ਘਰ ਦੇ ਬਾਹਰ ਬੈਠੀਆਂ ਔਰਤਾਂ ਨਾਲ ਹੋ ਗਈ ਲੁੱਟ, ਰਾਹ ਪੁੱਛਣ ਬਹਾਨੇ ਲਾਹ ਕੇ ਲੈ ਗਏ ਸੋਨੇ ਦੀਆਂ ਵਾਲੀਆਂ
Wednesday, Aug 13, 2025 - 04:14 PM (IST)

ਲੁਧਿਆਣਾ (ਅਨਿਲ): ਥਾਣਾ ਪੀ.ਏ.ਯੂ. ਦੇ ਅਧੀਨ ਆਉਂਦੇ ਪਿੰਡ ਜੈਨਪੁਰ ਦੇ ਘਰ ਦੇ ਬਾਹਰ ਬੈਠੀਆਂ 2 ਔਰਤਾਂ ਤੋਂ ਘਰ ਦਾ ਰਾਹ ਪੁੱਛਣ ਬਹਾਨੇ ਝਪਟਾ ਮਾਰ ਕੇ ਸੋਨੇ ਦੀਆਂ ਵਾਲੀਆਂ ਲੁੱਟ ਕੇ ਦੋ ਮੁਲਜ਼ਮ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ
ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਥਾਣੇਦਾਰ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜੈਨਪੁਰ ਦੀ ਰਹਿਣ ਵਾਲੀ ਮਹਿਲਾ ਸੁਰਿੰਦਰ ਪਾਲ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੰਗਲਾਵਰ ਨੂੰ ਉਹ ਆਪਣੇ ਘਰ ਦੇ ਬਾਹਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਹਿ ਕੇ ਗੱਲਾਂ ਕਰ ਰਹੀ ਸੀ। ਇਸੇ ਦੌਰਾਨ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ ਜੋ ਕਿਸੇ ਦੇ ਘਰ ਦਾ ਪਤਾ ਪੁੱਛਣ ਲੱਗੇ ਤੇ ਇਸੇ ਦੌਰਾਨ ਉਕਤ ਲੁਟੇਰਿਆਂ ਵੱਲੋਂ ਮਹਿਲਾ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8