ਸਰਕਾਰ ਦੇ ਪੈਕੇਜ ਪਿੱਛੋਂ ਮੂਡੀਜ਼ ਨੇ ਕਿਹਾ, 'ਇੰਨੀ ਰਹੇਗੀ GDP 'ਚ ਗਿਰਾਵਟ'

Thursday, Nov 19, 2020 - 02:49 PM (IST)

ਸਰਕਾਰ ਦੇ ਪੈਕੇਜ ਪਿੱਛੋਂ ਮੂਡੀਜ਼ ਨੇ ਕਿਹਾ, 'ਇੰਨੀ ਰਹੇਗੀ GDP 'ਚ ਗਿਰਾਵਟ'

ਨਵੀਂ ਦਿੱਲੀ— ਭਾਰਤ ਦੀ ਜੀ. ਡੀ. ਪੀ. 'ਚ ਵਿੱਤੀ ਸਾਲ 2020-21 'ਚ ਗਿਰਾਵਟ ਪਹਿਲਾਂ ਦੇ ਅਨੁਮਾਨ ਤੋਂ ਘੱਟ ਰਹੇਗੀ। ਮੂਡੀਜ਼ ਇਨਵੈਸਟਰ ਸਰਵਿਸ ਨੇ ਵੀਰਵਾਰ ਨੂੰ ਇਹ ਅਨੁਮਾਨ ਪ੍ਰਗਟ ਕੀਤਾ ਹੈ। ਮੂਡੀਜ਼ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਭਾਰਤ ਦੀ ਵਿਕਾਸ ਦਰ 'ਚ ਗਿਰਾਵਟ 10.6 ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜੋ ਪਹਿਲਾਂ ਉਸ ਨੇ 11.5 ਫ਼ੀਸਦੀ ਗਿਰਾਵਟ ਦਾ ਲਾਇਆ ਸੀ।


ਮੂਡੀਜ਼ ਨੇ ਕਿਹਾ ਕਿ ਸਰਕਾਰ ਵੱਲੋਂ ਐਲਾਨ ਤਾਜ਼ਾ ਪ੍ਰੋਤਸਾਹਨਾਂ 'ਚ ਨਿਰਮਾਣ ਅਤੇ ਰੋਜ਼ਗਾਰ ਸਿਰਜਣ 'ਤੇ ਖ਼ਾਸ ਤੌਰ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਹ ਲੰਮੀ ਮਿਆਦ 'ਚ ਆਰਥਿਕ ਵਾਧੇ 'ਤੇ ਕੇਂਦਰਿਤ ਹੈ। ਇਸ ਨਾਲ ਅਰਥਵਿਵਸਥਾ 'ਚ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ-  ICICI ਬੈਂਕ ਦੀ ਸੌਗਾਤ, ਬਿਨਾਂ ਕਾਰਡ EMI 'ਤੇ ਖ਼ਰੀਦ ਸਕੋਗੇ ਕੋਈ ਵੀ ਸਾਮਾਨ

ਸਰਕਾਰ ਨੇ ਪਿਛਲੇ ਹਫ਼ਤੇ 2.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਸੀ। ਮੂਡੀਜ਼ ਨੇ ਕਿਹਾ ਕਿ ਤਾਜ਼ਾ ਕੋਸ਼ਿਸ਼ਾਂ ਦਾ ਮਕਸਦ ਭਾਰਤ ਦੇ ਨਿਰਮਾਣ ਖੇਤਰ ਦੀ ਮੁਕਾਬਲੇਬਾਜ਼ੀ ਨੂੰ ਵਧਾਉਣਾ ਅਤੇ ਰੋਜ਼ਗਾਰ ਦਾ ਸਿਰਜਣ ਕਰਨਾ ਹੈ। ਇਸ ਦੇ ਨਾਲ ਹੀ ਬੁਨਿਆਦੀ ਢਾਂਚੇ 'ਚ ਨਿਵੇਸ਼, ਕਰਜ਼ ਉਪਲਬਧਤਾ ਅਤੇ ਮੁਸ਼ਕਲ ਹਾਲਾਤ 'ਚੋਂ ਲੰਘ ਰਹੇ ਖੇਤਰਾਂ ਦੀ ਮਦਦ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਮੂਡੀਜ਼ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਦੇ ਮੱਦੇਨਜ਼ਰ ਹੀ ਪਹਿਲਾਂ ਵਾਲੇ ਅਨੁਮਾਨ 'ਚ ਸੋਧ ਕਰਨੀ ਪਈ ਹੈ। ਮੂਡੀਜ਼ ਨੇ ਕਿਹਾ ਕਿ ਮੌਜੂਦਾ ਚੱਲ ਰਹੇ ਵਿੱਤੀ ਸਾਲ 'ਚ ਗਿਰਾਵਟ ਪਹਿਲਾਂ ਦੇ ਅਨੁਮਾਨ 11.5 ਫ਼ੀਸਦੀ ਦੇ ਮੁਕਾਬਲੇ ਹੁਣ 10.6 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਮੂਡੀਜ਼ ਮੁਤਾਬਕ, ਅਗਲੇ ਵਿੱਤੀ ਸਾਲ 2021-22 ਲਈ ਵਿਕਾਸ ਦਰ ਦਾ ਅਨੁਮਾਨ 10.8 ਫ਼ੀਸਦੀ ਦਾ ਹੈ, ਜਦੋਂ ਕਿ ਪਹਿਲਾਂ ਇਸ ਦੇ 10.6 ਫ਼ੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਲਾਇਆ ਗਿਆ ਸੀ।


author

Sanjeev

Content Editor

Related News