ਇਨਸਾਨੀਅਤ ਸ਼ਰਮਸਾਰ! ਹਾਦਸੇ ਮਗਰੋਂ ਤੜਫਦਾ ਰਿਹਾ ਟਿੱਪਰ ਦਾ ਡਰਾਈਵਰ ਤੇ ਲੋਕ ਬਣਾਉਂਦੇ ਰਹੇ ਵੀਡੀਓ
Tuesday, Aug 12, 2025 - 10:47 PM (IST)

ਖੰਨਾ (ਵਿਪਿਨ ਭਾਰਦਵਾਜ) : ਬੇਸ਼ਕ ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆਂ ਵਿੱਚ ਹੋ ਰਹਿਆ ਮੌਤਾਂ ਦੀ ਗਿਣਤੀ ਘਟਾਉਣ ਲਈ ਫ਼ਰਿਸ਼ਤੇ ਵਰਗੀ ਸਕੀਮ ਚਲਾ ਰੱਖੀ ਹੈ ਪਰ ਅਜੇ ਵੀ ਲੋਕ ਦੂਸਰੇ ਦੀ ਜ਼ਿੰਦਗੀ ਬਚਾਉਣ ਦੀ ਬਜਾਏ ਤਮਾਸ਼ਾ ਵੇਖਣ ਲੱਗ ਜਾਂਦੇ ਹਨ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਖੰਨਾ ਜੀ ਟੀ ਰੋਡ 'ਤੇ, ਜਿੱਥੇ ਮੰਡੀ ਗੋਬਿੰਦਗੜ੍ਹ ਦੀ ਟਰਾਂਸਪੋਰਟ ਤੋਂ ਇਕ ਟਰਾਲਾ ਜੋਕਿ ਲੁਧਿਆਣਾ ਤੋਂ ਸਾਮਾਨ ਉਤਾਰ ਵਾਪਸ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ ਤਾਂ ਖੰਨਾ ਵਿੱਖੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ ਡਰਾਈਵਰ ਟਰਾਲੇ ਦੇ ਕੈਬਿਨ 'ਚ ਫ਼ਸ ਗਿਆ। ਟਰਾਂਸਪੋਰਟ ਮਾਲਕ ਰਘੁਬੀਰ ਸਿੰਘ ਨੇ ਦੱਸਿਆ ਲੋਕ ਡਰਾਈਵਰ ਨੂੰ ਹਸਪਤਾਲ ਪਹੁੰਚਾਣ ਦੀ ਬਜਾਏ ਹਾਦਸੇ ਦੀਆਂ ਫੋਟੋਆਂ ਖਿੱਚਣ ਲੱਗ ਪਏ, ਫੱਟੜ ਡਰਾਈਵਰ ਨੂੰ ਪੰਪ 'ਤੇ ਕੰਮ ਕਰ ਰਹੇ ਵਿਅਕਤੀ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਮੌਤ ਹੋ ਗਈ।
ਉੱਥੇ ਹੀ ਮ੍ਰਿਤਕ ਦੇ ਭਰਾ ਰਾਇਸੁਦੀਨ ਨੇ ਦੱਸਿਆ ਉਹ ਹਾਪੁਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਸਦਾ ਭਰਾ ਡਰਾਈਵਰ ਦਾ ਕੰਮ ਕਰਦਾ ਸੀ ਤੇ ਉਸਦਾ ਨਾਮ ਨਸਰੂਦੀਨ ਸੀ। ਉਹ ਲੁਧਿਆਣਾ ਗੱਡੀ ਖਾਲੀ ਕਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਹਾਦਸਾ ਹੋ ਗਿਆ, ਉਸਦਾ ਭਰਾ ਘਰ 'ਚ ਇਕੱਲਾ ਹੀ ਕਮਾਉਣ ਵਾਲਾ ਸੀ।
ਉੱਥੇ ਹੀ ਖੰਨਾ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਦਾ ਕਹਿਣਾ ਸੀ ਕੀ ਸਾਡੇ ਕੋਲ ਇਕ ਸੜਕ ਹਾਦਸੇ 'ਚ ਮ੍ਰਿਤਕ ਨੂੰ ਲੈ ਕੇ ਆਏ ਸੀ ਜਿਸ ਦਾ ਨਾਂ ਨਸਰੂਦੀਨ (49) ਸੀ। ਇਹ ਹਾਪੁਰ ਦੇ ਰਹਿਣ ਵਾਲੇ ਸਨ ਤੇ ਇਨ੍ਹਾਂ ਦੇ ਕਾਗਜ਼ਾਤ ਪੁਲਸ ਅਤੇ ਵਾਰਸ ਲੈ ਕੇ ਆਏ ਹਨ। ਮ੍ਰਿਤਕ ਦਾ ਪੋਸਟਮਾਰਟਮ ਕਰ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e