ਹੁਣ ਤੱਕ 60 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਹਵਾਈ ਸਫਰ
Saturday, Aug 22, 2020 - 05:03 PM (IST)

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਕਾਰਨ ਲਾਗੂ ਪੂਰਣਬੰਦੀ ਤੋਂ ਬਾਅਦ ਘਰੇਲੂ ਉਡਾਣਾਂ ਦੀ ਦੁਬਾਰਾ ਸ਼ੁਰੂਆਤ ਤੋਂ ਹੁਣ ਤੱਕ 60 ਲੱਖ ਤੋਂ ਜ਼ਿਆਦਾ ਯਾਤਰੀ ਹਵਾਈ ਸਫਰ ਚੁੱਕੇ ਹਨ।
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ''ਸਾਡੇ ਆਸਮਾਨ ਅਤੇ ਹਵਾਈ ਅੱਡਿਆਂ 'ਤੇ ਗਤੀਵਧੀਆਂ ਤੇਜ਼ ਹਨ।''
ਉਨ੍ਹਾਂ ਕਿਹਾ ਕਿ 25 ਮਈ ਤੋਂ ਹੁਣ ਤੱਕ 67,602 ਉਡਾਣਾਂ 'ਚ 60 ਲੱਖ ਤੋਂ ਜ਼ਿਆਦਾ ਲੱਖ ਲੋਕ ਯਾਤਰਾ ਕਰ ਚੁੱਕੇ ਹਨ। ਕੋਵਿਡ-19 ਸੰਕਰਮਣਾਂ ਨੂੰ ਕੰਟਰੋਲ ਕਰਨ ਲਈ ਦੇਸ਼ 'ਚ ਰੈਗੂਲਰ ਯਾਤਰੀ ਉਡਾਣਾਂ 25 ਮਾਰਚ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ। ਦੋ ਮਹੀਨੇ ਬਾਅਦ 25 ਮਈ ਤੋਂ ਕਈ ਨਿਯਮਾਂ ਨਾਲ ਸੀਮਤ ਗਿਣਤੀ 'ਚ ਘਰੇਲੂ ਯਾਤਰੀ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਗਈ। ਹਾਲਾਂਕਿ, ਆਮ ਕੌਮਾਂਤਰੀ ਉਡਾਣਾਂ ਹੁਣ ਵੀ ਬੰਦ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਘਰੇਲੂ ਮਾਰਗਾਂ 'ਤੇ 861 ਉਡਾਣਾਂ ਦਾ ਸੰਚਾਲਨ ਹੋਇਆ। ਇਨ੍ਹਾਂ 'ਚ 78,968 ਲੋਕਾਂ ਨੇ ਯਾਤਰਾ ਕੀਤੀ।