਵਾਲ੍ਹ ਆਦਿ ਨੌਜਵਾਨ ਆਪਣੇ ਮੋਟਰਸਾਈਕਲ ਪਲਸਰ ਨੰਬਰ-ਪੀ.ਬੀ. 07-ਬੀ.ਯੂ. 1746 ਤੇ ਸਵਾਰ ਹੋ ਕੇ ਬੀਤੇ ਕੱਲ੍ਹ ਸ਼ਾਮ ਥਾਨਾ ਡੈਮ ਤੇ ਝਰਨਾ ਵੇਖਣ ਲਈ ਘੁੰਮਣ ਫਿਰਨ ਲਈ ਗਏ ਸਨ। ਜਦੋਂ ਬੀਤੀ ਦੇਰ ਸ਼ਾਮ ਸੁਖਪਾਲ ਰਾਏ ਪੁੱਤਰ ਸਤਨਾਮ ਵਾਸੀ ਪਿੰਡ ਬਡਾਲਾ ਮਾਹੀ ਤੇ ਨੀਰਜ਼ ਵਾਸੀ ਬੂਟਾ ਮੰਡੀ ਜਲੰਧਰ ਦੋਵੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਿਸ ਪਰਤ ਰਹੇ ਸਨ। ਡੈਮ ਨੇੜੇ ਪੈਦੇ ਕੋਹਣੀ ਮੋੜ ਤੇ ਅਚਾਨਕ ਮੋਟਰਸਾਈਕਲ ਸਲਿੱਪ ਕਰਕੇ ਨੇੜੇ ਪੈਂਦੇ ਲਗਭਗ 20/25 ਫੁੱਟ ਡੂੰਘੀ ਖਾਲੀ ਵਿੱਚ ਡਿੱਗ ਪਏ। ਜਿਸ ਦੌਰਾਨ ਬਾਕੀ ਤਿੰਨੋਂ ਨੌਜਵਾਨਾਂ ਨੇ ਜਦੋਂ ਅੱਗੇ ਆਕੇ ਉਡੀਕ ਕਰਨੀ ਸ਼ੁਰੂ ਕੀਤੀ ਤੇ ਕਾਫੀ ਦੇਰ ਤੱਕ ਨਾ ਪਿੱਛੇ ਦੋਵੇਂ ਨੌਜਵਾਨ ਆਉਣ ਕਰ ਕੇ ਵੇਖਿਆ ਤਾਂ ਦੋਵੇਂ ਮੋਟਰਸਾਈਕਲ ਸਵਾਰ ਡੂੰਘੀ ਖਾਲੀ 'ਚ ਡਿੱਗੇ ਪਏ ਸਨ। ਜਿਸ ਉਪਰੰਤ ਨੌਜਵਾਨਾਂ ਵਲੋਂ ਰੌਲਾ ਪਾਉਣ ਤੇ ਨੇੜੇ ਪਿੰਡ ਦੇ ਲੋਕਾਂ ਵਲੋਂ ਉੱਕਤ ਨੌਜਵਾਨਾਂ ਨੂੰ ਡੂੰਘੀ ਖਾਲੀ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਗੜ੍ਹਦੀਵਾਲਾ ਪੁਲਸ ਨੂੰ ਸੂਚਨਾ ਮਿਲਦੇਸਾਰ ਥਾਣਾ ਮੁਖੀ ਪਰਵਿੰਦਰ ਸਿੰਘ ਧੂਤ ਫੋਰਸ ਸਮੇਤ ਮੌਕੇ 'ਤੇ ਪੁੱਜੇ। ਜਿਨ੍ਹਾਂ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਨੌਜਵਾਨਾਂ ਨੂੰ ਉੱਕਤ ਡੂੰਘੀ ਖਾਲੀ ਵਿਚੋਂ ਬਾਹਰ ਕੱਢਕੇ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਸੁਖਪਾਲ ਰਾਏ ਨੂੰ ਮ੍ਰਿਤਕ ਕਰਾਰ ਦਿੱਤਾ। ਜਦਕਿ ਨੀਰਜ ਵਾਸੀ ਬੂਟਾ ਮੰਡੀ ਜਲੰਧਰ ਦੀ ਲੱਤ ਫੈਕਚਰ ਹੋਣ ਨਾਲ ਗੰਭੀਰ ਸੱਟਾਂ ਲੱਗ ਗਾਈਆਂ। ਗੜ੍ਹਦੀਵਾਲਾ ਪੁਲਸ ਵੱਲੋਂ ਉੱਕਤ ਮ੍ਰਿਤਕ ਨੌਜਵਾਨ ਸੁਖਪਾਲ ਰਾਏ ਦੀ ਲਾਸ਼ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਮੌਕੇ ਥਾਣਾ ਮੁਖੀ ਪਰਵਿੰਦਰ ਸਿੰਘ ਧੂਤ ਨੇ ਦੱਸਿਆ ਕਿ ਪੁਲਸ ਵੱਲੋਂ ਉੱਕਤ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸਦੇ ਹਿਸਾਬ ਨਾਲ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e