ਅਕਾਲੀ ਦਲ 'ਚ ਚੱਲ ਰਹੇ ਘਟਨਾਕ੍ਰਮ ਦਰਮਿਆਨ CM ਮਾਨ ਦਾ ਵੱਡਾ ਬਿਆਨ

Monday, Aug 11, 2025 - 03:48 PM (IST)

ਅਕਾਲੀ ਦਲ 'ਚ ਚੱਲ ਰਹੇ ਘਟਨਾਕ੍ਰਮ ਦਰਮਿਆਨ CM ਮਾਨ ਦਾ ਵੱਡਾ ਬਿਆਨ

ਸੰਗਰੂਰ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਟੋਟੇ ਹੋਣ ਲੱਗ ਪਏ ਹਨ, ਇਸੇ ਲਈ ਸੁਖਬੀਰ ਬਾਦਲ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵਾਪਸ ਬੁਲਾਉਣ ਦੀਆਂ ਗੱਲਾਂ ਕਰ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਆਖ਼ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ 1920 ਵਿਚ ਸ਼ੁਰੂ ਹੋਇਆ ਸੀ ਤੇ 2019 ਵਿਚ ਖ਼ਤਮ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਪੁਲਸ ਨੇ ਕੀਤਾ ਡਿਟੇਨ

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜੇ ਅਕਾਲੀ ਦਲ ਨੇ ਕੋਈ ਜਾਂਚ ਕਮੇਟੀ ਵੀ ਬਣਾਉਣੀ ਹੋਵੇ ਤਾਂ ਉਸ ਲਈ 11 ਮੈਂਬਰ ਤਕ ਨਹੀਂ ਲਭਦੇ, ਇਸ ਲਈ ਕਮੇਟੀ ਵੀ ਪੰਜ ਜਾਂ ਤਿੰਨ ਮੈਂਬਰੀ ਬਣਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੋਰਚਿਆਂ-ਕੁਰਬਾਨੀਆਂ ਦਾ ਇਤਿਹਾਸ ਰਹਿ ਚੁੱਕਿਆ ਹੈ। ਪਹਿਲਾਂ ਸਮਝਿਆ ਜਾਂਦਾ ਸੀ ਜੇ ਜਵਾਕ ਵਿਗੜਦਾ ਜਾਂਦਾ ਹੈ ਤਾਂ ਅਕਾਲੀ ਦਲ ਵਿਚ ਭਰਤੀ ਕਰਵਾ ਦਿਓ, ਉਹ ਸੁਧਰ ਜਾਵੇਗਾ, ਪਰ ਹੁਣ ਇਸ ਤੋਂ ਉਲਟ ਹੋ ਰਿਹਾ ਹੈ। ਅੱਜ ਜੇ ਚੰਗੇ ਭਲੇ ਜਵਾਕ ਨੂੰ ਜੇ ਅਕਾਲੀ ਦਲ ਵਿਚ ਸ਼ਾਮਲ ਕਰਵਾ ਦਿਓ ਤਾਂ ਜਾਂ ਉਹ ਚਿੱਟਾ ਵੇਚਣ ਲੱਗ ਜਾਵੇਗਾ ਜਾਂ ਖਾਣ ਲੱਗ ਪਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡਾਂ ਬਾਰੇ CM ਮਾਨ ਦਾ ਵੱਡਾ ਐਲਾਨ, ਅਗਲੇ ਮਹੀਨੇ ਤੋਂ...

CM ਮਾਨ ਨੇ ਇਹ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਖ਼ੁਦ ਸੁਖਬੀਰ ਬਾਦਲ ਨੇ ਕਹਿੰਦੇ ਰਹੇ ਹਨ ਕਿ ਆਪਣੇ ਸਾਲੇ ਕਾਬੂ ਵਿਚ ਰੱਖ, ਪਰ ਸੁਖਬੀਰ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਕਸਰ ਕਹਿੰਦੇ ਰਹਿੰਦੇ ਹਨ ਕਿ ਪੰਜਾਬ ਦਾ ਜੋ ਵੀ ਵਿਕਾਸ ਹੋਇਆ ਉਹ ਬਾਦਲ ਸਾਬ੍ਹ ਨੇ ਕਰਵਾਇਆ, ਪਰ ਅਸਲ ਵਿਚ ਕੋਈ ਵਿਕਾਸ ਨਜ਼ਰ ਨਹੀਂ ਆਉਂਦਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News