ਮਹਾਂਕਾਲ ਮੰਦਰ ਉਜੇਨ ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਨਾਲ ਹਾਦਸਾ, ਇਕ ਦੀ ਮੌਤ
Tuesday, Aug 05, 2025 - 01:56 PM (IST)

ਮੋਗਾ (ਆਜ਼ਾਦ) : ਮੋਗਾ-ਲੁਧਿਆਣਾ ਜੀ.ਟੀ. ਰੋਡ ’ਤੇ ਵਾਪਰੇ ਕਾਰ ਹਾਦਸੇ ਵਿਚ ਮੱਧ ਪ੍ਰਦੇਸ਼ ਦੇ ਉਜੇਨ ਮਹਾਂਕਾਲ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਅੰਮ੍ਰਿਤਸਰ ਨਿਵਾਸੀ ਗੌਰਵ ਮੇਹਰਾ ਨਿਵਾਸੀ ਫੋਲੀ ਇੰਨਕਲੇਵ ਦੀ ਮੌਤ ਹੋਣ ਤੋਂ ਇਲਾਵਾ ਰਿਤੇਸ਼ ਡੋਗਰਾ ਨਿਵਾਸੀ ਸ਼ਕਤੀ ਨਗਰ ਜੰਮੂ ਅਤੇ ਡਰਾਈਵਰ ਰਵੀ ਕੁਮਾਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕ ਦੇ ਸਾਲੇ ਵਿਸ਼ਾਲ ਉਪਲ ਨਿਵਾਸੀ ਅੰਮ੍ਰਿਤਸਰ ਦੇ ਬਿਆਨਾਂ ’ਤੇ ਟਰੱਕ ਚਾਲਕ ਜਗਦੀਸ਼ ਸਿੰਘ ਨਿਵਾਸੀ ਬਾਬਾ ਟੇਕ ਸਿੰਘ ਪਾਰਕ ਮੋਗਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਦਸਾਗ੍ਰਸਤ ਕਾਰ ਅਤੇ ਟਰੱਕ ਨੂੰ ਕਬਜ਼ੇ ਵਿਚ ਲਿਆ ਹੈ। ਵਿਸ਼ਾਲ ਉਪਲ ਨੇ ਕਿਹਾ ਕਿ ਮੇਰਾ ਜੀਜਾ ਅਤੇ ਦੂਸਰੇ ਵਿਅਕਤੀ ਮਹਾਂਕਾਲ ਮੰਦਿਰ ਉਜੇਨ ਮੱਧ ਪ੍ਰਦੇਸ਼ ਤੋਂ ਮੱਥਾਂ ਟੇਕ ਕੇ ਵਾਪਸ ਆ ਰਹੇ ਸੀ ਤਾਂ ਅਤੇ ਸੜਕ ’ਤੇ ਗਲਤ ਸਾਈਡ ’ਤੇ ਖੜ੍ਹੇ ਟਰੱਕ ਨਾਲ ਕਾਰ ਜਾ ਟਕਰਾਈ।
ਇਸ ਹਾਦਸੇ ਵਿਚ ਮੇਰਾ ਜੀਜਾ ਗੌਰਵ ਮੇਹਰਾ ਦੀ ਮੌਤ ਹੋ ਗਈ ਅਤੇ ਰਵੀ ਕੁਮਾਰ ਅਤੇ ਰਿਤੇਸ਼ ਡੋਗਰਾ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ। ਇਹ ਹਾਦਸਾ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਕਾਰਣ ਵਾਪਰਿਆ ਹੈ। ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ। ਟਰੱਕ ਡਰਾਈਵਰ ਦੀ ਗ੍ਰਿਫਤਾਰੀ ਬਾਕੀ ਹੈ।